ਪਾਕਿਸਤਾਨ ‘ਚ ਫਿਰ ਹੋ ਸਕਦੀ ਹੈ ਟੈਸਟ ਕ੍ਰਿਕਟ ਦੀ ਸ਼ੁਰੂਆਤ
Published : Aug 18, 2019, 12:28 pm IST
Updated : Aug 18, 2019, 12:28 pm IST
SHARE ARTICLE
Pakistan Team
Pakistan Team

ਅੰਤਰਰਾਸ਼ਟਰੀ ਕ੍ਰਿਕੇਟ ਦੀ ਬਹਾਲੀ ਲਈ ਸੁਰੱਖਿਆ ਹਾਲਾਤ ਦਾ ਮੁਆਇਨਾ ਕਰਨ...

ਲਾਹੌਰ: ਅੰਤਰਰਾਸ਼ਟਰੀ ਕ੍ਰਿਕੇਟ ਦੀ ਬਹਾਲੀ ਲਈ ਸੁਰੱਖਿਆ ਹਾਲਾਤ ਦਾ ਮੁਆਇਨਾ ਕਰਨ ਪਾਕਿਸਤਾਨ (Pakistan Cricket team) ਪਹੁੰਚੀ ਸ਼੍ਰੀਲੰਕਾ ਕ੍ਰਿਕੇਟ ਦੀ ਸੁਰੱਖਿਆ ਕਮੇਟੀ ਨੇ ਸਕਾਰਾਤਮਕ ਰਿਪੋਰਟ ਪੇਸ਼ ਕੀਤੀ ਹੈ ਅਤੇ ਹੁਣ ਅਜਿਹੀ ਉਮੀਦਾਂ ਹਨ ਕਿ ਟੈਸਟ ਕ੍ਰਿਕੇਟ ਪਾਕਿਸਤਾਨ ‘ਚ ਪਰਤ ਸਕਦਾ ਹੈ। ਰਿਪੋਰਟਸ  ਦੇ ਅਨੁਸਾਰ,  ਸ਼੍ਰੀਲੰਕਾ, ਸੁਰੱਖਿਆ ਕਮੇਟੀ ਦੀ ਸਕਾਰਾਤਮਕ ਰਿਪੋਰਟ ਤੋਂ ਬਾਅਦ ਪਾਕਿਸਤਾਨ ‘ਚ ਘੱਟ ਤੋਂ ਘੱਟ ਇੱਕ ਟੈਸਟ ਮੈਚ ਖੇਡ ਸਕਦਾ ਹੈ।

Pakistan Team Pakistan Team

ਜੇਕਰ ਸਭ ਕੁਝ ਠੀਕ ਰਿਹਾ ਤਾਂ ਪਾਕਿਸਤਾਨ ‘ਚ 2009 ਤੋਂ ਬਾਅਦ ਪਹਿਲੀ ਵਾਰ ਟੈਸਟ ਕ੍ਰਿਕੇਟ ਦੇਖਣ ਨੂੰ ਮਿਲ ਸਕਦਾ ਹੈ। 2009 ਵਿੱਚ ਸ਼੍ਰੀਲੰਕਾਈ ਟੀਮ (Sri Lanka Cricket team) ਉੱਤੇ ਹੋਏ ਆਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ‘ਚ ਅੰਤਰਰਾਸ਼ਟਰੀ ਕ੍ਰਿਕੇਟ ਨਹੀਂ ਖੇਡਿਆ ਗਿਆ ਹੈ। ਪਾਕਿਸਤਾਨ ਅਤੇ ਸ਼੍ਰੀਲੰਕਾ (PAK vs SL) ‘ਚ ਵਿਸ਼ਵ ਟੈਸਟ ਚੈਂਪਿਅਨਸ਼ਿਪ ਦੇ ਤਹਿਤ ਜੋ ਸੀਰੀਜ਼ ਹੋਣੀ ਸੀ।

Pakistan Team Pakistan Team

 ਉਹ ਕਿਸੇ ਨਿਊਟਰਲ ਥਾਂ ‘ਤੇ ਹੋਣੀ ਸੀ ਲੇਕਿਨ ਪਾਕਿਸਤਾਨ ਕ੍ਰਿਕੇਟ ਬੋਰਡ (PCB) ਨੇ SLC ਨੂੰ ਪਾਕਿਸਤਾਨ ਵਿੱਚ ਖੇਡਣ ਦਾ ਪ੍ਰਸਤਾਵ ਦਿੱਤਾ। ਇਸ ਪ੍ਰਸਤਾਵ ਨੂੰ ਧਿਆਨ ਵਿੱਚ ਰੱਖਦੇ ਹੋਏ SLC ਨੇ ਮੋਹੈ ਡੀ ਸਿਲਵਾ ਦੀ ਪ੍ਰਧਾਨਗੀ ‘ਚ ਪਾਕਿਸਤਾਨ ‘ਚ ਆਪਣੀ ਸੁਰੱਖਿਆ ਕਮੇਟੀ ਨੂੰ ਹਾਲਾਤ ਦਾ ਜਾਇਜ਼ ਲੈਣ ਨੂੰ ਭੇਜਿਆ। ਕਮੇਟੀ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। SLC  ਦੇ ਮੁੱਖ ਕਾਰਜਕਾਰੀ ਅਧਿਕਾਰੀ ਏਸ਼ਲੇ ਡੀ ਸਿਲਵਾ ਨੇ ਕਿਹਾ, ਸੁਰੱਖਿਆ ਟੀਮ ਨੇ ਸਾਨੂੰ ਜੋ ਰਿਪੋਰਟ ਸੌਂਪੀ ਹੈ ਉਹ ਕਾਫ਼ੀ ਸਕਾਰਾਤਮਕ ਹੈ। ਕਿਸੇ ਵੀ ਫੈਸਲੇ ‘ਤੇ ਪੁੱਜਣ ਤੋਂ ਪਹਿਲਾਂ ਅਸੀਂ PCB ਤੋਂ ਕੁੱਝ ਆਪਸ਼ਨਾਂ ‘ਤੇ ਵਿਚਾਰ ਕਰ ਰਹੇ ਹਨ। ਸਰਕਾਰ ਤੋਂ ਵੀ ਸਲਾਹ ਲਈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement