
ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪਿਆਰ ਦੇ ਚਰਚੇ ਤਾਂ ਦੁਨੀਆਂ 'ਚ ਮਸ਼ਹੂਰ ਹੈ। ਦੋਹੇਂ ਇਕ ਦੂਜੇ ਨੂੰ ਪਿਆਰ ਜਤਾਉਣ ਦਾ ਕੋਈ ਮੌਕਾ ਨਹੀਂ ਛੱੜਦੇ...
ਨਵੀਂ ਦਿੱਲੀ : ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪਿਆਰ ਦੇ ਚਰਚੇ ਤਾਂ ਦੁਨੀਆਂ 'ਚ ਮਸ਼ਹੂਰ ਹੈ। ਦੋਹੇਂ ਇਕ ਦੂਜੇ ਨੂੰ ਪਿਆਰ ਜਤਾਉਣ ਦਾ ਕੋਈ ਮੌਕਾ ਨਹੀਂ ਛੱੜਦੇ। ਅਨੁਸ਼ਕਾ ਜਦੋਂ ਭਾਰਤ 'ਚ ਸੀ ਤਾਂ ਪਤੀ ਵਿਰਾਟ ਦੀ ਟੀਮ RCB ਦਾ ਮੈਚ ਦੇਖਣਾ ਕਦੇ ਨਹੀਂ ਛਡਿਆ। ਹਰ ਵਾਰ ਸਟੇਡਿਅਮ ਚਿਅਰ ਕਰਨ ਪਹੁੰਚ ਜਾਂਦੀ ਸੀ ਪਰ ਇਹਨਾਂ ਦਿਨੀਂ ਅਨੁਸ਼ਕਾ ਅਪਣੀ ਫ਼ਿਲਮ 'ਜ਼ੀਰੋ' ਦੀ ਸ਼ੂਟਿੰਗ ਲਈ ਯੂਐਸ 'ਚ ਹੈ।
Anushka Sharma cheers for Virat Kohli from the sets of Zero
ਜਿਸ ਕਾਰਨ ਉਹ 14 ਤਰੀਕ ਨੂੰ RCB ਦਾ ਮੈਚ ਦੇਖਣ ਨਹੀਂ ਆ ਪਾਈ। ਦੂਰ ਹੋਣ ਦੇ ਬਾਵਜੂਦ ਵੀ ਅਨੁਸ਼ਕਾ ਨੇ ਇਥੋਂ ਵੀ ਚਿਅਰ ਕਰਨ ਦਾ ਮੌਕਾ ਨਹੀਂ ਛਡਿਆ। ਫ਼ਿਲਮ ਦੇ ਸੈਟ 'ਤੇ ਵੈਨਿਟੀ ਵੈਨ ਤੋਂ ਅਨੁਸ਼ਕਾ ਨੇ ਪਤੀ ਦੀ ਟੀਮ ਨੂੰ ਸਪੋਰਟ ਕੀਤਾ। ਵੈਨਿਟੀ ਵੈਨ ਵਿਚ ਅਦਾਕਾਰਾ ਦਾ ਧਿਆਨ ਮੇਕਅਪ ਦੀ ਬਜਾਏ ਮੈਚ 'ਤੇ ਸੀ। ਇਸ ਤੋਂ ਪਹਿਲਾਂ ਅਨੁਸ਼ਕਾ ਨੇ ਅਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਜੋ ਟੀਸ਼ਰਟ ਪਾਈ ਹੈ ਅਤੇ ਉਸ ਦੇ ਪਿੱਛੇ ਵਿਰਾਟ ਕੋਹਲੀ ਦਾ ਨਾਮ ਲਿਖਿਆ ਹੈ।
Anushka Sharma cheers for Virat Kohli from the sets of Zero
ਉਨ੍ਹਾਂ ਨੇ ਇਸ ਪੋਸਟ ਦਾ ਕੈਪਸ਼ਨ ਦਿਤਾ ਹੈ - 'ਕਮ ਆਨ ਗਾਈਜ਼'। ਸੋਮਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦਾ ਮੁਕਾਬਲਾ ਪੰਜਾਬ ਨਾਲ ਸੀ। ਜਿੱਥੇ ਆਰਸੀਬੀ ਨੇ ਕਿੰਗਸ ਇਲੈਵਨ ਪੰਜਾਬ ਨੂੰ 10 ਵਿਕਟ ਤੋਂ ਹਰਾ ਦਿਤਾ। ਇਸ ਨਾਲ ਹੀ ਆਰਸੀਬੀ ਨੇ 12 ਮੈਚਾਂ 'ਚ 5ਵੀ ਜਿੱਤ ਹਾਸਲ ਕੀਤੀ। ਵਿਰਾਟ ਦੀ ਟੀਮ ਦੇ ਮੈਚ ਜਿੱਤਣ ਨਾਲ ਅਨੁਸ਼ਕਾ ਸ਼ਰਮਾ ਵੀ ਬਹੁਤ ਖੁਸ਼ ਹੈ।