ਵਿਸ਼ਵ ਚੈਂਪਿਅਨਸ਼ਿਪ: ਮੁੱਕੇਬਾਜ਼ ਸਰਿਤਾ ਆਸਾਨ ਜਿੱਤ ਨਾਲ ਪ੍ਰੀ-ਕੁਆਟਰ ਫਾਇਨਲ ਵਿਚ ਪਹੁੰਚੀ
Published : Nov 17, 2018, 9:52 am IST
Updated : Nov 17, 2018, 9:52 am IST
SHARE ARTICLE
Sarita Devi
Sarita Devi

ਭਾਰਤ ਵਿਚ ਪਿਛਲੀ ਵਾਰ ਹੋਈ ਵਿਸ਼ਵ ਚੈਂਪਿਅਨਸ਼ਿਪ ਦੀ ਸੋਨਾ ਪਦਕਧਾਰੀ ਸਰਿਤਾ ਦੇਵੀ.....

ਨਵੀਂ ਦਿੱਲੀ (ਪੀਟੀਆਈ): ਭਾਰਤ ਵਿਚ ਪਿਛਲੀ ਵਾਰ ਹੋਈ ਵਿਸ਼ਵ ਚੈਂਪਿਅਨਸ਼ਿਪ ਦੀ ਸੋਨਾ ਪਦਕਧਾਰੀ ਸਰਿਤਾ ਦੇਵੀ (60 ਕਿਗਾ) ਨੇ ਸ਼ੁੱਕਰਵਾਰ ਨੂੰ ਕੇਡੀ ਜਾਧਵ ਹਾਲ ਵਿਚ ਸ਼ਾਨਦਾਰ ਜਿੱਤ ਦਰਜ਼ ਕਰ ਏ.ਆਈ.ਬੀਏ ਮਹਿਲਾ ਵਿਸ਼ਵ ਚੈਂਪਿਅਨਸ਼ਿਪ ਦੇ ਪ੍ਰੀ-ਕੁਆਟਰ ਫਾਇਨਲ ਵਿਚ ਪਰਵੇਸ਼ ਕੀਤਾ। 36 ਸਾਲ ਦੀ ਸਰਿਤਾ ਨੇ ਦੂਜੇ ਦੌਰ ਵਿਚ ਸਵਿਟਜਰਲੈਂਡ ਦੀ ਡਾਇਨਾ ਸਾਂਡਰਾ ਬਰੁਗਰ ਨੂੰ 4-0 ਨਾਲ ਹਰਾ ਕੇ ਅਗਲੇ ਦੌਰ ਵਿਚ ਜਗ੍ਹਾ ਬਣਾਈ। ਜਿਥੇ ਉਨ੍ਹਾਂ ਦਾ ਸਾਹਮਣਾ 18 ਨਵੰਬਰ ਨੂੰ ਆਇਰਲੈਂਡ ਦੀ ਏਨੇ ਹੈਰਿੰਗਟਨ ਨਾਲ ਹੋਵੇਗਾ। ਜਿਨ੍ਹਾਂ ਨੇ ਨਿਊਜੀਲੈਂਡ ਦੀ ਟਰਾਏ ਗਾਰਟਨ ਨੂੰ ਹਰਾਇਆ।

Sarita DeviSarita Devi

ਗਲਾਸਗੋ ਰਾਸ਼ਟਰ ਮੰਡਲ ਖੇਡਾਂ ਦੀ ਕਾਂਸੀ ਪਦਕਧਾਰੀ ਪਿੰਕੀ ਰਾਣੀ (51 ਕਿਗਾ) ਪਹਿਲਾਂ ਮੁਕਾਬਲੇ ਵਿਚ ਐਤਵਾਰ ਕੋਅਰਮੇਨਿਆ ਦੀ ਅਨੁਸ਼ ਗਰਿਗੋਰਯਾਨ ਦੇ ਸਾਹਮਣੇ ਹੋਵੇਗੀ। ਸੋਨਿਆ (57 ਕਿਗਾ) ਮੋਰੱਕੋ ਦੀ ਡੋਈ ਟੋਊਜਾਨੀ ਨਾਲ ਭਿੜੇਗੀ ਅਤੇ ਜਿਨ੍ਹਾਂ ਨੇ ਵੀਰਵਾਰ ਨੂੰ ਸੋਮਾਲਿਆ ਮੁੱਕੇਬਾਜ਼ ਰਾਮਲਾ ਅਲੀ ਨੂੰ ਹਾਰ ਦਿਤੀ ਸੀ। ਰਾਮਲਾ ਅਪਣੇ ਦੇਸ਼ ਦੀ ਪਹਿਲੀ ਮੁੱਕੇਬਾਜ਼ ਹੈ। ਜਿਸ ਨੇ ਵਿਸ਼ਵ ਚੈਂਪਿਅਨਸ਼ਿਪ ਵਿਚ ਸ਼ਿਰਕਤ ਕੀਤੀ ਸੀ। ਲਾਇਟ ਵੇਲਟਰਵੇਟ(64 ਕਿਗਾ) ਵਿਚ ਸਿਮਰਨਜੀਤ ਕੌਰ ਪ੍ਰੀ-ਕੁਆਟਰ ਫਾਇਨਲ ਵਿਚ ਸਥਾਨ ਨਿਸ਼ਚਤ ਕਰਨ ਲਈ ਅਮਰੀਕਾ ਦੀ ਅਮੇਲਿਆ ਮੂਰ ਦਾ ਸਾਹਮਣਾ ਕਰੇਗੀ।

Sarita DeviSarita Devi

ਸਰਿਤਾ ਨੇ ਅਪਣੇ ਅਨੁਭਵ ਅਤੇ ਦਰਸ਼ਕਾਂ ਦੀਆਂ ਉਮੀਦਾਂ ਦੇ ਮੁਤਾਬਿਕ ਪ੍ਰਦਰਸ਼ਨ ਕੀਤਾ। ਹਾਲਾਂਕਿ ਉਨ੍ਹਾਂ ਦੀ ਵਿਰੋਧੀ ਵੀ ਇੰਨ੍ਹੀ ਹੀ ਅਨੁਭਵੀ ਸੀ। ਉਨ੍ਹਾਂ ਨੇ ਕਿਹਾ, ‘ਉਹ ਵੀ ਅਨੁਭਵੀ ਸੀ। ਮੈਂ ਪਹਿਲੇ ਦੌਰ ਵਿਚ ਥੋੜ੍ਹੀ ਚੇਤੰਨ ਰਹੀ ਪਰ ਦੂਜੇ ਅਤੇ ਤੀਸਰੇ ਵਿਚ ਮੈਂ ਜਵਾਬੀ ਹਮਲੇ ਕੀਤੇ। ਘਰੇਲੂ ਦਰਸ਼ਕਾਂ ਦੇ ਹੋਣ ਦਾ ਥੋੜ੍ਹਾ ਦਬਾਅ ਵੀ ਹੈ ਪਰ ਇਸ ਤੋਂ ਪ੍ਰੇਰਨਾ ਮਿਲਦੀ ਹੈ।’

Sarita DeviSarita Devi

ਇਸ ਜਿੱਤ ਨੂੰ ਮਨੀਪੁਰ ਦੇ ਲੋਕਾਂ ਨੂੰ ਸਮਰਪਤ ਕਰਦੇ ਹੋਏ ਸਰਿਤਾ ਨੇ ਕਿਹਾ,  ‘2014 ਵਿਚ ਏਸ਼ੀਆਈ ਖੇਡਾਂ ਵਿਚ ਜੋ ਵਿਵਾਦ ਹੋਇਆ ਸੀ ਉਸ ਵਿਚ ਮੈਨੂੰ ਜੁਰਮਾਨਾ ਭਰਨਾ ਸੀ,  ਮਨੀਪੁਰ ਦੇ ਲੋਕਾਂ ਨੇ ਪੈਸਾ ਇਕੱਠਾ ਕੀਤਾ ਸੀ। ਮੈਨੂੰ ਦੁਬਾਰਾ ਖੇਡਣ ਦੀ ਹਿੰਮਤ ਦਿਤੀ ਸੀ। ਉਨ੍ਹਾਂ ਨੂੰ ਇਹ ਜਿੱਤ ਸਮਰਪਤ ਕਰਦੀ ਹਾਂ।’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement