
ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਨੇ ਕਿਹਾ, ''ਮਹਿੰਦਰ ਸਿੰਘ ਧੋਨੀ ਨੂੰ ਪਤਾ ਹੈ ਕਿ ਮੈਚ ਹਾਲਾਤ ਦੇ ਮੁਤਾਬਕ ਕਿਵੇਂ ਖੇਡਣਾ ਹੈ.......
ਐਡੀਲੇਡ : ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਨੇ ਕਿਹਾ, ''ਮਹਿੰਦਰ ਸਿੰਘ ਧੋਨੀ ਨੂੰ ਪਤਾ ਹੈ ਕਿ ਮੈਚ ਹਾਲਾਤ ਦੇ ਮੁਤਾਬਕ ਕਿਵੇਂ ਖੇਡਣਾ ਹੈ ਅਤੇ ਇਹੀ ਵਜ੍ਹਾ ਹੈ ਕਿ ਉਹ ਭਾਰਤ ਲਈ ਅਜੇ ਵੀ ਕਾਫੀ ਲਾਹੇਵੰਦ ਹੈ। ਧੋਨੀ ਨੇ ਆਸਟਰੇਲੀਆ ਖਿਲਾਫ ਪਹਿਲੇ ਦੋਵੇਂ ਵਨ ਡੇ ਮੈਚਾਂ ਵਿਚ ਅਰਧ ਸੈਂਕੜਾ ਲਾਇਆ। ਭਾਰਤ ਅਤੇ ਆਸਟਰੇਲੀਆ ਫਿਲਹਾਲ ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਹੈ। ਗਿਲੇਸਪੀ ਨੇ ਕਿਹਾ, ''ਭਾਰਤ ਨੂੰ ਧੋਨੀ ਦੇ ਮੈਚ ਫਿਨਿਸ਼ਰ ਹੋਣ ਦਾ ਫਾਇਦਾ ਇਕ ਦਹਾਕੇ ਤੋਂ ਮਿਲ ਰਿਹਾ ਹੈ। ਉਹ ਜਦੋਂ ਸਿਡਨੀ ਵਿਚ ਭਾਰਤ ਖਰਾਬ ਹਾਲਾਤ 'ਚ ਸੀ, ਤਦ ਵੀ ਇਸਦਾ ਉਨ੍ਹਾਂ ਨੂੰ ਫਾਇਦਾ ਮਿਲਿਆ।
ਸਿਡਨੀ ਵਿਚ ਉਸ ਨੇ ਹੋਲੀ ਪਾਰੀ ਖੇਡੀ ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਕਿਉਂ। ਉਹ ਹਾਲਾਤ ਦੇ ਮੁਤਾਬਕ ਖੇਡ ਰਿਹਾ ਹੈ। ਗਿਲੇਸਪੀ ਨੇ ਕਿਹਾ, ''ਧੋਨੀ ਨੇ ਹੇਠਲੇ ਨੰਬਰ 'ਤੇ ਆ ਕੇ ਹਾਲਾਤ ਦੇ ਮੁਤਾਬਕ ਖੇਡ ਦਿਖਾਇਆ। ਐਡੀਲੇਡ ਵਿਚ ਹਾਲਾਤ ਬਿਲਕੁਲ ਅਲੱਗ ਸੀ ਤਾਂ ਉਹ ਅਲੱਗ ਅੰਦਾਜ਼ 'ਚ ਖੇਡੇ। ਉਹ 300 ਤੋਂ ਵੱਧ ਵਨ ਡੇ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਵੱਖ-ਵੱਖ ਹਾਲਾਤਾਂ ਵਿਚ ਕਿਵੇਂ ਖੇਡਣਾ ਹੈ।
ਗਿਲੇਸਪੀ ਨੇ ਵਿਰਾਟ ਦੇ ਸੈਂਕੜੇ ਨੂੰ ਸ਼ਾਨਦਾਰ ਦਸਦਿਆਂ ਕਿਹਾ, ''ਉਹ ਕੋਹਲੀ ਦੀ ਸ਼ਾਨਦਾਰ ਪਾਰੀ ਸੀ। ਕੋਹਲੀ ਬਿਹਤਰੀਨ ਖਿਡਾਰੀ ਹੈ ਅਤੇ ਅਲੱਗ ਹੀ ਤਰ੍ਹਾਂ ਦਾ ਬੱਲੇਬਾਜ਼ ਹੈ। ਉਸਦੇ ਅੰਕੜੇ ਇਸਦੀ ਗਵਾਹੀ ਦਿੰਦੇ ਹਨ। ਵਨ ਡੇ ਕ੍ਰਿਕਟ ਵਿਚ ਤੇਂਦੁਲਕਰ ਤੋਂ ਘੱਟ ਪਾਰੀਆਂ ਵਿਚ 39 ਸੈਂਕੜੇ ਅਤੇ 10,000 ਤੋਂ ਵੱਧ ਦੌੜਾਂ ਬਣਾਈਆਂ।
ਸਾਨੂੰ ਸਭ ਨੂੰ ਪਤਾ ਹੈ ਕਿ ਤੇਂਦੁਲਕਰ ਕਿੰਨਾ ਵੱਡਾ ਕ੍ਰਿਕਟਰ ਹੈ ਪਰ ਕੋਹਲੀ ਇਸ ਸਮੇਂ ਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ।