ਪੰਜਾਬ 'ਚ ਹੋ ਰਹੀ ਹੈ ਖਿਡਾਰੀਆਂ ਦੀ ਬੇਕਦਰੀ : ਆਪ
Published : Feb 17, 2019, 8:33 am IST
Updated : Feb 17, 2019, 8:33 am IST
SHARE ARTICLE
Meet Hayer
Meet Hayer

ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਸੂਬੇ 'ਚ ਖਿਡਾਰੀਆਂ ਦੀ ਬੇਕਦਰੀ 'ਤੇ ਚਿੰਤਾ ਪ੍ਰਗਟ ਕੀਤੀ। ਸਰਕਾਰ ਤੇ ਖੇਡ ਮੰਤਰਾਲੇ ਦੇ ਵਰਤਾਰੇ ਨੂੰ ਨਿਰਾਸ਼ਾਜਨਕ ਦਸਦਿਆਂ.........

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਸੂਬੇ 'ਚ ਖਿਡਾਰੀਆਂ ਦੀ ਬੇਕਦਰੀ 'ਤੇ ਚਿੰਤਾ ਪ੍ਰਗਟ ਕੀਤੀ। ਸਰਕਾਰ ਤੇ ਖੇਡ ਮੰਤਰਾਲੇ ਦੇ ਵਰਤਾਰੇ ਨੂੰ ਨਿਰਾਸ਼ਾਜਨਕ ਦਸਦਿਆਂ ਇਸ ਦੀ ਨਿੰਦਾ ਕੀਤੀ ਹੈ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ 'ਚ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰ ਤੇ ਖੇਡ ਮੰਤਰਾਲਾ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਅਪਣਾ ਖੇਡ ਤੇ ਨੌਜਵਾਨੀ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ

ਤੇ ਸਰਕਾਰ ਦੇ ਇਸ ਵਰਤਾਰੇ ਕਾਰਨ ਜਾਂ ਤਾਂ ਖਿਡਾਰੀ ਖੇਡਾਂ ਤੋਂ ਦੂਰ ਹੋ ਰਹੇ ਹਨ ਜਾਂ ਸਹੂਲਤਾਂ ਦੀ ਤਲਾਸ਼ ਵਿਚ ਦੂਸਰੇ ਰਾਜਾਂ ਦਾ ਰੁਖ਼ ਕਰ ਰਹੇ ਹਨ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਖਿਡਾਰੀ ਜੋ ਕੌਮਾਂਤਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀ ਹਾਸਲ ਕਰ ਕੇ ਨਸ਼ੇ ਵਿਚ ਫਸੀ ਨੌਜਵਾਨੀ ਲਈ ਆਦਰਸ਼ ਬਣਨੇ ਚਾਹੀਦੇ ਸਨ। ਉੱਥੇ ਸਰਕਾਰ ਉਨ੍ਹਾਂ ਨੂੰ ਸਹੀ ਰੁਜ਼ਗਾਰ ਮੁਹੱਈਆ ਨਾ ਕਰ ਕੇ ਤੇ ਬਣਦਾ ਮਾਨ ਸਤਿਕਾਰ ਨਾ ਦੇ ਕੇ ਨਜ਼ਰ-ਅੰਦਾਜ਼ ਕਰ ਰਹੀ ਹੈ ਤੇ ਹੁਣ ਉਹ ਖ਼ੁਦ ਆਰਥਿਕ ਸੰਕਟ ਨਾਲ ਜੂਝ ਰਹੇ ਹਨ।

Rupinder Kaur 'RubyRupinder Kaur 'Ruby

ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰ ਵਲੋਂ ਧਿਆਨ ਨਾ ਦੇਣ ਕਰ ਕੇ ਕੌਮਾਂਤਰੀ ਪੱਧਰ 'ਤੇ ਮੈਡਲ ਜੇਤੂ ਖਿਡਾਰੀ ਪੰਜਾਬ ਦੀ ਜਗ੍ਹਾ ਦੂਸਰੇ ਰਾਜਾਂ ਵਲੋਂ ਖੇਡ ਰਹੇ ਹਨ, ਕਿਉਂਕਿ ਉੱਥੋਂ ਉਨ੍ਹਾਂ ਨੂੰ ਵੱਧ ਸਹੂਲਤਾਂ ਤੇ ਚੰਗਾ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਇਸ ਵਰਤਾਰੇ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਖੇਡ ਨੀਤੀ ਬਿਲਕੁਲ ਫ਼ੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਰਕਾਰ ਖਿਡਾਰੀਆਂ ਲਈ ਇਸ ਸਾਲ ਦੇ ਬਜਟ 'ਚ ਜ਼ਿਆਦਾ ਰਾਸ਼ੀ ਰੱਖੇ

ਅਤੇ ਹੇਠਲੇ ਪੱਧਰ ਤੋਂ ਹੀ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕਰੇ ਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਹੀ ਰੁਜ਼ਗਾਰ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਸਮੇਂ ਫੱਟੜ ਖਿਡਾਰੀਆਂ ਨੂੰ ਦਿਤੀ ਜਾਂਦੀ ਸਹਾਇਤਾ ਰਾਸ਼ੀ 'ਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤੇ ਮੰਗ ਕੀਤੀ ਕਿ ਖਿਡਾਰੀਆਂ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ 'ਤੇ ਬਣਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement