
2 ਚਾਲੂ ਭੱਠੀਆਂ ਚੱਲਦੀਆਂ ਛੱਡ ਦੌੜੇ ਦੋਸ਼ੀ!
ਤਰਨਤਾਰਨ (ਜਸਬੀਰ ਸਿੰਘ ਛੀਨਾ) : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਭਿੱਖੀਵਿੰਡ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। SSP ਤਰਨ ਤਾਰਨ IPS ਰਣਜੀਤ ਸਿੰਘ ਅਤੇ ਵਿਸ਼ਾਲਜੀਤ ਸਿੰਘ ਪੀਪੀਐਸਐਸਪੀ(ਡੀ) ਤਰਨ ਤਾਰਨ, ਪ੍ਰੀਤਇੰਦਰ ਸਿੰਘ ਪੀ,ਪੀ,ਐਸ,(ਡੀ,ਐਸ, ਪੀ,)ਸਬ ਡਵੀਜ਼ਨ ਭਿੱਖੀਵਿੰਡ ਵੱਲੋਂ ਦਿਤੀਆਂ ਹਦਾਇਤਾਂ ਮੁਤਾਬਿਕ ਅੱਜ ਐਕਸਾਈਜ਼ ਸਟਾਫ ਤਰਨ ਤਾਰਨ ਅਤੇ ਥਾਣਾ ਭਿੱਖੀਵਿੰਡ ਦੇ ਮੁਖੀ (ਸਬ:ਇੰਸਪੈਕਟਰ ਚਰਨ ਸਿੰਘ) ਵੱਲੋਂ ਆਪਣੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਭਿੱਖੀਵਿੰਡ ਦੇ ਨਜ਼ਦੀਕ ਪਿੰਡ ਮਾੜੀ ਸਮਰਾਂ ਵਿਖੇ ਰੇਡ ਕਰਨ 'ਤੇ ਸਫ਼ਲਤਾ ਹੱਥ ਲੱਗੀ।
photo
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਚਰਨ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਰੇਡ ਦੌਰਾਨ ਜੋ ਕਿ ਦੋਸ਼ੀਆਂ ਸ਼ਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਉਰਫ ਜਗੀਰ ਸਿੰਘ, ਵਾਸੀ ਮਾੜੀ ਸਮਰਾਂ, ਜੁਗਰਾਜ ਸਿੰਘ ਪੁੱਤਰ ਤਰਸੇਮ ਸਿੰਘ, ਵਾਸੀ ਮਹਿਮੂਦਪੁਰ ਅਤੇ ਦਿਲਬਾਗ ਸਿੰਘ ਉਰਫ਼ ਬਾਗਾ ਪੁੱਤਰ ਨਾਮਲੂਮ ਵਾਸੀ ਕੱਕੜ ਮੁਹੱਲਾ ਭਿੱਖੀਵਿੰਡ ਦੇ ਘਰ ਰੇਡ ਕੀਤੀ ਗਈ ਤਾਂ ਉਸ ਦੇ ਘਰੋਂ 23 ਡਰੰਮ ਲਾਹਣ ਜੋ ਕਿ ਹਰ ਡਰੰਮ ਦੇ ਵਿੱਚ 130 ਲੀਟਰ ਲਾਹਣ ਭਰੀ ਹੋਈ ਬਰਾਮਦ ਹੋਈ ਹੈ।
photo
ਜੋ ਕਿ ਕੁੱਲ 4300 ਲੀਟਰ ਲਾਹਣ ਅਤੇ ਦੋ ਚਾਲੂ ਭੱਠੀਆਂ ਸਮੇਤ ਸਮਾਨ 154 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਮੌਕਾ ਦੇਖ ਕੇ ਘਰ ਦੀ ਪਿਛਲੀ ਗਲੀ ਰਾਹੀਂ ਫਰਾਰ ਹੋ ਗਏ। ਇਨ੍ਹਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ:(67) ਮਿਤੀ 16/7/22 ਜੁਰਮ 61-1-14-ਐਕਸਾਈਜ਼ ਐਕਟ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।