ਕਿਹਾ : ਨਜ਼ਮੁਲ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਮੈਚ ਤੋਂ ਪਹਿਲਾਂ ਛੱਡਣਾ ਹੋਵੇਗਾ ਅਹੁਦਾ
ਢਾਕਾ : ਕ੍ਰਿਕਟਰ ਵੈਲਫੇਅਰ ਐਸੋਸੀਏਸ਼ਨ ਆਫ ਬੰਗਲਾਦੇਸ਼ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਇਰੈਕਟਰ ਐਮ ਨਜ਼ਮੁਲ ਇਸਲਾਮ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਵੀਰਵਾਰ ਨੂੰ ਦੁਪਹਿਰ 1 ਵਜੇ ਤੱਕ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਾ ਦਿੱਤਾ ਤਾਂ ਖਿਡਾਰੀ ਕ੍ਰਿਕਟ ਦੇ ਸਾਰੇ ਫਾਰਮੈਟ ਦਾ ਬਾਈਕਾਟ ਕਰਨਗੇ।
ਅਲਟੀਮੇਟਮ ਇਹ ਹੈ ਕਿ ਉਨ੍ਹਾਂ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਮੈਚ ਤੋਂ ਪਹਿਲਾਂ ਅਹੁਦਾ ਛੱਡਣਾ ਹੋਵੇਗਾ, ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਜਦਕਿ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਡਾਇਰੈਕਟਰ ਐਮ ਨਜ਼ਮੁਲ ਇਸਲਾਮ ਦੇ ਵਿਵਾਦਿਤ ਬਿਆਨ 'ਤੇ ਅਫਸੋਸ ਜ਼ਾਹਰ ਕੀਤਾ ਹੈ। ਬੋਰਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਬਿਆਨ ਬੋਰਡ ਦੇ ਅਧਿਕਾਰਤ ਰੁਖ ਨੂੰ ਨਹੀਂ ਦਰਸਾਉਂਦੇ।
ਬੋਰਡ ਨੇ ਖਿਡਾਰੀਆਂ ਦਾ ਅਪਮਾਨ ਕਰਨ ਜਾਂ ਬੰਗਲਾਦੇਸ਼ ਕ੍ਰਿਕਟ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਵਹਾਰ ਲਈ ਅਨੁਸ਼ਾਸਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਤੋਂ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕੀਤੇ ਜਾਣ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਕ੍ਰਿਕਟ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਜਦੋਂ ਰਹਿਮਾਨ ਨੇ ਇਸ ਨੂੰ ਸੁਲਝਾਉਣ ਲਈ ਨਜ਼ਮੁਲ ਨੂੰ ਗੱਲਬਾਤ ਕਰਨ ਦੀ ਦੀ ਅਪੀਲ ਕੀਤੀ ਸੀ ਤਾਂ ਨਜ਼ਮੁਲ ਨੇ ਰਹਿਮਾਨ ਨੂੰ ਭਾਰਤੀ ਏਜੰਟ ਕਹਿ ਕੇ ਉਸਦਾ ਮਜ਼ਾਕ ਉਡਾਇਆ ਸੀ।
