ਨੀਰਜ ਚੋਪੜਾ ਨੇ ਕੀਤਾ ਨਵਾਂ ਕਾਰਨਾਮਾ, ਟੋਕੀਓ ਓਲੰਪਿਕ ‘ਚ ਬਣਾਏ ਹੋਏ ਆਪਣੇ ਹੀ ਰਿਕਾਰਡ ਨੂੰ ਤੋੜਿਆ
Published : Jun 15, 2022, 9:25 am IST
Updated : Jun 15, 2022, 3:34 pm IST
SHARE ARTICLE
Neeraj Chopra
Neeraj Chopra

ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਿਖਾਇਆ।

 

 ਨਵੀਂ ਦਿੱਲੀ : ਟੋਕੀਓ ਓਲੰਪਿਕ 'ਚ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਨਵਾਂ ਕਾਰਨਾਮਾ ਕੀਤਾ ਹੈ। ਨੀਰਜ ਨੇ ਫਿਨਲੈਂਡ 'ਚ ਪਾਵੋ ਨੂਰਮੀ ਖੇਡਾਂ 'ਚ ਮੰਗਲਵਾਰ ਨੂੰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਿਖਾਇਆ। ਇਸ ਨਾਲ ਉਸ ਨੇ ਆਪਣੇ ਹੀ ਰਾਸ਼ਟਰੀ ਰਿਕਾਰਡ ਨੂੰ ਸੁਧਾਰਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ।

 

Neeraj ChopraNeeraj Chopra

 

ਇਸ ਤੋਂ ਪਹਿਲਾਂ ਨੀਰਜ ਨੇ ਟੋਕੀਓ ਓਲੰਪਿਕ ਦੌਰਾਨ 87.58 ਮੀਟਰ ਦੀ ਥਰੋਅ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ। ਇਸ ਥਰੋਅ ਦੇ ਦਮ 'ਤੇ ਹੀ ਉਸ ਨੇ ਟੋਕੀਓ 'ਚ ਇਤਿਹਾਸਕ ਸੋਨ ਤਮਗਾ ਜਿੱਤਿਆ।

 

Neeraj Chopra Neeraj Chopra

ਟੋਕੀਓ ਓਲੰਪਿਕ ਵਿੱਚ ਖੇਡਣ ਤੋਂ ਬਾਅਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਫੀਲਡਿੰਗ ਕਰਨ ਵਾਲਾ ਉਸਦਾ ਪਹਿਲਾ ਟੂਰਨਾਮੈਂਟ ਹੈ। ਇਸ ਦੌਰਾਨ ਨੀਰਜ ਨੂੰ ਮਹਾਨ ਜੈਵਲਿਨ ਥਰੋਅਰਜ਼ ਦਾ ਸਾਹਮਣਾ ਕਰਨਾ ਪਿਆ।

 

Neeraj Chopra Neeraj Chopra

ਇਸ ਵਿੱਚ ਸਾਬਕਾ ਚੈਂਪੀਅਨ ਜੋਹਾਨਸ ਵੇਟਰ ਅਤੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਸ਼ਾਮਲ ਹਨ। ਪੀਟਰਸ ਨੇ ਹਾਲ ਹੀ ਵਿੱਚ ਆਪਣਾ ਨਿੱਜੀ ਸਰਵੋਤਮ ਸੁਧਾਰ ਕੀਤਾ ਸੀ ਅਤੇ ਡਾਇਮੰਡ ਲੀਗ ਵਿੱਚ 93.07 ਮੀਟਰ ਜੈਵਲਿਨ ਸੁੱਟਿਆ ਸੀ। ਨੂਰਮੀ ਖੇਡਾਂ 1957 ਤੋਂ ਫਿਨਲੈਂਡ ਦੇ ਸਭ ਤੋਂ ਵੱਡੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚੋਂ ਇੱਕ ਹਨ। ਇਹ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਮੀਟ ਦਾ ਵੀ ਹਿੱਸਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement