
ਭਾਰਤੀ ਕ੍ਰਿਕਟਰ ਜਯੰਤ ਯਾਦਵ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ...
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਜਯੰਤ ਯਾਦਵ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਯੁਜਵੇਂਦਰ ਚਹਿਲ ਨੇ ਸੋਸ਼ਲ ਮੀਡੀਆ ਉੱਤੇ ਜਯੰਤ ਦੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ। ਚਹਿਲ ਨੇ ਜਯੰਤ ਅਤੇ ਉਨ੍ਹਾਂ ਦੀ ਪਤਨੀ ਦਿਸ਼ਾ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀ ਹੈ। ਜਿਵੇਂ ਹੀ ਕ੍ਰਿਕਟ ਫੈਂਨਸ ਨੂੰ ਜਯੰਤ ਦੇ ਵਿਆਹ ਦੀ ਖਬਰ ਪਤਾ ਲੱਗੀ ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇ ਸੁਨੇਹੇ ਕ੍ਰਿਕਟਰ ਨੂੰ ਮਿਲਣ ਲੱਗੇ ਹਨ।
Jayant Yadav
ਜਯੰਤ ਯਾਦਵ ਨੇ ਭਾਰਤ ਤੋਂ ਹੁਣ ਤੱਕ 4 ਟੈਸਟ ਅਤੇ 1 ਵਨਡੇ ਮੈਚ ਖੇਡੇ ਹਨ। ਹੁਣ ਤੱਕ 4 ਟੈਸਟ ਵਿੱਚ ਜਯੰਤ ਨੇ 228 ਦੌੜਾਂ ਬਣਾਈਆਂ ਹਨ। ਉਥੇ ਹੀ 11 ਵਿਕਟਾਂ ਲਈਆਂ ਹਨ। ਇਸਤੋਂ ਇਲਾਵਾ ਉਨ੍ਹਾਂ ਨੇ ਕੇਵਲ 1 ਵਨਡੇ ਮੈਚ ਹੀ ਖੇਡਿਆ ਹੈ। ਟੈਸਟ ਵਿੱਚ ਜਯੰਤ ਦੇ ਨਾਮ ਇੱਕ ਸੈਕੜਾ ਵੀ ਦਰਜ ਹੈ। ਹਾਲ ਹੀ ‘ਚ ਕਈਂ ਭਾਰਤੀ ਕ੍ਰਿਕਟਰ ਜਾਂ ਤਾਂ ਵਿਆਹ ਦੇ ਬੰਧਨ ਵਿੱਚ ਬੱਝੇ ਹਨ ਜਾਂ ਫਿਰ ਆਪਣੀ ਗਰਲਫਰੇਂਡ ਦੇ ਨਾਲ ਮੰਗਣੀ ਕਰਵਾਈ ਹੈ। ਚਹਿਲ ਨੇ ਦਸੰਬਰ 2020 ਵਿੱਚ ਆਪਣੀ ਮੰਗੇਤਰ ਦੇ ਨਾਲ ਵਿਆਹ ਰਚਾਈਆ ਸੀ ਤਾਂ ਉਥੇ ਹੀ ਹਾਲ ਹੀ ਵਿੱਚ ਜੈ ਦੇਵ ਉਨਾਦਕਟ ਵੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ।
Cricket
ਇਸਤੋਂ ਇਲਾਵਾ ਆਈਪੀਐਲ 2020 ਵਿੱਚ ਫੈਂਨਸ ਦੇ ਵਿੱਚ ਪਾਪੁਲਰ ਹੋਏ ਰਾਹੁਲ ਤੇਵਤੀਆ ਨੇ ਵੀ ਮੰਗਣੀ ਕਰਵਾ ਲਈ ਹੈ। ਦੱਸ ਦਈਏ ਕਿ 9ਵੇਂ ਨੰਬਰ ਉੱਤੇ ਬੱਲੇਬਾਜੀ ਕਰਦੇ ਹੋਏ ਟੈਸਟ ਵਿੱਚ ਸੈਕੜਾ ਲਗਾਉਣ ਵਾਲੇ ਜਯੰਤ ਭਾਰਤ ਦੇ ਪਹਿਲੇ ਬੱਲੇਬਾਜ ਬਣੇ ਸਨ। ਉਨ੍ਹਾਂ ਨੇ ਇਹ ਕਾਰਨਾਮਾ 2016 ਵਿੱਚ ਇੰਗਲੈਂਡ ਦੇ ਖਿਲਾਫ ਮੁੰਬਈ ਟੈਸਟ ਵਿੱਚ ਕੀਤਾ ਸੀ। ਉਸ ਇਤਿਹਾਸਿਕ ਟੈਸਟ ਮੈਚ ਵਿੱਚ ਕੋਹਲੀ ਨੇ ਦੋਹਰਾ ਸੈਕੜਾ ਲਗਾਇਆ ਸੀ।
Cricket
ਦੱਸ ਦਈਏ ਕਿ ਟੈਸਟ ਕਰੀਅਰ ਵਿੱਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵੀ ਜਯੰਤ ਦਾ ਕਰੀਅਰ ਜ਼ਿਆਦਾ ਲੰਮਾ ਇੰਟਰਨੈਸ਼ਨਲ ਕਰੀਅਰ ਵਿੱਚ ਨਹੀਂ ਰਿਹਾ ਹੈ। ਉਂਜ ਆਈਪੀਐਲ ਵਿੱਚ ਉਹ ਮੁੰਬਈ ਇੰਡੀਅਨ ਵਲੋਂ ਖੇਡਦੇ ਹਨ। ਇਸ ਵਾਰ ਵੀ ਮੁੰਬਈ ਨੇ ਉਨ੍ਹਾਂ ਨੂੰ ਰਿਟੇਨ ਕੀਤਾ ਹੈ।