
ਪਿਛਲੇ ਸਾਲ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੀ ਨਿਲਾਮੀ ਕੀਤੀ ਗਈ ਹੈ।
Lionel Messi: ਖੇਡਾਂ ਦੀ ਦੁਨੀਆ ਵਿਚ ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਖਿਡਾਰੀਆਂ ਨਾਲ ਜੁੜੀਆਂ ਚੀਜ਼ਾਂ ਦੀ ਨਿਲਾਮੀ ਹੁੰਦੀ ਹੈ। ਖਿਡਾਰੀਆਂ ਨਾਲ ਜੁੜੀਆਂ ਇਨ੍ਹਾਂ ਚੀਜ਼ਾਂ ਲਈ ਲੋਕ ਕਰੋੜਾਂ ਰੁਪਏ ਖਰਚ ਕਰਦੇ ਹਨ। ਇਸ ਦੌਰਾਨ ਮਹਾਨ ਫੁੱਟਬਾਲ ਖਿਡਾਰੀ ਮੈਸੀ ਨਾਲ ਜੁੜੀ ਇਕ ਚੀਜ਼ ਵੀ ਕਰੋੜਾਂ ਰੁਪਏ 'ਚ ਨਿਲਾਮ ਹੋਈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਹੜੀ ਚੀਜ਼ ਹੈ ਜਿਸ ਲਈ ਲੋਕ ਕਰੋੜਾਂ ਰੁਪਏ ਖਰਚ ਕਰਨ ਨੂੰ ਤਿਆਰ ਹਨ, ਤਾਂ ਤੁਹਾਨੂੰ ਦੱਸ ਦੇਈਏ ਕਿ ਮੈਸੀ ਦੀ ਜਰਸੀ ਕਰੋੜਾਂ ਰੁਪਏ ਵਿਚ ਨਿਲਾਮ ਹੋਈ ਹੈ।
ਪਿਛਲੇ ਸਾਲ ਕਤਰ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ ਵੱਲੋਂ ਪਹਿਨੀਆਂ ਗਈਆਂ 6 ਜਰਸੀਆਂ ਦੀ ਨਿਲਾਮੀ ਕੀਤੀ ਗਈ ਹੈ। ਇਹ ਸਾਰੀਆਂ ਜਰਸੀਆਂ 78 ਲੱਖ ਡਾਲਰ ਵਿਚ ਵਿਕੀਆਂ। ਨਿਲਾਮੀ ਕਰਨ ਵਾਲੀ ਸੰਸਥਾ ਸੋਥਬੀਜ਼ ਨੇ ਇਹ ਐਲਾਨ ਕੀਤਾ ਹੈ। ਸੋਥਬੀਜ਼ ਨੇ ਕਿਹਾ ਕਿ ਮੈਸੀ ਨੇ ਇਹ ਕਮੀਜ਼ 2022 ਵਿਚ ਕਤਰ ਵਿਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਮੈਚਾਂ ਵਿਚ ਪਹਿਨੀ ਸੀ।
ਇਸ ਸਾਲ ਖੇਡਾਂ ਨਾਲ ਸਬੰਧਤ ਵਸਤੂਆਂ ਦੀ ਨਿਲਾਮੀ ਵਿੱਚ ਇਹ ਵਸਤੂ ਸਭ ਤੋਂ ਵੱਧ ਕੀਮਤ ’ਤੇ ਵਿਕ ਗਈ। ਜੇਕਰ 78 ਲੱਖ ਡਾਲਰ ਨੂੰ ਭਾਰਤੀ ਰੁਪਏ ਵਿਚ ਬਦਲਿਆ ਜਾਵੇ ਤਾਂ ਇਹ ਲਗਭਗ 64 ਕਰੋੜ ਰੁਪਏ ਬਣਦਾ ਹੈ। ਯਾਨੀ ਉਸ ਦੀ ਇੱਕ ਜਰਸੀ ਦੀ ਕੀਮਤ ਕਰੀਬ 10.5 ਕਰੋੜ ਰੁਪਏ ਦੱਸੀ ਗਈ ਹੈ।
ਅਰਜਨਟੀਨਾ ਨੇ ਵਿਸ਼ਵ ਕੱਪ ਫਾਈਨਲ ਵਿਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾ ਕੇ ਆਪਣਾ ਤੀਜਾ ਖ਼ਿਤਾਬ ਜਿੱਤ ਲਿਆ ਹੈ।
ਫਾਈਨਲ ਮੈਚ ਵਿਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਇਨ੍ਹਾਂ ਮੈਸੀ ਸ਼ਰਟਾਂ ਲਈ ਜੇਤੂ ਬੋਲੀਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲ ਹੀ 'ਚ ਵਿਸ਼ਵ ਕੱਪ 2011 ਦੇ ਫਾਈਨਲ ਲਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬੱਲਾ ਵੀ ਸੁਰਖੀਆਂ 'ਚ ਰਿਹਾ ਸੀ। ਉਸ ਦਾ ਬੱਲਾ ਸਾਲ 2011 ਵਿਚ ਲੱਖਾਂ ਰੁਪਏ ਵਿਚ ਖਰੀਦਿਆ ਗਿਆ ਸੀ। ਅੱਜ ਉਸ ਦੇ ਬੱਲੇ ਦੀ ਕੀਮਤ ਕਰੋੜਾਂ ਰੁਪਏ ਹੈ।
(For more news apart from Lionel Messi, stay tuned to Rozana Spokesman)