5ਵਾਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ, ਵਾਈ.ਪੀ.ਐਸ. ਮੋਹਾਲੀ ਬਣਿਆ ਚੈਂਪੀਅਨ 

By : KOMALJEET

Published : Apr 18, 2023, 3:53 pm IST
Updated : Apr 18, 2023, 3:53 pm IST
SHARE ARTICLE
5th Under-15 Amanjit Memorial Inter School T20 Cricket Tournament
5th Under-15 Amanjit Memorial Inter School T20 Cricket Tournament

ਹਰਜਗਤੇਸ਼ਵਰ ਖਹਿਰਾ ਦੀਆਂ 64 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਵਾਈ.ਪੀ.ਐਸ. ਨੇ  ਐਲ.ਪੀ.ਐਸ. ਮੋਹਾਲੀ ਨੂੰ ਫਾਈਨਲ ਵਿੱਚ 53 ਦੌੜਾਂ ਨਾਲ ਪਛਾੜਿਆ  

ਲਿਟਲ ਮਾਸਟਰ ਹਰਜਗਤੇਸ਼ਵਰ ਖਹਿਰਾ ਬਣਿਆ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ; ਸਮਯਨ ਖੰਡੂਜਾ ਚੁਣਿਆ ਗਿਆ ਟੂਰਨਾਮੈਂਟ ਸਰਵੋਤਮ ਗੇਂਦਬਾਜ਼ 

ਇੰਟਰ ਸਕੂਲ ਅੰਡਰ-15 ਟੂਰਨਾਮੈਂਟ ਵਿੱਚ ਟ੍ਰਾਈ ਸਿਟੀ ਦੀਆਂ ਅੱਠ ਚੋਟੀ ਦੀਆਂ ਟੀਮਾਂ ਨੇ ਲਿਆ ਭਾਗ 

ਮੋਹਾਲੀ : ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਨੇ ਇੱਥੇ ਵਾਈਪੀਐਸ, ਮੁਹਾਲੀ ਕ੍ਰਿਕਟ ਗਰਾਊਂਡ ਵਿੱਚ ਕਰਵਾਏ ਗਏ 5ਵੇਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।

ਇੱਕ ਅਹਿਮ ਤੇ ਫੈਸਲਾਕੁੰਨ ਮੈਚ ਵਿੱਚ, ਵਾਈ.ਪੀ.ਐਸ. ਮੁਹਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 146/4 ਦੌੜਾਂ ਬਣਾਈਆਂ ਜਿਸ ਵਿੱਚ ਹਰਜਗਤੇਸ਼ਵਰ ਖਹਿਰਾ ਦੀਆਂ ਮਹਿਜ਼ 55 ਗੇਂਦਾਂ ਵਿੱਚ 8 ਕਲਾਸੀਕਲ ਚੌਕਿਆਂ ਦੀ ਮਦਦ ਨਾਲ ਅਜੇਤੂ ਰਹਿੰਦਿਆਂ 64 ਦੌੜਾਂ ਵਾਲੀ ਸ਼ਾਨਦਾਰ ਪਾਰੀ ਸ਼ਾਮਲ ਹੈ।  ਇਸ ਪਾਰੀ ਨੇ ਹਰਜਗਤੇਸ਼ਵਰ ਨੂੰ ਕਲਾਸੀਕਲ ਬੱਲੇਬਾਜ਼ਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ।

ਹੋਰ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਵਿੱਚ ਅਯਾਨ ਸ੍ਰੀਵਾਸਤਵ ਨੇ 21 ਅਤੇ ਆਦੇਸ਼ਵਰ ਸਿੱਧੂ ਨੇ ਕੀਮਤੀ 24 ਦੌੜਾਂ ਬਣਾਈਆਂ। ਵਿਰੋਧੀ ਟੀਮ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਲਰਨਿੰਗ ਪਾਥਸ ਸਕੂਲ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਮਹਿਜ਼ 93/5 ਦੌੜਾਂ ਹੀ ਬਣਾ ਸਕੀ। ਵਾਈਪੀਐਸ ਮੁਹਾਲੀ ਦੇ ਆਦੇਸ਼ਵਰ ਸਿੰਘ ਸਿੱਧੂ ਨੇ 3 ਵਿਕਟਾਂ ਲਈਆਂ ਅਤੇ ਫਾਈਨਲ ਵਿੱਚ ਮੈਨ ਆਫ਼ ਦਾ ਮੈਚ ਚੁਣਿਆ ਗਿਆ।

5th Under-15 Amanjit Memorial Inter School T20 Cricket Tournament5th Under-15 Amanjit Memorial Inter School T20 Cricket Tournament

ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਡਾਇਰੈਕਟਰ ਵਾਈਪੀਐਸ, ਮੁਹਾਲੀ ਨੇ ਜੇਤੂਆਂ ਨੂੰ ਟਰਾਫੀਆਂ ਵੰਡੀਆਂ। ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਵਾਈਪੀਐਸ ਮੁਹਾਲੀ ਦੇ ਇੱਕ ਪੁਰਾਣੇ ਵਿਦਿਆਰਥੀ ਸਵਰਗੀ ਅਮਨਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਗਿਆ ਸੀ, ਜਿਸ ਦੇ ਮਾਪੇ ਮਨਜੀਤ ਸਿੰਘ ਅਤੇ ਸਤਵਿੰਦਰ ਕੌਰ ਫਾਈਨਲ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਸਨ।

ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ, ਜਿਸ ਨੇ 4 ਪਾਰੀਆਂ ਵਿੱਚ 107.79 ਦੀ ਸਟ੍ਰਾਈਕ ਰੇਟ ਨਾਲ 83 ਦੀ ਔਸਤ ਨਾਲ 166 ਦੌੜਾਂ ਬਣਾਈਆਂ। ਇਸ ਆਲ ਰਾਊਂਡਰ ਨੇ 3 ਸਟੰਪਿੰਗਾਂ ਦੇ ਨਾਲ ਵਿਕਟਾਂ ਦੇ ਪਿੱਛੇ ਵੀ ਸ਼ਾਨਦਾਰ ਯੋਗਦਾਨ ਦਿੱਤਾ ਅਤੇ ਇਸ ਤਰਾਂ ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਵਿਕਟਕੀਪਰ ਵੀ ਚੁਣਿਆ ਗਿਆ।

ਵਾਈਪੀਐਸ ਦੇ ਖੱਬੇ ਹੱਥ ਦੇ ਆਰਥੋਡਾਕਸ ਸਮਯਨ ਖੰਡੂਜਾ ਜਿਸ ਨੇ 5 ਮੈਚਾਂ ਵਿੱਚ 12 ਵਿਕਟਾਂ ਲਈਆਂ, ਨੂੰ ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ ਦਾ ਪੁਰਸਕਾਰ ਜਿੱਤਿਆ। ਸੌਪਿਨਸ ਸਕੂਲ ਵਿਰੁੱਧ ਸੈਮੀਫਾਈਨਲ ਵਿੱਚ ਨਾਬਾਦ 95 ਦੌੜਾਂ ਬਣਾਉਣ ਵਾਲੇ ਅਨਹਦ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਬੱਲੇਬਾਜ਼ ਐਲਾਨਿਆ ਗਿਆ। ਐਲਪੀਐਸ, ਮੋਹਾਲੀ ਦਾ ਅਯਾਨ ਰਾਣਾ ਆਪਣੇ ਸਮੁੱਚੇ ਪ੍ਰਦਰਸ਼ਨ ਕਰ ਕੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ।

ਇਸ ਤੋਂ ਪਹਿਲਾਂ ਪਹਿਲੇ ਸੈਮੀਫਾਈਨਲ ਵਿੱਚ ਵਾਈਪੀਐਸ ਮੁਹਾਲੀ ਨੇ ਸੌਫਿਨਜ ਚੰਡੀਗੜ੍ਹ ਨੂੰ 64 ਦੌੜਾਂ ਨਾਲ ਹਰਾਇਆ ਅਤੇ ਲਰਨਿੰਗ ਪਾਥ ਸਕੂਲ ਮੁਹਾਲੀ ਨੇ ਵਿਵੇਕ ਹਾਈ ਸਕੂਲ ਚੰਡੀਗੜ ਨੂੰ ਫਸਵੇਂ ਮੈਚ ਵਿੱਚ ਸਿਰਫ 2 ਦੌੜਾਂ ਨਾਲ ਹਰਾਇਆ।

ਟੂਰਨਾਮੈਂਟ ਵਿੱਚ ਅੱਠ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਵਾਈਪੀਐਸ ਮੁਹਾਲੀ ਬਲੂ, ਸੌਫਿਨਸ ਸਕੂਲ ਚੰਡੀਗੜ, ਸੇਂਟ ਸਟੀਫਨਜ ਚੰਡੀਗੜ੍ਹ, ਵਿਵੇਕ ਹਾਈ ਸਕੂਲ ਚੰਡੀਗੜ, ਲਰਨਿੰਗ ਪਾਥ ਸਕੂਲ ਮੁਹਾਲੀ, ਏਕੀਆਈਪੀਐਸ ਚੰਡੀਗੜ, ਸੇਂਟ ਸੋਲਜਰ ਚੰਡੀਗੜ੍ਹ ਅਤੇ ਵਾਈਪੀਐਸ ਮੁਹਾਲੀ ਯੈਲੋ ਸ਼ਾਮਲ ਹਨ।


ਟੂਰਨਾਮੈਂਟ ਦੀਆਂ ਟੀਮਾਂ ਨੂੰ ਪੂਲ ਏ ਵਿੱਚ 4 ਟੀਮਾਂ ਅਤੇ ਪੂਲ ਬੀ ਵਿੱਚ 4 ਟੀਮਾਂ ਦੇ ਨਾਲ ਦੋ ਪੂਲ ਵਿੱਚ ਵੰਡਿਆ ਗਿਆ ਸੀ। ਹਰੇਕ ਟੀਮ ਨੇ ਸੈਮੀਫਾਈਨਲ ਅਤੇ ਫਾਈਨਲ ਤੋਂ ਇਲਾਵਾ ਘੱਟੋ-ਘੱਟ 3 ਲੀਗ ਮੈਚ ਖੇਡੇ।

ਮੁੱਖ ਅੰਸ਼

ਪਲੇਅਰ ਆਫ ਦਾ ਟੂਰਨਾਮੈਂਟ: ਹਰਜਗਤੇਸ਼ਵਰ ਸਿੰਘ ਖਹਿਰਾ।

ਟੂਰਨਾਮੈਂਟ ਦਾ ਸਰਵੋਤਮ ਗੇਂਦਬਾਜ਼ : ਸਮਯਨ ਖੰਡੂਜਾ।

ਸਰਵੋਤਮ ਵਿਕਟਕੀਪਰ- ਹਰਜਗਤੇਸ਼ਵਰ ਸਿੰਘ ਖਹਿਰਾ।

ਸਰਵੋਤਮ ਬੱਲੇਬਾਜ: ਅਨਹਦ ਸਿੰਘ।

ਸਭ ਤੋਂ ਵੱਡੀ ਵਾਈ.ਪੀ.ਐੱਸ. ਮੋਹਾਲੀ।

ਐਲ.ਪੀ.ਐਸ., ਮੋਹਾਲੀ ਦਾ ਮੋਸਟ ਪ੍ਰੋਮੈਸਿੰਗ ਖਿਡਾਰੀ ਅਯਾਨ ਰਾਣਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Virsa Singh Valtoha ਨੂੰ 24 ਘੰਟਿਆਂ 'ਚ Akali Dal 'ਚੋਂ ਕੱਢੋ ਬਾਹਰ, ਸਿੰਘ ਸਾਹਿਬਾਨਾਂ ਦੀ ਇਕੱਤਰਤਾ ਚ ਵੱਡਾ ਐਲਾਨ

15 Oct 2024 1:17 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:14 PM

Big News: Tarn Taran 'ਚ ਚੱਲੀਆਂ ਗੋ.ਲੀ.ਆਂ, Voting ਦੌਰਾਨ ਕਈਆਂ ਦੀਆਂ ਲੱਥੀਆਂ ਪੱਗਾਂ, ਪੋਲਿੰਗ ਬੂਥ ਦੇ ਬਾਹਰ ਪਿਆ

15 Oct 2024 1:11 PM

Today Panchayat Election LIVE | Punjab Panchayat Election 2024 | ਦੇਖੋ ਪੰਜਾਬ ਦੇ ਪਿੰਡਾਂ ਦਾ ਕੀ ਹੈ ਮਾਹੌਲ

15 Oct 2024 8:50 AM

Top News Today | ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ |

14 Oct 2024 1:21 PM
Advertisement