
3 ਘੰਟੇ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ 'ਚ ਇੰਗਲਿਸ਼ ਟੀਮ ਨੂੰ ਕਿਸਮਤ, ਮੌਸਮ ਅਤੇ ਪਿੱਚ ਦਾ ਸਾਥ ਮਿਲਿਆ
T20 World Cup: ਨਵੀਂ ਦਿੱਲੀ - ਮੌਜੂਦਾ ਚੈਂਪੀਅਨ ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਟੀਮ ਨੇ ਸ਼ਨੀਵਾਰ ਰਾਤ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਨਾਮੀਬੀਆ ਨੂੰ 41 ਦੌੜਾਂ ਨਾਲ ਹਰਾਇਆ। ਹੁਣ ਇੰਗਲੈਂਡ ਨੂੰ ਆਸਟ੍ਰੇਲੀਆ ਅਤੇ ਸਕਾਟਲੈਂਡ ਦੇ ਮੈਚਾਂ ਦੇ ਨਤੀਜਿਆਂ 'ਤੇ ਨਿਰਭਰ ਰਹਿਣਾ ਹੋਵੇਗਾ। ਇੰਗਲਿਸ਼ ਟੀਮ ਚਾਹੇਗੀ ਕਿ ਗਰੁੱਪ ਬੀ ਦੇ ਆਖ਼ਰੀ ਮੈਚ 'ਚ ਆਸਟ੍ਰੇਲੀਆਈ ਟੀਮ ਸਕਾਟਲੈਂਡ ਨੂੰ ਹਰਾਵੇ।
3 ਘੰਟੇ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ 'ਚ ਇੰਗਲਿਸ਼ ਟੀਮ ਨੂੰ ਕਿਸਮਤ, ਮੌਸਮ ਅਤੇ ਪਿੱਚ ਦਾ ਸਾਥ ਮਿਲਿਆ। ਐਂਟੀਗੁਆ ਵਿਚ ਰੁਕ-ਰੁਕ ਕੇ ਮੀਂਹ ਪਿਆ ਅਤੇ ਓਵਰਾਂ ਨੂੰ ਛੋਟਾ ਕਰਨਾ ਪਿਆ। ਨਾਮੀਬੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਗਲੈਂਡ ਨੇ ਨਿਰਧਾਰਿਤ 10 ਓਵਰਾਂ 'ਚ 5 ਵਿਕਟਾਂ 'ਤੇ 121 ਦੌੜਾਂ ਬਣਾਈਆਂ ਪਰ ਡੀਐੱਲਐੱਸ (ਡਕਵਰਥ ਲੁਈਸ ਸਟਰਨ) ਵਿਧੀ ਤਹਿਤ ਟੀਚਾ 122 ਤੋਂ ਵਧਾ ਕੇ 127 ਕਰ ਦਿੱਤਾ ਗਿਆ। ਜਵਾਬੀ ਪਾਰੀ 'ਚ ਨਾਮੀਬੀਆ ਦੀ ਸ਼ੁਰੂਆਤ ਧੀਮੀ ਰਹੀ ਅਤੇ ਟੀਮ ਨਿਰਧਾਰਤ 10 ਓਵਰਾਂ 'ਚ 3 ਵਿਕਟਾਂ 'ਤੇ 84 ਦੌੜਾਂ ਹੀ ਬਣਾ ਸਕੀ। ਹੈਰੀ ਬਰੂਕ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 20 ਗੇਂਦਾਂ 'ਤੇ ਅਜੇਤੂ 47 ਦੌੜਾਂ ਦੀ ਅਹਿਮ ਪਾਰੀ ਖੇਡੀ।