ਗੁਪਟਿਲ ਦੇ ਸੈਂਕੜੇ ਨੇ ਬੰਗਲਾਦੇਸ਼ ਨੂੰ ਹਰਾਇਆ
Published : Feb 17, 2019, 11:02 am IST
Updated : Feb 17, 2019, 11:02 am IST
SHARE ARTICLE
Martin Guptill
Martin Guptill

ਮਾਰਟਿਨ ਗੁਪਟਿਲ ਦੈ ਦੂਜੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਇਕ ਦਿਨਾਂ ਕ੍ਰਿਕਟ ਲੜੀ ਵਿਚ.....

ਕ੍ਰਾਈਸਟਚਰਚ : ਮਾਰਟਿਨ ਗੁਪਟਿਲ ਦੈ ਦੂਜੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਇਕ ਦਿਨਾਂ ਕ੍ਰਿਕਟ ਲੜੀ ਵਿਚ ਅਜੇਤੂ ਬੜ੍ਹਤ ਬਣਾ ਲਈ। ਪਹਿਲੇ ਮੈਚ ਵਿਚ ਅਜੇਤੂ 117 ਦੌੜਾਂ ਬਣਾਉਣ ਵਾਲੇ ਗੁਪਟਿਲ ਨੇ 118 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ ਜਿੱਤ ਲਈ 227 ਦੌੜਾਂ ਦਾ ਟੀਚਾ 2 ਵਿਕਟਾਂ ਗੁਆ ਕੇ 13.5 ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਖਿਲਾਫ਼ ਪਿਛਲੀ ਲੜੀ 4-1 ਨਾਲ ਹਾਰਨ ਵਾਲੀ ਕੀਵੀ ਟੀਮ ਲਈ ਗੁਪਟਿਲ ਦਾ ਸਭ ਤੋਂ ਵੱਧ ਸਕੋਰ 15 ਦੌੜਾਂ ਸੀ। ਬੰਗਲਾਦੇਸ਼ ਖਿਲਾਫ਼ 88 ਗੇਂਦਾਂ ਦੀ ਅਪਣੀ ਪਾਰੀ ਵਿਚ ਉਸ ਨੇ 14 ਚੌਕੇ ਅਤੇ 4 ਛੱਕੇ ਲਾਏ।

ਬੰਗਲਾਦੇਸ਼ ਨੂੰ 226 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਉਸ ਨੇ 10 ਓਵਰ ਵਿਚ ਇਕ ਵਿਕਟ ਗੁਆ ਕੇ 59 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਦਾ ਪਹਿਲਾ ਵਿਕਟ ਹੈਨਰੀ ਨਿਕੋਲਸ (14) ਦੇ ਰੂਪ 'ਚ ਡਿੱਗਿਆ। ਇਸ ਤੋਂ ਬਾਅਦ ਕੇਨ ਵਿਲੀਅਸਨ ਅਤੇ ਗੁਪਟਿਲ ਨੇ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਪਟਿਲ ਨੂੰ 29ਵੇਂ ਓਵਰ ਵਿਚ ਮੁਸਤਫਿਜ਼ੁਰ ਰਹਿਮਾਨ ਨੇ ਲਿਟਨ ਦਾਸ ਦੇ ਹੱਥੋਂ ਕੈਚ ਕਰਾਇਆ। ਇਸ ਤੋਂ ਬਾਅਦ ਵਿਲੀਅਮਸਨ ਅਤੇ ਰੌਸ ਟੇਲਰ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਮੁਹੰਮਦ ਮਿਥੁਨ ਅਤੇ ਸ਼ਬੀਰ ਰਹਿਮਾਨ ਨੇ 6ਵੇਂ ਵਿਕਟ ਲਈ 75 ਦੌੜਾਂ ਜੋੜ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਨਿਊਜ਼ੀਲੈਂਡ ਲਈ ਲੋਕੀ ਫਾਰਗੁਸਨ ਨੇ 43 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਤੀਜਾ ਅਤੇ ਆਖ਼ਰੀ ਇਕ ਦਿਨਾਂ ਡੁਨੇਡਿਨ ਵਿਚ ਬੁਧਵਾਰ ਨੂੰ ਖੇਡਿਆ ਜਾਵੇਗਾ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement