ਵਿਰਾਟ ਕੋਹਲੀ ਦਾ ਸੈਂਕੜਾ ਵੀ ਰਿਹਾ ਨਾਕਾਫ਼ੀ
ਇੰਦੌਰ : ਵਿਰਾਟ ਕੋਹਲੀ ਦਾ ਸ਼ਾਨਦਾਰ ਅਤੇ ਜੁਝਾਰੂ ਸੈਂਕੜਾ ਉਦੋਂ ਨਾਕਾਫ਼ੀ ਸਾਬਤ ਹੋਇਆ ਜਦੋਂ ਭਾਰਤ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਨਿਊਜ਼ੀਲੈਂਡ ਵਿਰੁਧ ਘਰੇਲੂ ਮੈਦਾਨ ਉਤੇ ਅਪਣੀ ਪਹਿਲੀ ਦੁਵੱਲੀ ਇਕਰੋਜ਼ਾ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲੜੀ ਦਾ ਤੀਜਾ ਅਤੇ ਆਖ਼ਰੀ ਮੈਚ ਨਿਊਜ਼ੀਲੈਂਡ ਹੱਥੋਂ 41 ਦੌੜਾਂ ਨਾਲ ਹਾਰ ਗਿਆ।
ਇਸ ਤੋਂ ਪਹਿਲਾਂ, ਡੈਰਿਲ ਮਿਸ਼ੇਲ ਦੇ ਲਗਾਤਾਰ ਦੂਜੇ ਸੈਂਕੜੇ ਅਤੇ ਗਲੇਨ ਫਿਲਿਪਸ ਦੇ ਸ਼ਾਨਦਾਰ ਸੈਂਕੜੇ ਨੇ ਨਿਊਜ਼ੀਲੈਂਡ ਨੂੰ ਭਾਰਤ ਵਲੋਂ ਦਿਤੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅੱਠ ਵਿਕਟਾਂ ਉਤੇ 337 ਦੌੜਾਂ ਤਕ ਪਹੁੰਚਾਇਆ। ਮਿਸ਼ੇਲ (137) ਅਤੇ ਫਿਲਿਪਸ (106) ਨੇ ਚੌਥੀ ਵਿਕਟ ਲਈ 219 ਦੌੜਾਂ ਦੀ ਸਾਂਝੇਦਾਰੀ ਕੀਤੀ। 337 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਹਲੀ ਨੇ 108 ਗੇਂਦਾਂ ਵਿਚ 124 ਦੌੜਾਂ ਬਣਾਈਆਂ। ਪਰ ਸ਼ੁਰੂਆਤੀ ਬੱਲੇਬਾਜ਼ਾਂ ਦੇ ਨਿਰਾਸ਼ਾਨਜਨਕ ਪ੍ਰਦਰਸ਼ਨ ਕਾਰਨ ਭਾਰਤ ਜਿੱਤ ਤਕ ਨਹੀਂ ਪਹੁੰਚ ਸਕਿਆ। ਮਿਸ਼ੇਲ ‘ਪਲੇਅਰ ਆਫ਼ ਦ ਮੈਚ’ ਅਤੇ ‘ਪਲੇਅਰ ਆਫ਼ ਦ ਸੀਰੀਜ਼’ ਵੀ ਰਹੇ।
