
ਇੰਗਲੈਂਡ ਦੇ ਕੋਚ ਟ੍ਰੈਵਰ ਬੇਲਿਸ ਦਾ ਮੰਨਣਾ ਹੈ ਕਿ ਪਿੱਠ ਦੀ ਸੱਟ ਤੋਂ ਉਭਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੋਵੇਂ ਦੇਸ਼ਾਂ ਦਰਮਿਆਨ ਚੱਲ ਰਹੀ..........
ਨਵੀਂ ਦਿੱਲੀ : ਇੰਗਲੈਂਡ ਦੇ ਕੋਚ ਟ੍ਰੈਵਰ ਬੇਲਿਸ ਦਾ ਮੰਨਣਾ ਹੈ ਕਿ ਪਿੱਠ ਦੀ ਸੱਟ ਤੋਂ ਉਭਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੋਵੇਂ ਦੇਸ਼ਾਂ ਦਰਮਿਆਨ ਚੱਲ ਰਹੀ ਲੜੀ ਦੇ ਤੀਜੇ ਟੈਸਟ ਮੈਚ 'ਚ ਹੋਰ ਜ਼ਿਆਦਾ ਖ਼ਤਰਨਾਕ ਹੋਣਗੇ। ਕੋਹਲੀ ਦੂਜੇ ਟੈਸਟ ਦੇ ਚੌਥੇ ਦਿਨ ਫ਼ੀਲਡਿੰਗ ਲਈ ਮੈਦਾਨ 'ਤੇ ਨਹੀਂ ਉਤਰਿਆ ਸੀ। ਉਸ ਨੇ ਹਾਲਾਂ ਕਿ ਦੂਜੀ ਪਾਰੀ 'ਚ ਪ੍ਰੇਸ਼ਾਨੀ ਮਹਿਸੂਸ ਕਰਨ ਤੋਂ ਬਾਅਦ ਵੀ ਬੱਲੇਬਾਜ਼ੀ ਨਹੀਂ ਕੀਤੀ ਸੀ। ਬੇਲਿਸ ਨੇ ਕਿਹਾ ਕਿ ਉਹ ਕੋਹਲੀ ਦੀ ਫ਼ਿਟਨੈੱਸ ਸਬੰਧੀ ਚਿੰਤਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੋ ਸਕਦਾ ਹੈ ਕਿ ਉਹ ਜ਼ਿਆਦਾ ਖ਼ਤਰਨਾਕ ਖਿਡਾਰੀ ਹੋਵੇਗਾ।
ਪਹਿਲਾਂ ਵੀ ਅਜਿਹੀ ਕਈ ਖਿਡਾਰੀ ਹੋਏ ਹਨ, ਜੋ ਸੱਟ ਨਾਲ ਖੇਡਦੇ ਰਹੇ ਹਨ। ਉਹ ਦੌੜਾਂ ਵੀ ਬਣਾਉਂਦੇ ਰਹੇ ਹਨ ਅਤੇ ਵਿਕਟਾਂ ਵੀ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੀ ਅਜਿਹੀ ਸਥਿਤੀ 'ਚ ਉਹ ਜ਼ਿਆਦਾ ਧਿਆਨ ਲਗਾ ਕੇ ਖੇਡੇਗਾ ਪਰ ਮੈਂ ਉਸ ਨੂੰ ਸਲਿਪ 'ਚ ਬਿਨਾਂ ਕਿਸੇ ਸਮਸਿਆ ਦੇ ਸ਼ਾਨਦਾਰ ਕੈਚ ਲੈਂਦਿਆਂ ਦੇਖਿਆ ਹੈ। ਮੈਨੂੰ ਉਮੀਦ ਹੈ ਕਿ ਉਹ ਖੇਡੇਗਾ। ਇਸ ਨਾਲ ਉਨ੍ਹਾਂ ਪ੍ਰਤੀ ਸਾਡੇ ਖੇਡ ਦੇ ਨਜ਼ਰੀਏ 'ਚ ਕੋਈ ਬਦਲਾਅ ਨਹੀਂ ਆਵੇਗਾ। (ਏਜੰਸੀ)