ਪਾਕਿਸਤਾਨ ਦੀ ਸ਼ਰਮਨਾਕ ਹਾਰ, ਭਾਰਤ ਪਹੁੰਚਿਆ ਸੁਪਰ-8 'ਚ
Published : Feb 15, 2026, 10:36 pm IST
Updated : Feb 15, 2026, 10:46 pm IST
SHARE ARTICLE
Pakistan's humiliating defeat, India reaches Super 8
Pakistan's humiliating defeat, India reaches Super 8

176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 114 ਦੌੜਾਂ 'ਤੇ ਹੋਈ ਆਊਟ

ਕੋਲੰਬੋ: ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਐਤਵਾਰ ਨੂੰ ਹੋਏ ਟੀ-20 ਵਰਲਡ ਕੱਪ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੀ ਕਰਾਰੀ ਹਾਰ ਦਿਤੀ। ਪਹਿਲਾਂ ਬੱਲਬਾਜ਼ੀ ਕਰਦਿਆਂ ਭਾਰਤ ਨੇ 175/7 ਦਾ ਮਜ਼ਬੂਤ ਸਕੋਰ ਬਣਾਇਆ। ਇਸ ਮੈਚ ਦਾ ਸਿਤਾਰਾ ਓਪਨਰ ਇਸ਼ਾਨ ਕਿਸ਼ਨ ਰਹੇ, ਜਿਸ ਨੇ ਸਿਰਫ਼ 40 ਗੇਂਦਾਂ 'ਤੇ 77 ਦੌੜਾਂ ਬਣਾ ਕੇ ਭਾਰਤੀ ਪਾਰੀ ਨੂੰ ਮਜ਼ਬੂਤੀ ਦਿੱਤੀ। ਕਿਸ਼ਨ ਨੇ ਤਿਲਕ ਵਰਮਾ ਨਾਲ 87 ਦੌੜਾਂ ਦੀ ਸਾਂਝ ਪਾਈ, ਹਾਲਾਂਕਿ ਵਰਮਾ ਦਾ ਯੋਗਦਾਨ ਕੇਵਲ 11 ਦੌੜਾਂ ਰਿਹਾ।

ਹੌਲੀ ਪਿੱਚ ’ਤੇ ਇਹ ਸਕੋਰ ਪਾਕਿਸਤਾਨ ਲਈ ਚੁਣੌਤੀਪੂਰਨ ਸਾਬਤ ਹੋਇਆ ਅਤੇ ਜਵਾਬ ’ਚ ਪਾਕਿਸਤਾਨ ਦੀ ਪੂਰੀ ਟੀਮ 114 ਦੌੜਾਂ ’ਤੇ ਆਊਟ ਹੋ ਗਈ। ਭਾਰਤੀ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਨੇ ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਦੀ ਮਦਦ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ ਹੇਠ ਰਖਿਆ। ਚਾਰਾਂ ਨੇ 2-2 ਵਿਕਟਾਂ ਲਈਆਂ। ਸਿਰਫ਼ ਉਸਮਾਨ ਖਵਾਜਾ ਟਿਕ ਕੇ ਖੇਡ ਸਕੇ ਅਤੇ 44 ਦੌੜਾਂ ਬਣਾਈਆਂ। ਪਾਕਸਿਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਸਮੇਤ ਤਿੰਨ ਖਿਡਾਰੀ ਸਿਫ਼ਰ ’ਤੇ ਆਊਟ ਹੋ ਗਏ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਖੁਦ ਗੇਂਦਬਾਜ਼ੀ ਸ਼ੁਰੂ ਕੀਤੀ ਅਤੇ ਅਭਿਸ਼ੇਕ ਸ਼ਰਮਾ ਨੂੰ ਆਉਟ ਕਰ ਕੇ ਭਾਰਤ ਨੂੰ ਸ਼ੁਰੂਆਤੀ ਝਟਕਾ ਦਿੱਤਾ। ਪਰ ਕਿਸ਼ਨ ਨੇ ਅਗਲੇ 7 ਓਵਰਾਂ ਵਿੱਚ ਮੈਦਾਨ ਨੂੰ ਆਪਣੀ ਮਰਜ਼ੀ ਨਾਲ ਚਲਾਇਆ। ਉਸ ਨੇ ਸ਼ਾਹੀਨ ਅਫਰੀਦੀ, ਆਗਾ, ਸਾਇਮ ਅਯੂਬ ਅਤੇ ਅਬਰਾਰ ਅਹਿਮਦ ਵਰਗੇ ਗੇਂਦਬਾਜ਼ਾਂ ਦੀਆਂ ਗੇਂਦਾਂ ਨੂੰ ਬੇਹੱਦ ਆਸਾਨੀ ਨਾਲ ਬਾਊਂਡਰੀਆਂ ਬਾਹਰ ਭੇਜਿਆ।

ਕਿਸ਼ਨ ਦੇ ਆਉਟ ਹੋਣ ਤੋਂ ਬਾਅਦ ਪਾਕਿਸਤਾਨ ਨੇ ਵਾਪਸੀ ਕੀਤੀ। ਸਾਇਮ ਅਯੂਬ ਨੇ ਤਿਲਕ ਵਰਮਾ ਅਤੇ ਹਾਰਦਿਕ ਪਾਂਡਿਆ ਨੂੰ ਲਗਾਤਾਰ ਗੇਂਦਾਂ 'ਤੇ ਆਉਟ ਕਰਕੇ ਭਾਰਤ ਨੂੰ ਦਬਾਅ ਵਿੱਚ ਲਿਆ। ਪਰ ਕਪਤਾਨ ਸੂਰਿਆਕੁਮਾਰ ਯਾਦਵ (32) ਅਤੇ ਸ਼ਿਵਮ ਦੂਬੇ (27) ਨੇ ਸਕੋਰ ਨੂੰ 150 ਤੋਂ ਉੱਪਰ ਪਹੁੰਚਾ ਦਿਤਾ। ਆਖ਼ਰੀ ਓਵਰ ਵਿੱਚ ਰਿੰਕੂ ਸਿੰਘ ਅਤੇ ਦੁਬੇ ਨੇ ਸ਼ਾਹੀਨ ਅਫਰੀਦੀ ਨੂੰ 15 ਰਨ ਮਾਰ ਕੇ ਭਾਰਤ ਨੂੰ 175 ਤੱਕ ਪਹੁੰਚਾਇਆ।

ਭਾਰਤ ਹੱਥੋਂ ਮਿਲੀ ਕਰਾਰੀ ਹਾਰ ਮਗਰੋਂ ਪਾਕਿਸਤਾਨ ਅੰਕ ਤਾਲਿਕਾ ’ਚ ਅਮਰੀਕਾ ਤੋਂ ਬਾਅਦ ਤੀਜੇ ਨੰਬਰ ਉਤੇ ਖਿਸਕ ਗਿਆ ਅਤੇ ਸੁਪਰ-8 ’ਚ ਪਹੁੰਚਣ ਲਈ ਉਸ ਨੂੰ 18 ਫ਼ਰਵਰੀ ਨੂੰ ਨਾਮੀਬੀਆ ਵਿਰੁਧ ਹੋਣ ਵਾਲੇ ਮੈਚ ’ਚ ਜਿੱਤਣਾ ਲਾਜ਼ਮੀ ਹੋ ਗਿਆ ਹੈ। ਇਸ਼ਾਨ ਕਿਸ਼ਨ ਨੂੰ 'ਮੈਨ ਆਫ਼ ਦਾ ਮੈਚ' ਐਲਾਨਿਆ ਗਿਆ

ਸੂਰਿਆ ਨੇ ਸਲਮਾਨ ਨਾਲ ਹੱਥ ਨਹੀਂ ਮਿਲਾਇਆ

ਭਾਰਤ ਨੇ ‘ਨੋ ਹੈਂਡਸ਼ੇਕ’ ਨੀਤੀ ਜਾਰੀ ਰੱਖੀ 

ਕੋਲੰਬੋ: ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਐਤਵਾਰ ਨੂੰ ਕੋਲੰਬੋ ਵਿਚ ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਦੇ ਟਾਸ ਦੌਰਾਨ ਅਪਣੇ  ਪਾਕਿਸਤਾਨੀ ਹਮਰੁਤਬਾ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ, ਪਿਛਲੇ ਸਾਲ ਦੁਬਈ ਵਿਚ ਏਸ਼ੀਆ ਕੱਪ ਤੋਂ ਬਾਅਦ ਸਥਿਤੀ ਬਣਾਈ ਰੱਖੀ। ਕੋਲੰਬੋ ’ਚ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਮੈਚ ਤੋਂ ਇਕ ਘੰਟਾ ਪਹਿਲਾਂ ਦਸਿਆ  ਕਿ ਹੱਥ ਨਾ ਮਿਲਾਉਣ ਦੀ ਨੀਤੀ ਜਾਰੀ ਰਹੇਗੀ। ਇਹ ਨਿਯਮ ਸੂਰਿਆਕੁਮਾਰ ਨੇ ਪਹਿਲਗਾਮ ਅਤਿਵਾਦੀ ਹਮਲੇ ਵਿਚ ਮਾਰੇ ਗਏ ਪੀੜਤਾਂ ਦੇ ਪਰਵਾਰਾਂ ਦੇ ਸਨਮਾਨ ਅਤੇ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤੀ ਫੌਜ ਪ੍ਰਤੀ ਇਕਜੁੱਟਤਾ ਦੇ ਪ੍ਰਤੀਕ ਵਜੋਂ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement