IPL 2024 : ਮੈਚ ਦੇਖਣ ਗਏ ਨੌਜਵਾਨ ਦੀ ਵਿਗੜੀ ਸਿਹਤ, ਐਸੋਸੀਏਸ਼ਨ 'ਤੇ ਹੋਈ FIR ਦਰਜ

By : BALJINDERK

Published : May 16, 2024, 6:34 pm IST
Updated : May 16, 2024, 6:34 pm IST
SHARE ARTICLE
IPL 2024
IPL 2024

IPL 2024 : ਮਾਮਲਾ ਬੇਂਗਲੁਰੂ ਪੁਲਿਸ ਨੇ ਕੀਤਾ ਮਾਮਲਾ ਦਰਜ, ਖ਼ਰਾਬ ਖਾਣਾ ਮਗਰੋਂ ਹੋਇਆ ਪੇਟ ਦਰਦ 

IPL 2024 : ਬੈਂਗਲੁਰੂ-ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2024 ਟੀ-20 ਕ੍ਰਿਕਟ ਮੈਚ ਦੌਰਾਨ ਦਰਸ਼ਕਾਂ ਨੂੰ ਕਥਿਤ ਤੌਰ 'ਤੇ ਬਾਸੀ ਭੋਜਨ ਪਰੋਸਣ ਦੇ ਦੋਸ਼ 'ਚ ਕਰਨਾਟਕ ਰਾਜ ਕ੍ਰਿਕਟ ਸੰਘ ਪ੍ਰਬੰਧਨ ਖ਼ਿਲਾਫ਼ ਐੱਫ.ਆਈ.ਆਰ. ਦਰਜ  ਕੀਤੀ ਗਈ ਹੈ। 

ਇਹ ਵੀ ਪੜੋ:Actor Kanwaljit Singh : ਮਸ਼ਹੂਰ ਅਦਾਕਾਰ ਕੰਵਲਜੀਤ ਸਿੰਘ ਦੇ ਘਰ ’ਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਜਾਨ   

ਜਾਣਕਾਰੀ ਅਨੁਸਾਰ ਕੇਐਸਸੀਏ ਮੈਨੇਜਮੈਂਟ ਅਤੇ ਕੰਟੀਨ ਮੈਨੇਜਰ ਖ਼ਿਲਾਫ਼ ਕਬਨ ਪਾਰਕ ਥਾਣੇ ’ਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ 23 ਸਾਲਾ ਚੈਤੰਨਿਆ ਨੇ ਦਰਜ ਕਰਵਾਈ ਹੈ, ਜੋ ਆਪਣੇ ਦੋਸਤ ਗੌਤਮ ਨਾਲ ਕਤਰ ਏਅਰਵੇਜ਼ ਫੈਨ ਟੇਰੇਸ ਸਟੈਂਡ ਤੋਂ ਸਟੇਡੀਅਮ 'ਚ ਮੈਚ ਦੇਖ ਰਿਹਾ ਸੀ। ਮੈਚ ਦੌਰਾਨ ਚੈਤੰਨਿਆ ਨੇ ਸਟੈਂਡ 'ਤੇ ਮੌਜੂਦ ਕੰਟੀਨ ਤੋਂ ਖਾਣਾ ਖਾਧਾ। ਉਸਨੇ ਘਿਓ ਚੌਲ, ਇਡਲੀ, ਚਨਾ ਮਸਾਲਾ, ਕਟਲੇਟ, ਰਾਇਤਾ ਅਤੇ ਸੁੱਕਾ ਜਾਮੁਨ ਖਾਇਆ। ਚੈਤਨਿਆ ਨੂੰ ਖਾਣ ਤੋਂ ਬਾਅਦ ਕੁਝ ਦੇਰ ਬਾਅਦ ਪੇਟ ਦਰਦ ਮਹਿਸੂਸ ਹੋਇਆ।

ਇਹ ਵੀ ਪੜੋ:Moga News : ਮੋਗਾ 'ਚ ਅਫ਼ੀਮ ਸਣੇ 12 ਲੱਖ ਰੁਪਏ ਦੀ ਡਰੱਗ ਮਨੀ, ਕਾਰ ਬਰਾਮਦ

ਇਸ ਤੋਂ ਬਾਅਦ ਚੈਤੰਨਿਆ ਬੈਠਦਿਆਂ ਹੀ ਹੇਠਾਂ ਡਿੱਗ ਗਿਆ। ਸਟੇਡੀਅਮ ਦੇ ਸਟਾਫ਼ ਦੀ ਮਦਦ ਨਾਲ ਉਸ ਨੂੰ ਸਟੇਡੀਅਮ ਦੇ ਬਾਹਰ ਐਂਬੂਲੈਂਸ ਰਾਹੀਂ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਉਸ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰ ਨੇ ਚੈਤੰਨਿਆ ਦੀ ਜਾਂਚ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਹ ਫੂਡ ਪੁਆਇਜ਼ਨਿੰਗ ਤੋਂ ਪੀੜਤ ਹੈ। ਦੋਸ਼ ਹੈ ਕਿ ਚੈਤੰਨਿਆ ਦੀ ਸਿਹਤ ਖ਼ਰਾਬ ਹੋਣ ਦਾ ਕਾਰਨ ਕੰਟੀਨ 'ਚ ਪਰੋਸਿਆ ਗਿਆ ਖਾਣਾ ਸੀ।

(For more news apart from Deteriorated health youth who went watch match, FIR filed against  association News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement