
ਹੁਣ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਫਾਈਨਲ ’ਚ ਨੇਪਾਲ ਨਾਲ ਭਿੜਨਗੀਆਂ।
ਨਵੀਂ ਦਿੱਲੀ : ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਪਣੇ ਵਿਰੋਧੀਆਂ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ ਦੇ ਫਾਈਨਲ ’ਚ ਕਦਮ ਰਖ ਲਿਆ ਹੈ।
ਮਹਿਲਾ ਟੀਮ ਨੇ ਸੈਮੀਫਾਈਨਲ ’ਚ ਦਖਣੀ ਅਫਰੀਕਾ ਨੂੰ 66-16 ਨਾਲ ਹਰਾਇਆ ਜਦਕਿ ਪੁਰਸ਼ ਟੀਮ ਨੇ ਵੀ ਦਖਣੀ ਅਫਰੀਕਾ ਨੂੰ 62-42 ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਪੜਾਅ ਦੇ ਖਿਤਾਬੀ ਮੁਕਾਬਲੇ ’ਚ ਕਦਮ ਰਖਿਆ।
ਹੁਣ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਫਾਈਨਲ ’ਚ ਨੇਪਾਲ ਨਾਲ ਭਿੜਨਗੀਆਂ। ਨੇਪਾਲ ਦੀ ਮਹਿਲਾ ਟੀਮ ਨੇ ਸੈਮੀਫਾਈਨਲ ’ਚ ਯੂਗਾਂਡਾ ਨੂੰ 89-18 ਨਾਲ ਹਰਾਇਆ। ਪੁਰਸ਼ ਵਰਗ ਵਿਚ ਨੇਪਾਲ ਨੇ ਈਰਾਨ ਨੂੰ 72-20 ਨਾਲ ਹਰਾ ਕੇ ਖਿਤਾਬੀ ਮੈਚ ਵਿਚ ਅਪਣੀ ਜਗ੍ਹਾ ਪੱਕੀ ਕੀਤੀ।