
National Sports Award : ਪੈਰਾਲੰਪਿਕ ’ਚ ਜੈਵਲਿਨ ਸੋਨ ਤਮਗ਼ਾ ਜਿੱਤਣ ਵਾਲੇ ਨਵਦੀਪ ਸਮੇਤ 34 ਖਿਡਾਰੀਆਂ ਨੂੰ ਅਰਜਨ ਪੁਰਸਕਾਰ
Khel Ratna to 4 players including chess champion Gukesh and shooter Manu Latest News in Punjabi : ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਸ਼ੁਕਰਵਾਰ ਨੂੰ ਇੱਥੇ ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਲਈ ਪਹੁੰਚਣ 'ਤੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਸ ਦਈਏ ਕਿ 18 ਸਾਲਾ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ਵਿਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿਤਿਆ ਸੀ। ਗੁਕੇਸ਼ ਇੰਨੀ ਛੋਟੀ ਉਮਰ ਵਿਚ ਇਹ ਖਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਹੈ। ਜਦ ਕਿ ਮਨੂ ਭਾਕਰ ਨੇ ਅਗੱਸਤ-ਸਤੰਬਰ ਵਿਚ ਪੈਰਿਸ ਉਲੰਪਿਕ ਖੇਡਾਂ ਵਿਚ ਦੋਹਰੇ ਉਲੰਪਿਕ ਤਮਗ਼ੇ ਜਿੱਤੇ ਸਨ। ਉਨ੍ਹਾਂ ਦੇ ਦੋ ਤਮਗ਼ਿਆਂ ਦੀ ਮਦਦ ਨਾਲ, ਭਾਰਤ ਨੇ ਪੈਰਿਸ ਉਲੰਪਿਕ ਵਿਚ ਕੁੱਲ 6 ਤਮਗ਼ੇ ਜਿੱਤੇ ਸਨ।
ਇਨ੍ਹਾਂ ਤੋਂ ਇਲਾਵਾ, ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਮਗ਼ਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਵੀ ਇੱਥੇ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਨਾਲ ਸਨਮਾਨਤ ਕੀਤਾ ਗਿਆ।
ਹਰਮਨਪ੍ਰੀਤ ਟੋਕੀਓ ਅਤੇ ਪੈਰਿਸ ਉਲੰਪਿਕ ਵਿਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੀ ਹਾਕੀ ਟੀਮ ਦਾ ਮੈਂਬਰ ਸੀ। ਉਹ ਪੈਰਿਸ ਉਲੰਪਿਕ ਵਿਚ ਟੀਮ ਦਾ ਕਪਤਾਨ ਵੀ ਸੀ। ਦੂਜੇ ਪਾਸੇ, ਪ੍ਰਵੀਨ, ਜਿਸ ਦੀ ਖੱਬੀ ਲੱਤ ਵਿਚ ਸੱਟ ਸੀ, ਨੇ ਟੋਕੀਉ ਉਲੰਪਿਕ ਵਿਚ ਚਾਂਦੀ ਦਾ ਤਮਗ਼ਾ ਜਿਤਿਆ ਅਤੇ ਪੈਰਿਸ ਵਿਚ ਇਸ ਨੂੰ ਸੋਨੇ ਵਿਚ ਬਦਲ ਦਿਤਾ।
ਇਨ੍ਹਾਂ ਤੋਂ ਇਲਾਵਾ, 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲਿਆ, ਜਿਨ੍ਹਾਂ ਵਿਚੋਂ 2 ਲਾਈਫ਼ ਟਾਈਮ ਅਚੀਵਮੈਂਟ ਲਈ ਸਨ। ਅਰਜਨ ਪੁਰਸਕਾਰ 34 ਖਿਡਾਰੀਆਂ ਨੂੰ ਦਿਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 17 ਪੈਰਾ-ਐਥਲੀਟ ਹਨ, ਜਦੋਂ ਕਿ 2 ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਹਨ।
ਇਸ ਵਾਰ ਅਰਜੁਨ ਪੁਰਸਕਾਰ 32 ਖਿਡਾਰੀਆਂ ਨੂੰ ਦਿਤੇ ਗਏ, ਜਿਨ੍ਹਾਂ ਵਿਚੋਂ 17 ਪੈਰਾ ਐਥਲੀਟ ਹਨ:
ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿਚ ਪੈਰਿਸ ਉਲੰਪਿਕ ਦੇ ਕਾਂਸੀ ਤਮਗ਼ਾ ਜੇਤੂ ਪਹਿਲਵਾਨ ਅਮਨ ਸਹਿਰਾਵਤ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ, ਸਰਬਜੋਤ ਸਿੰਘ ਅਤੇ ਪੁਰਸ਼ ਹਾਕੀ ਟੀਮ ਦੇ ਮੈਂਬਰ ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਸੰਜੇ ਅਤੇ ਅਭਿਸ਼ੇਕ ਸ਼ਾਮਲ ਹਨ।
(For more Punjabi news apart from Khel Ratna to 4 players including chess champion Gukesh and shooter Manu Latest News in Punjabi stay tuned to Rozana Spokesman)