
ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਵਦੀਆਂ ਮੁਸ਼ਕਿਲਾਂ
ਨਵੀਂ ਦਿੱਲੀ : ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਿਆ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਦਰਅਸਲ, ਹਾਰਦਿਕ ਪੰਡਿਆ ਜਦੋਂ ਟੀਮ ਦੇ ਬਾਕੀ ਖਿਡਾਰੀਆਂ ਨਾਲ UAE ਤੋਂ ਵਾਪਸ ਆਏ ਤਾਂ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ‘ਤੇ ਉਨ੍ਹਾਂ ਦੀਆਂ ਦੋ ਘੜੀਆਂ ਜ਼ਬਤ ਕਰ ਲਈਆਂ ਹਨ।
Hardik Pandya
ਇਨ੍ਹਾਂ ਘੜੀਆਂ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਦੋਂ ਅਧਿਕਾਰੀਆਂ ਨੇ ਪੰਡਯਾ ਤੋਂ ਘੜੀਆਂ ਦੇ ਬਾਰੇ ਵਿਚ ਪੁੱਛਿਆ ਤਾਂ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ।
Hardik Pandya
ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰਿਕਟਰ ਪੰਡਯਾ ਘੜੀਆਂ ਦਾ ਬਿੱਲ ਵੀ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਨੇ ਘੜੀਆਂ ਨੂੰ ਡਿਕਲੇਅਰ ਵੀ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਦੋਵੇਂ ਘੜੀਆਂ ਜ਼ਬਤ ਕਰ ਲਈਆਂ। ਦੋਵਾਂ ਘੜੀਆਂ ਦੀ ਕੀਮਤ ਲੱਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਾਰਦਿਕ ਆਪਣੀਆਂ ਕੀਮਤੀ ਘੜੀਆਂ ਨੂੰ ਲੈ ਕੇ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕੇ ਹਨ।