Kabaddi Player Jagdeep Menu: 30 ਸਾਲਾ ਕਬੱਡੀ ਖਿਡਾਰੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ
Published : Aug 18, 2024, 1:12 pm IST
Updated : Aug 18, 2024, 3:20 pm IST
SHARE ARTICLE
30-year-old kabaddi player Jagdeep Menu died due to snake bite News
30-year-old kabaddi player Jagdeep Menu died due to snake bite News

Kabaddi Player Jagdeep Menu: ਪਸ਼ੂਆਂ ਲਈ ਚਾਰਾ ਵੱਢਦੇ ਸਮੇਂ ਸੱਪ ਨੇ ਡੰਗਿਆ

30-year-old kabaddi player Jagdeep Menu died due to snake bite News: ਖੇਡ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਵਿਸ਼ਵ ਪੱਧਰ 'ਤੇ ਆਪਣੀ ਧਰਤੀ ਦਾ ਨਾਂ ਚਮਕਾਉਣ ਵਾਲੇ ਕਬੱਡੀ ਖਿਡਾਰੀ (Kabaddi Player) ਜਗਦੀਪ ਮੀਨੂੰ ਦੀ ਬੇਵਕਤੀ ਮੌਤ ਹੋ ਗਈ ਹੈ। ਜਗਦੀਪ ਨੂੰ ਕੁਝ ਦਿਨ ਪਹਿਲਾਂ ਸੱਪ ਨੇ ਡੰਗ ਲਿਆ ਸੀ। ਜਿਸ ਦਾ ਪੀਜੀਆਈ ਚੰਡੀਗੜ੍ਹ 'ਚ ਇਲਾਜ ਚਲ ਰਹਿ ਸੀ ਜਿਥੇ ਦੇਰ ਰਾਤ ਉਸ ਨੇ ਦਮ ਤੋੜ ਦਿਤਾ ਹੈ। 

ਇਹ ਵੀ ਪੜ੍ਹੋ: Punjab News: CM ਮਾਨ ਨੇ ਪੈਰਿਸ ਉਲੰਪਿਕ ਵਿਚ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਦੇ ਚੈੱਕ ਸੌਂਪੇ 

ਜਗਦੀਪ ਦੇ ਦੇ ਦੋ ਬੱਚੇ ਹਨ। ਮੀਨੂੰ ਦੀ ਇਸ ਦੁੱਖਦਾਈ ਮੌਤ ਕਾਰਨ ਪੂਰੇ ਸ਼ਹਿਰ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਮੀਨੂੰ ਨਾਲ ਖੇਡਦੇ ਖਿਡਾਰੀਆਂ ਤੇ ਉਸ ਦੇ ਸਾਥੀ ਬਬਲੂ ਬਨੂੜ ਨੇ ਦੱਸਿਆ ਕਿ ਮੀਨੂੰ ਨੇ ਸਕੂਲ ਸਮੇਂ ਤੋਂ 45 ਕਿਲੋ ਵਰਗ ਤੋਂ ਖੇਡਣਾ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਲਗਾਤਾਰ ਅੱਗੇ ਵਧਦਾ ਗਿਆ। 

ਇਹ ਵੀ ਪੜ੍ਹੋ: Simrat Singh Gill: 28 ਸਾਲਾ ਅੰਤਰਰਾਸ਼ਟਰੀ ਬੇਸਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਦੀ ਹੋਈ ਮੌਤ

 

ਕੌਂਸਲਰ ਭਜਨ ਲਾਲਾ ਨੰਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਨੂੰ ਦੇ ਸਿਰ ਉੱਤੇ ਬਨੂੜ ਦਾ ਨਾਮ ਚਮਕਦਾ ਸੀ ਕਿਉਂਕਿ ਉਸ ਦੇ ਦਮ ਤੇ ਹਰ ਜਗਾ ਬਨੂੜ ਦੀ ਟੀਮ ਦਾ ਨਾਮ ਪੈਂਦਾ ਸੀ। ਉਨਾਂ ਦੱਸਿਆ ਕਿ ਮੀਨੂੰ ਦੀ ਸ਼੍ਰੀ ਚਮਕੋਰ ਸਾਹਿਬ ਅਕੈਡਮੀ ਵਿੱਚ ਸਲੈਕਸ਼ਨ ਹੋ ਗਈ ਤੇ ਉਸ ਨੇ ਵਿਸ਼ਵ ਪੱਧਰ 'ਤੇ ਖੇਡਣਾ ਸ਼ੁਰੂ ਕਰ ਦਿੱਤਾ। ਮੀਨੂੰ ਦੀ ਮੌਤ ਦੀ ਖਬਰ ਜਿਓ ਹੀ ਸ਼ਹਿਰ ਵਿੱਚ ਫੈਲੀ ਤਾਂ ਉਨਾਂ ਦੇ ਚਾਹੁੰਣ ਵਾਲਿਆ ਦਾ ਘਰ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਸੀ। ਵੱਡੀ ਗਿਣਤੀ ਵਿੱਚ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੀਆਂ ਹਨ। ਕਬੱਡੀ ਦੇ ਉੱਘੇ ਖਿਡਾਰੀ ਅਤੇ ਪੀਐਸਐਚਸੀ ਦੇ ਉੱਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਕਬੱਡੀ ਖਿਡਾਰੀ ਦੀ ਮੌਤ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from 30-year-old kabaddi player Jagdeep Menu died due to snake bite News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement