
ਉਨ੍ਹਾਂ ਮੰਗਲਵਾਰ ਨੂੰ ਠਾਣੇ ਦੇ ਵੇਦਾਂਤ ਹਸਪਤਾਲ ਵਿੱਚ ਆਖਰੀ ਸਾਹ ਲਏ।
ਨਵੀਂ ਦਿੱਲੀ - ਮੁੰਬਈ ਦੇ ਸਾਬਕਾ ਕ੍ਰਿਕਟਰ ਸਚਿਨ ਦੇਸ਼ਮੁਖ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਉਨ੍ਹਾਂ ਮੰਗਲਵਾਰ ਨੂੰ ਠਾਣੇ ਦੇ ਵੇਦਾਂਤ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ 52 ਸਾਲਾਂ ਦੇ ਸਨ। ਦੋਸਤਾਂ ਨੇ ਦੱਸਿਆ ਕਿ ਉਹਨਾਂ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂਕਿ ਉਹਨਾਂ ਨੂੰ ਕਈ ਦਿਨਾਂ ਤੋਂ ਬੁਖਾਰ ਸੀ।
Corona virus
9 ਦਿਨ ਬਾਅਦ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਉਹਨਾਂ ਦੀ ਰਿਪੋਰਟ ਪਾਜ਼ੀਟਿਵ ਆਈ। ਦੇਸ਼ਮੁਖ ਇੱਕ ਸ਼ਾਨਦਾਰ ਕ੍ਰਿਕਟਰ ਸਨ। ਆਪਣੇ ਸਮੇਂ ਵਿਚ ਉਨ੍ਹਾਂ ਨੂੰ ਮੁੰਬਈ ਅਤੇ ਮਹਾਰਾਸ਼ਟਰ ਦੋਵਾਂ ਲਈ ਰਣਜੀ ਟਰਾਫੀ ਵਿਚ ਜਗ੍ਹਾ ਮਿਲੀ ਸੀ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ।
Cricket
7 ਮੈਚਾਂ ਵਿਚ ਲਗਾਤਾਰ 7 ਸੈਂਕੜੇ
ਸਚਿਨ ਦੇਸ਼ਮੁਖ ਨੇ 1990 ਦੇ ਦਹਾਕੇ ਵਿਚ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਨ੍ਹਾਂ 7 ਮੈਚਾਂ ਵਿਚ 7 ਸੈਂਕੜੇ ਲਗਾਉਣ ਦਾ ਅਨੌਖਾ ਰਿਕਾਰਡ ਬਣਾਇਆ ਸੀ। ਉਹ ਮਿਡਲ ਆਰਡਰ ਦਾ ਡੈਸ਼ਿੰਗ ਬੱਲੇਬਾਜ਼ ਸੀ। ਭਾਰਤ ਦੇ ਸਾਬਕਾ ਵਿਕਟਕੀਪਰ ਮਾਧਵ ਮੰਤਰੀ ਦੇ ਅਨੁਸਾਰ, ਦੇਸ਼ਮੁਖ ਇੱਕ ਬਹੁਤ ਪ੍ਰਤਿਭਾਵਾਨ ਅਤੇ ਹੋਣਹਾਰ ਕ੍ਰਿਕਟਰ ਸੀ। ਉਨ੍ਹਾਂ ਦੇ ਇਕ ਨੇੜਲੇ ਦੋਸਤ ਰਮੇਸ਼ ਵਾਜਗੇ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹਰ ਇਕ ਲਈ ਇਕ ਸੰਦੇਸ਼ ਹੈ ਕਿ ਉਹ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ। ਉਹਨਾਂ ਨੇ ਕਿਹਾ ਕਿ ਦੇਸ਼ਮੁਖ ਦੀ ਦੇਰ ਨਾਲ ਹਸਪਤਾਲ ਵਿਚ ਦਾਖਲ ਹੋਣ ਕਾਰਨ ਮੌਤ ਹੋ ਗਈ।