
ਅਗੱਸਤ ਵਿਚ ਕੋਵਿਡ-19 ਨਾਲ ਪੀੜਤ ਹੋਣ ਵਾਲੇ 42 ਸਾਲਾ ਚੌਰਸੀਆ ਨੇ 6 ਬਰਡੀ ਬਣਾਈ
ਸੈਂਟ ਐਂਡਰਿਊਜ਼ (ਸਕਾਟਲੈਂਡ) : ਭਾਰਤੀ ਗੋਲਫ਼ਰ ਐਸ.ਐਸ.ਪੀ. ਚੌਰਸੀਆ ਨੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਸਕਾਟਿਸ਼ ਗੋਲਫ਼ ਚੈਂਪੀਅਨਸ਼ਿਪ ਦੇ ਪਹਿਲੇ ਗੇੜ ਵਿਚ 3 ਅੰਡਰ 69 ਦਾ ਕਾਰਡ ਖੇਡਿਆ । ਅਗੱਸਤ ਵਿਚ ਕੋਵਿਡ-19 ਨਾਲ ਪੀੜਤ ਹੋਣ ਵਾਲੇ 42 ਸਾਲਾ ਚੌਰਸੀਆ ਨੇ 6 ਬਰਡੀ ਬਣਾਈ
Indian professional golfer Shiv Chawrasia
ਪਰ ਇਸ ਵਿਚ 3 ਬੋਗੀ ਵੀ ਕੀਤੀ ਅਤੇ ਉਹ ਪਹਿਲੇ ਗੇੜ ਤੋਂ ਬਾਅਦ ਸੰਯੁਕਤ 21ਵੇਂ ਸਥਾਨ 'ਤੇ ਹਨ। ਭਾਰਤ ਦੇ ਹੋਰ ਗੋਲਫ਼ਰਾਂ ਵਿਚ ਸ਼ੁਭੰਕਰ ਸ਼ਰਮਾ (71) ਸੰਯੁਕਤ 46ਵੇਂ ਅਤੇ ਗਗਨਜੀਤ ਭੁੱਲਰ (75) ਸੰਯੁਕਤ 83ਵੇਂ ਸਥਾਨ 'ਤੇ ਹਨ। ਸਪੇਨ ਦੇ ਐਡਰੀਅਨ ਓਟੇਗੁਇ ਨੇ 10 ਅੰਡਰ 62 ਦਾ ਕਾਰਡ ਖੇਡਿਆ ਅਤੇ ਉਨ੍ਹਾਂ ਨੇ ਮੈਟ ਵਾਲੇਸ 'ਤੇ 3 ਸ਼ਾਟ ਦੀ ਬੜ੍ਹਤ ਹਾਸਲ ਕੀਤੀ।