India vs NZ Semifinal: ਅੱਜ ਮੁੰਬਈ 'ਚ ਮਹਾਜੰਗ... ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦੀ ਟਿਕਟ ਲੈਣ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ

By : GAGANDEEP

Published : Nov 15, 2023, 7:40 am IST
Updated : Nov 15, 2023, 7:40 am IST
SHARE ARTICLE
India vs New Zealand Semifinal
India vs New Zealand Semifinal

India vs New Zealand Semifinal: ਜਿੱਤ ਦੇ ਰੱਥ ’ਤੇ ਸਵਾਰ ਟੀਮ ਇੰਡੀਆ ਦਾ ਨਿਊਜ਼ੀਲੈਂਡ ਸਾਹਮਣੇ ਹੋਵੇਗਾ ਅਸਲੀ ਇਮਤਿਹਾਨ

India vs New Zealand Semifinal, World Cup 2023 : ਲੀਗ ਗੇੜ ਵਿਚ ਲਗਾਤਾਰ 9 ਮੈਚ ਜਿੱਤਣ ਵਾਲੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਹੁਣ ਨਾਕਆਊਟ ਗੇੜ ਵਿਚ ਪਿਛਲੇ ਪ੍ਰਦਰਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਸ ਨੂੰ ਅੱਜ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁਧ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਮਾਨਚੈਸਟਰ ’ਚ 2019 ਵਿਸ਼ਵ ਕੱਪ ’ਚ ਇਸੇ ਟੀਮ ਵਿਰੁਧ ਮਿਲੀ ਹਾਰ ਭਾਰਤੀ ਟੀਮ ਦੇ ਦਿਮਾਗ ’ਚ ਅਜੇ ਵੀ ਤਾਜ਼ਾ ਹੋਵੇਗੀ। ਨਿਊਜ਼ੀਲੈਂਡ ਨੇ 2021 ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਵੀ ਭਾਰਤ ਨੂੰ ਹਰਾਇਆ ਸੀ।

ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਏਨਾ ਜ਼ਬਰਦਸਤ ਰਿਹਾ ਹੈ ਕਿ ਉਮੀਦ ਹੈ ਕਿ ਖਿਤਾਬ ਦੀ ਉਡੀਕ ਖਤਮ ਹੋ ਜਾਵੇਗਾ। ਰੋਹਿਤ ਸ਼ਰਮਾ ਦੀ ਟੀਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਵਾਨਖੇੜੇ ਸਟੇਡੀਅਮ ’ਚ ਕੋਈ ਵੀ ਗਲਤੀ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ। ਭਾਰਤ ਨੇ ਇਸੇ ਵਾਨਖੇੜੇ ਸਟੇਡੀਅਮ ਅੰਦਰ 2011 ’ਚ 28 ਸਾਲਾਂ ਬਾਅਦ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੂੰ ਉਮੀਦਾਂ ਦੇ ਵੱਡੇ ਦਬਾਅ ’ਤੇ ਖਰਾ ਉਤਰਨਾ ਹੋਵੇਗਾ। ਕਪਤਾਨ ਰੋਹਿਤ ਅਤੇ ਕੋਚ ਰਾਹੁਲ ਦ੍ਰਾਵਿੜ ਜਾਣਦੇ ਹਨ ਕਿ ਜਦੋਂ ਉਹ ਉਮੀਦਾਂ ’ਤੇ ਖਰਾ ਨਹੀਂ ਉਤਰਦੇ ਤਾਂ ਕੀ ਹੁੰਦਾ ਹੈ। ਹਾਲਾਂਕਿ ਉਸ ਨੂੰ ਅਪਣੇ ਖਿਡਾਰੀਆਂ ਤੋਂ ਅਸਫਲਤਾ ਦੇ ਡਰ ਨੂੰ ਦੂਰ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨਾ ਹੋਵੇਗਾ।

ਭਾਰਤੀ ਕ੍ਰਿਕਟ ਪ੍ਰਸ਼ੰਸਕ ਪ੍ਰਾਰਥਨਾ ਕਰਨਗੇ ਕਿ ਰੋਹਿਤ ਟਾਸ ਜਿੱਤ ਕੇ ਸਹੀ ਫੈਸਲਾ ਲੈਣ। ਇਸ ਮੈਦਾਨ ’ਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਫਲੱਡ ਲਾਈਟ ’ਚ ਛੇਤੀ ਵਿਕਟਾਂ ਗੁਆਉਂਦੀ ਹੈ ਕਿਉਂਕਿ ਨਵੀਂ ਗੇਂਦ ਨੂੰ ਜ਼ਬਰਦਸਤ ਸਵਿੰਗ ਮਿਲਦਾ ਹੈ। ਨਵੀਂ ਗੇਂਦ ਨਾਲ ਭਾਰਤ ਅਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਜਿਹੇ ’ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਅਤੇ ਸ਼ੁਭਮਨ ਗਿੱਲ ’ਤੇ ਕਾਫੀ ਕੁਝ ਨਿਰਭਰ ਕਰੇਗਾ।ਰੋਹਿਤ ਨੇ ਟੂਰਨਾਮੈਂਟ ’ਚ ਹੁਣ ਤਕ 503 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਗਤੀ ਨੂੰ ਜਾਰੀ ਰੱਖਣਾ ਚਾਹੁਣਗੇ। ਗਿੱਲ ਨੇ ਸੱਤ ਮੈਚਾਂ ’ਚ ਸਿਰਫ਼ 270 ਦੌੜਾਂ ਬਣਾਈਆਂ ਹਨ ਅਤੇ ਉਹ ਇਕ ਖਾਸ ਪਾਰੀ ਖੇਡਣਾ ਚਾਹੇਗਾ। ਵਿਰਾਟ ਕੋਹਲੀ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 593 ਦੌੜਾਂ ਬਣਾਈਆਂ ਹਨ ਅਤੇ ਵਨਡੇ ’ਚ ਰੀਕਾਰਡ 50ਵਾਂ ਸੈਂਕੜਾ ਲਗਾਉਣ ਦੀ ਕਗਾਰ ’ਤੇ ਹਨ। ਉਹ ਭਾਰਤ ਦੀ ਜਿੱਤ ਨਾਲ ਇਸ ਅੰਕੜੇ ਨੂੰ ਛੂਹਣਾ ਚਾਹੁਣਗੇ।

ਕੋਹਲੀ ਵੀ ਸੈਮੀਫਾਈਨਲ ’ਚ ਜਲਦੀ ਆਊਟ ਹੋਣ ਦੇ ਰੁਝਾਨ ਨੂੰ ਤੋੜਨਾ ਚਾਹੁਣਗੇ। ਉਹ 2019 ਅਤੇ 2015 ’ਚ ਸੈਮੀਫਾਈਨਲ ’ਚ ਇਕ ਦੌੜ ਉੱਤੇ ਆਊਟ ਹੋ ਗਿਆ ਸੀ। ਭਾਰਤ ਨੂੰ ਮੱਧਕ੍ਰਮ ਦੇ ਬੱਲੇਬਾਜ਼ ਕੇ.ਐਲ. ਰਾਹੁਲ ਅਤੇ ਸ਼੍ਰੇਆਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਗੇਂਦਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਉਨ੍ਹਾਂ ਦਾ ਚੰਗਾ ਸਾਥ ਦਿਤਾ ਹੈ। ਇਸ ਦੇ ਗੇਂਦਬਾਜ਼ ਇਸ ਵਿਸ਼ਵ ਕੱਪ ’ਚ ਭਾਰਤ ਦੀ ਕਾਮਯਾਬੀ ਦੀ ਕੁੰਜੀ ਸਾਬਤ ਹੋਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਕੋਲ ਟਰੇਂਟ ਬੋਲਟ, ਟਿਮ ਸਾਊਥੀ, ਲਾਕੀ ਫਰਗੂਸਨ ਵਰਗੇ ਤੇਜ਼ ਗੇਂਦਬਾਜ਼ ਅਤੇ ਲੈਫਟ ਆਰਮ ਸਪਿਨਰ ਮਿਸ਼ੇਲ ਸੈਂਟਨਰ ਵਰਗੇ ਤਜਰਬੇਕਾਰ ਗੇਂਦਬਾਜ਼ ਵੀ ਹਨ।

ਦੂਜੇ ਪਾਸੇ ਨਿਊਜ਼ੀਲੈਂਡ ਕੋਲ ਵੀ ਬੱਲੇਬਾਜ਼ੀ ਦੇ ਤਜਰਬੇ ਦੀ ਕੋਈ ਕਮੀ ਨਹੀਂ ਹੈ। ਨੌਜਵਾਨ ਰਚਿਨ ਰਵਿੰਦਰਾ ਨੇ 565 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਟੂਰਨਾਮੈਂਟ ਦੀ ਖੋਜ ਕਰ ਰਹੇ ਹਨ। ਹਾਲਾਂਕਿ ਡੇਵੋਨ ਕੋਨਵੇ ਪਹਿਲੇ ਮੈਚ ’ਚ ਇੰਗਲੈਂਡ ਵਿਰੁਧ ਅਜੇਤੂ 152 ਦੌੜਾਂ ਬਣਾਉਣ ਤੋਂ ਬਾਅਦ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਕਪਤਾਨ ਕੇਨ ਵਿਲੀਅਮਸਨ ਅਤੇ ਡੇਰਿਲ ਮਿਸ਼ੇਲ ਮੱਧਕ੍ਰਮ ਦੀ ਕਮਾਨ ਸੰਭਾਲਣਗੇ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement