Hockey India League Auction: ਹਾਕੀ ਇੰਡੀਆ ਮਹਿਲਾ ਹਾਕੀ ਲੀਗ ਦੀ ਬੋਲੀ 'ਚ ਉਦਿਤਾ ਦੁਹਾਨ 32 ਲੱਖ ਨਾਲ ਸਭ ਤੋਂ ਮਹਿੰਗੀ ਖਿਡਾਰਨ ਬਣੀ

By : BALJINDERK

Published : Oct 16, 2024, 12:28 pm IST
Updated : Oct 16, 2024, 12:28 pm IST
SHARE ARTICLE
ਹਾਕੀ ਖਿਡਾਰਨ ਉਦਿਤਾ ਦੁਹਾਨ
ਹਾਕੀ ਖਿਡਾਰਨ ਉਦਿਤਾ ਦੁਹਾਨ

Hockey India League Auction: ਸਕੀਮਾ ਟੇਟੇ ਨੂੰ ਸੂਰਮਾ ਪੰਜਾਬ  ਨੇ 20 ਲੱਖ 'ਚ ਖ਼ਰੀਦਿਆ

Hockey India League Auction :  ਮਹਿਲਾ ਹਾਕੀ ਇੰਡੀਆ ਲੀਗ ਦੇ ਨਿਲਾਮੀ ਤੇ ਭਾਰਤੀ ਖਿਡਾਰੀਆਂ ਲਈ ਟੀਮਾਂ ਦੇ ਮਾਲਕਾਂ ਨੇ ਕਾਫੀ ਪੈਸਾ ਲੁਟਾਇਆ। ਭਾਰਤੀ ਕਪਤਾਨ ਸਲੀਮਾ ਟੇਟੇ, ਖਿਡਾਰਨ ਉਦਿੱਤਾ ਦੁਹਾਨ, ਲਾਰੇਮਾਸਿਆਮੀ ਹਮਰਜੋਟੇ ਤੇ ਸਾਬਕਾ ਕਪਤਾਨ ਸਵਿਤਾ ਪੂਨੀਆ ਵਰਗੀਆਂ ਨਾਮੀ ਖਿਡਾਰਨਾਂ ਕਾਫੀ ਮਹਿੰਗੀਆਂ ਸਾਬਤ ਹੋਈਆਂ ਤੇ ਕਪਤਾਨ ਸਲੀਮਾ ਟੇਟੇ ਤੋਂ ਵੱਧ ਜੂਨੀਅਰ ਖਿਡਾਰੀਆਂ ਤੇ ਪੈਸੇ ਦੀ ਬਰਸਾਤ ਹੋਈ। ਹਰ ਟੀਮ ਕੋਲ 2 ਕਰੋੜ ਰੁਪਏ ਸੀ ਤੇ 24 ਖਿਡਾਰੀ ਖਰੀਦਣੇ ਸੀ। ਭਾਰਤੀ ਕਪਤਾਨ ਸਲੀਮਾ ਟੇਟੇ ਨੂੰ ਸੂਰਮਾ ਹਾਕੀ ਕਲੱਬ ਨੇ 20 ਲੱਖ ਨਾਲ ਆਪਣੇ ਨਾਲ ਜੋੜਿਆ ਤੇ ਇਹ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਬਾਅਦ ਮਹਿਲਾ ਹਾਕੀ ਦੀ ਕਪਤਾਨ ਵੀ ਪੰਜਾਬ ਟੀਮ ਦਾ ਹਿੱਸਾ ਹੋਵੇਗੀ। ਸਭ ਤੋਂ ਮਹਿੰਗੀ ਖਿਡਾਰਨ ਉਦਿੱਤਾ ਦੁਹਾਨ ਰਹੀ ਤੇ ਇਸਨੂੰ ਬੰਗਾਲ ਟਾਈਗਰ ਨੇ 32 ਲੱਖ 'ਚ ਖਰੀਦਿਆ ਤੇ ਸੂਰਮਾ ਪੰਜਾਬ 'ਚ ਕਾਫੀ ਜੰਗ ਚੱਲੀ ਪਰ ਬੰਗਾਲ ਨੇ ਬਾਜ਼ੀ ਮਾਰ ਲਈ।

ਇਸ ਲੀਗ 'ਚ ਈਸ਼ਕਾ ਚੌਧਰੀ ਨੂੰ ਉਡੀਸ਼ਾ ਵਾਰੀਅਰ ਨੇ 16 ਲੱਖ, ਵੰਦਨਾ ਕਟਾਰੀਆ ਨੂੰ ਬੰਗਾਲ ਟਾਈਗਰ ਨੇ 10.5 ਲੱਖ, ਉੱਦਿਤਾ ਦੁਹਾਨ ਬੰਗਾਲ ਟਾਈਗਰ ਨੇ 32 ਲੱਖ, ਸੁਨੀਲਤਾ ਟੋਪੋ ਨੂੰ ਦਿੱਲੀ ਨੇ 24 ਲੱਖ, ਸੰਗੀਤਾ ਕੁਮਾਰੀ ਨੂੰ ਦਿੱਲੀ ਨੇ 22 ਲੱਖ, ਲਾਰੇਮਾ ਸਿਆਮੀ ਨੂੰ ਬੰਗਾਲ ਟਾਈਗਰ ਨੇ 25 ਲੱਖ, ਸਲੀਮਾ ਟੇਟੇ ਸੂਰਮਾ ਪੰਜਾਬ ਨੇ 20 ਲੱਖ, ਵੈਸ਼ਨਵੀ ਨੂੰ ਸੂਰਮਾ ਪੰਜਾਬ ਨੇ 21 ਲੱਖ, ਨੇਹਾ ਗਾਇਲ ਨੂੰ ਉਡੀਸ਼ਾ ਨੇ 10 ਲੱਖ , ਮਨੀਸ਼ਾ ਚੌਹਾਨ ਨੂੰ ਦਿੱਲੀ ਨੇ 12.5 ਲੱਖ, ਸਵਿਤਾ ਸੂਰਮਾ ਪੰਜਾਬ ਨੇ 20 ਲੱਖ, ਨਿੱਕੀ ਪਰਧਾਨ ਨੂੰ ਸੂਰਮਾ ਪੰਜਾਬ ਨੇ 12 ਲੱਖ, ਨਵਨੀਤ ਕੌਰ ਨੂੰ ਦਿੱਲੀ ਨੇ 19 ਲੱਖ, ਬੀਚੂ ਦੇਵੀ ਨੂੰ ਦਿੱਲੀ ਨੇ 16 ਲੱਖ, ਦੀਪਕਾ ਨੂੰ ਦਿੱਲੀ ਨੇ 20 ਲੱਖ, ਜੋਤੀ ਨੂੰ ਸੂਰਮਾ ਪੰਜਾਬ ਨੇ 16 ਲੱਖ, ਸਲੀਨ ਨੂੰ ਉਡੀਸ਼ਾ ਨੇ 15 ਲੱਖ, ਈਲੋਡੀ ਨੂੰ ਦਿੱਲੀ ਨੇ 10 ਲੱਖ, ਐਂਬਰੇ ਨੂੰ ਬੰਗਾਲ ਟਾਈਗਰ ਨੂੰ 14 ਲੱਖ, ਚਿਰੋਟੀ ਨੂੰ ਸੂਰਮਾ ਨੇ 16 ਲੱਖ, ਕੈਥਰੀਨ ਨੂੰ ਬੰਗਾਲ ਟਾਈਗਰ ਨੂੰ 10 ਲੱਖ, ਚਾਰਲੋਟੀ ਨੂੰ ਸੂਰਮਾ ਨੇ 16 ਲੱਖ, ਅਨੂੰ ਨੂੰ ਉਡੀਸਾ ਨੇ 10 ਲੱਖ, ਕਲੇਰੀ ਨੂੰ ਉਡੀਸ਼ਾ ਨੇ 13 ਲੱਖ, ਉਪਟੋਨ ਨੂੰ ਬੰਗਾਲ ਟਾਈਗਰ ਨੇ 10 ਲੱਖ, ਈਲਾਨਾ ਨੂੰ ਬੰਗਾਲ ਟਾਈਗਰ ਨੇ 10 ਲੱਖ, ਈਮਾ ਨੂੰ ਦਿੱਲੀ ਨੇ 10 ਲੱਖ, ਮਰੀਅਨਾ ਨੂੰ ਬੰਗਾਲ ਨੇ 10 ਲੱਖ, ਮਰੀਅਮਾ ਚੌਧਰੀ ਨੂੰ ਬੰਗਾਲ ਨੇ 10 ਲੱਖ ਤੇ ਦੀਪ ਗਰੇਸ ਇੱਕਾ ਨੂੰ ਉਡੀਸ਼ਾ ਨੇ 10 ਲੱਖ , ਯਿਬੀ ਉਡੀਸ਼ਾ ਨੇ 29 ਲੱਖ , ਨਾਈਕ ਨੇ ਸੂਰਮਾ ਨੇ 11 ਲੱਖ, ਸਾਰਾ ਨੂੰ ਬੰਗਾਲ ਨੇ 10 ਲੱਖ, ਮਾਰੀਆ ਨੂੰ ਸੂਰਮਾ ਨੇ 10 ਲੱਖ, ਐਕਸਨ ਗਰੇਡੀਅਨ ਦਿੱਲੀ ਨੇ 29 ਲੱਖ, ਕੈਟਲਿਨ ਨੂੰ ਉਡੀਸ਼ਾ ਨੇ 10 ਲੱਖ, ਈਵਾ ਰੋਮਾ ਨੂੰ ਬੰਗਾਲ ਨੇ 10 ਲੱਖ, ਬੰਸਾਰੀ ਨੂੰ ਦਿੱਲੀ ਨੇ 3 ਲੱਖ , ਜੋਤੀ ਈਡੂਲਾ ਨੂੰ ਬੰਗਾਲ ਨੇ 2 ਲੱਖ , ਮਾਧੁਰੀ ਨੂੰ ਉਡੀਸ਼ਾ ਨੇ 3.4 ਲੱਖ ਤੇ ਜੋਤੀ ਸੇਤਰੀ ਨੂੰ ਉਡੀਸ਼ਾ ਨੇ 5 ਲੱਖ, ਦੀਪਕਾ ਸ਼ੇਰੋਗ ਨੂੰ ਸੂਰਮਾ ਨੇ 22 ਲੱਖ, ਅਭਿਸ਼ਤਾ ਨੂੰ ਸੂਰਮਾ ਨੇ 3.1 ਲੱਖ, ਰੂਟੇਜਾ ਉਡੀਸ਼ਾ ਨੇ 4.9 ਲੱਖ, ਪ੍ਰੀਤੀ ਨੂੰ ਸੂਰਮਾ ਨੇ 2 ਲੱਖ, ਬਲਜੀਤ ਕੌਰ ਨੂੰ ਉਡੀਸ਼ਾ ਨੇ 10 ਲੱਖ, ਖੇਡਾਨ ਦਿੱਲੀ ਨੇ 2.5 ਲੱਖ ਤੇ ਹੂਡਾ ਖਾਨ ਨੂੰ ਬੰਗਾਲ ਟਾਈਗਰਜ ਨੇ 2 ਲੱਖ 'ਚ ਖਰੀਦਿਆ।  

(For more news apart from Udita Duhan became most expensive player with 32 lakhs in Hockey India Women0 Hockey League bid News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement