
ਟੈਸਟ ਕ੍ਰਿਕਟ ਦੀ ਨਵੀਂ ਅਫ਼ਗਾਨਿਸਤਾਨ ਟੀਮ ਅਗਲੇ ਮਹਿਨੇ ਭਾਰਤ ਵਿਰੁਧ ਹੋਣ ਵਾਲੇ ਇਕਲੌਕੇ ਟੈਸਟ ਵਿਚ ਚੰਗੇ ਪ੍ਰਦਰਸ਼ਨ ਨੂੂੰ ਲੈ ਕੇ ਵਿਸ਼ਵਾਸ਼ ਵਿਚ ਭਰੀ ਹੋਈ...
ਨਵੀਂ ਦਿੱਲੀ : ਟੈਸਟ ਕ੍ਰਿਕਟ ਦੀ ਨਵੀਂ ਅਫ਼ਗਾਨਿਸਤਾਨ ਟੀਮ ਅਗਲੇ ਮਹਿਨੇ ਭਾਰਤ ਵਿਰੁਧ ਹੋਣ ਵਾਲੇ ਇਕਲੌਕੇ ਟੈਸਟ ਵਿਚ ਚੰਗੇ ਪ੍ਰਦਰਸ਼ਨ ਨੂੂੰ ਲੈ ਕੇ ਵਿਸ਼ਵਾਸ਼ ਵਿਚ ਭਰੀ ਹੋਈ ਹੈ। ਟੀਮ ਦੇ ਕਪਤਾਨ ਅਸਗਰ ਸਟੈਨਿਕਜਈ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਸਪਿਨਰ 14 ਜੂਨ ਨੂੰੰ ਬੈਂਗਲੌਰ ਵਿਚ ਹੋਣ ਵਾਲੇ ਟੈਸਟ ਵਿਚ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਨੂੰ ਸਖ਼ਤ ਚਣੌਤੀ ਪੇਸ ਕਰਨਗੇ। ਅਫ਼ਗਾਨਿਸਤਾਨ ਟੈਸਟ ਕ੍ਰਿਕਟ ਵਿਚ ਅਪਣਾ ਪਹਿਲਾ ਮੈਚ ਚਿੰਨਾਸਵਾਮੀ ਸਟੇਡੀਅਮ ਵਿਚ ਕਰੇਗਾ। ਅਫ਼ਗਾਨੀ ਕਪਤਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਭਾਰਤੀ ਟੀਮ ਨੂੰ ਚਣੌਤੀ ਪੇਸ਼ ਕਰਨਾ ਹੈ ਜੋ ਅਪਣੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਤੋਂ ਬਿਨਾ ਇਸ ਮੈਚ ਵਿਚ ਉਤਰੇਗੀ।
afganistan vs india
ਅਸਗਰ ਨੇ ਕਿਹਾ ਕਿ ਵਿਰਾਟ ਕੋਹਲੀ ਖੇਡਣ ਜਾ ਨਾ ਖੇਡਣ, ਪਰ ਭਾਰਤ ਇਕ ਵੱਡੀ ਟੀਮ ਹੈ ਉਹ ਅਪਣੀ ਮੇਜਬਾਨੀ ਵਿਚ ਤਾਂ ਬੇਹੱਦ ਮਜ਼ਬੂਤ ਟੀਮ ਹੈ। ਵੈਸੇ ਕੋਹਲੀ ਬਹੁਤ ਬੜੇ ਖਿਡਾਰੀ ਹਨ ਤੇ ਅਸੀਂ ਉਨ੍ਹਾਂ ਵਿਰੁਧ ਖੇਡਣ ਦਾ ਲੁਤਫ਼ ਉਠਾਉਂਦੇ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਦਾ ਉਸਦੀ ਧਰਤੀ ਤੇ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੈ। ਇਹ ਸਿਖਣ ਦੇ ਲਿਹਾਜ ਤੋਂ ਸਾਡੇ ਲਈ ਬਹੁਤ ਚੰਗਾ ਅਨੁਭਵ ਹੋਵੇਗਾ ਪਰ ਅਸੀਂ ਇਸ ਚਣੌਤੀ ਤੋਂ ਪਰੇਸ਼ਾਨ ਨਹੀਂ ਹਾਂ। ਅਸੀਂ ਜਿੱਤ ਦੇ ਲਈ ਖੇਡਾਂਗੇ। ਸਾਡੇ ਕੋਲ ਵਿਸ਼ਵ ਦੇ ਤਾਕਤਵਰ ਸਪਿਨਰ ਹਨ ਤੇ ਉਹ ਭਾਰਤ ਨੂੰ ਪਰੇਸ਼ਾਨੀ ਵਿਚ ਪਾ ਸਕਦੇ ਹਨ।
afganistan vs india
ਅਫ਼ਗਾਨੀਸਤਾਨ ਟੀਮ ਦੇ ਕੋਚ ਫਿਲ ਸਿਮਨਸ ਜਿਥੇ ਟੀਮ ਨੂੰ ਪੰਜ ਦਿਨ ਚਣੌਤੀ ਦੇ ਲਈ ਸ਼ਰੀਰਕ ਤੇ ਮਾਨਸਿਕ ਤੌਰ 'ਤੇ ਤਿਆਰ ਕਰਨ ਉਤੇ ਜੋਰ ਦੇ ਰਹੇ ਹਨ ਉਥੇ ਹੀ ਅਫ਼ਗਾਨੀ ਕਪਤਾਨ ਦਾ ਮੰਨਣਾ ਹੈ ਕਿ ਚਾਰ ਦਿਨ ਦੀ ਕ੍ਰਿਕਟ ਨਾਲ ਟੈਸਟ ਢਾਚੇ ਵਿਚ ਢਲਨਾ ਕੋਈ ਵੱਡਾ ਮਾਮਲਾ ਨਹੀਂ ਹੋਵੇਗਾ। ਹੁਣ ਤਕ 86 ਇਕ ਦਿਨਾ ਤੇ 51 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਕਪਤਾਨ ਅਗਸਰ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਖਿਡਾਰੀਆਂ ਤੋਂ ਸਿੱਖਣਾਂ ਚਾਹੁੰਦੇ ਹਾਂ ਤੇ ਉਹ ਸਾਡੇ ਤੋਂ ਸਿੱਖ ਸਕਦੇ ਹਨ।