ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਬਣੇ ਯੁਵਰਾਜ
Published : Jun 15, 2019, 5:11 pm IST
Updated : Jun 15, 2019, 5:11 pm IST
SHARE ARTICLE
Yuvraj Singh
Yuvraj Singh

ਹਾਲ ਹੀ ਵਿਚ ਕ੍ਰਿਕਟ ਤੋਂ ਸਾਰੇ ਫਾਰਮੇਟਸ ਤੋਂ ਸੰਨਿਆਸ ਲੈਣ ਵਾਲੇ ਭਾਰਤ ਦੇ ਦਿੱਗਜ਼ ਕ੍ਰਿਕੇਟਰ ਯੁਵਰਾਜ ਸਿੰਘ ਆਨਲਾਈਨ ਫੈਂਟੇਸੀ...

ਨਵੀਂ ਦਿੱਲੀ: ਹਾਲ ਹੀ ਵਿਚ ਕ੍ਰਿਕਟ ਤੋਂ ਸਾਰੇ ਫਾਰਮੇਟਸ ਤੋਂ ਸੰਨਿਆਸ ਲੈਣ ਵਾਲੇ ਭਾਰਤ ਦੇ ਦਿੱਗਜ਼ ਕ੍ਰਿਕੇਟਰ ਯੁਵਰਾਜ ਸਿੰਘ ਆਨਲਾਈਨ ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਗਏ ਹਨ। ਬੱਲੇਬਾਜ਼ੀ ਡਾਟ ਕਾਮ ਦੇ ਨਾਲ ਇਸ ਸਾਂਝੇਦਾਰੀ ‘ਤੇ ਯੁਵਰਾਜ ਨੇ ਖੁਸ਼ੀ ਜ਼ਾਹਰ ਕੀਤੀ ਹੈ।

Yuvraj SinghYuvraj Singh

ਯੁਵਰਾਜ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਬਿਹਤਰੀਨ ਕ੍ਰਿਕਟ ਫੈਂਟੇਸੀ ਲੀਗ ਨਾਲ ਜੁੜਣ ਦਾ ਮੌਕਾ ਮਿਲਿਆ ਹੈ। ਇਸ ਦੇ ਰਾਹੀਂ ਮੈਂ ਆਪਣੇ ਫੈਨਸ ਨਾਲ ਨਿਜੀ ਤੌਰ ‘ਤੇ ਜੁੜ ਸਕਾਂਗਾ, ਕਿਉਂਕਿ ਇਸ ‘ਚ ਅਸੀਂ ਆਪਣੇ ਪਸੰਦੀਦਾ ਖਿਡਾਰੀਆਂ ਦੀ ਟੀਮ ਬਣਾਉਂਦੇ ਹਾਂ। ਇਹ ਜੋਸ਼ ਅਤੇ ਜੰਨੂਨ ਨਾਲ ਭਰੇ ਕ੍ਰਿਕਟ ਫੈਨਸ ਲਈ ਚੰਗਾ ਮੰਚ ਹੈ, ਜੋ ਉਨ੍ਹਾਂ ਨੂੰ ਖੇਡ ਨਾਲ ਆਪਣੇ ਪ੍ਰਤਿਭਾ ਅਤੇ ਗਿਆਨ ਨੂੰ ਜਾਂਚਣ ਦਾ ਮੌਕਾ ਦਿੰਦਾ ਹੈ।”

Yuvraj SinghYuvraj Singh

ਇਸ ਮੌਕੇ ਬਾਜੀ ਗੇਮਸ ਦੇ ਸੰਸਥਾਪਕ ਅਤੇ ਸੀਈਓ ਨਵਕਿਰਨ ਸਿੰਘ ਨੇ ਕਿਹਾ ਕਿ ਯੁਵਰਾਜ ਸਿੰਘ ਆਪਣੇ ਆਪ ‘ਚ ਚੈਂਪੀਅਨ ਦੀ ਪਰਿਭਾਸ਼ਾ ਹੈ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨਾਲ ਲੰਬੀ ਪਾਰੀ ਦੀ ਉਮੀਦ ਕਰਦੇ ਹਾਂ। ਭਾਰਤ ਲਈ 400 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਯੁਵਰਾਜ ਨੇ ਬੀਤੇ ਸੋਮਵਾਰ ਆਪਣੇ ਸੰਨਿਆਸ ਦਾ ਐਲਾਨ ਕੀਤਾ ਸੀ। ਉਹ ਸਾਲ 2011 ‘ਚ ਭਾਰਤ ਵੱਲੋਂ ਵਿਸ਼ਵ ਕੱਪ ਜਿੱਤਣ ਦੇ ਹੀਰੋ ਸੀ। ਵਰਲਡ ਕੱਪ 2011 ‘ਚ 300 ਤੋਂ ਜ਼ਿਆਦਾ ਦੌੜਾਂ, 15 ਵਿਕਟਾਂ ਅਤੇ ਮੈਨ ਆਫ਼ ਦਾ ਮੈਚ ਯੁਵਰਾਜ ਸਿੰਘ ਨੂੰ ਮਿਲਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement