ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਪੁਰਾਣੇ ਬੌਸ AIG ਆਸ਼ੀਸ਼ ਕਪੂਰ ਨੂੰ ਸਲੂਟ ਮਾਰਨਾ ਪਿਆ ਮਹਿੰਗਾ!
Published : Oct 18, 2022, 12:22 pm IST
Updated : Oct 18, 2022, 12:22 pm IST
SHARE ARTICLE
Punjab Vigilance bureau investigation
Punjab Vigilance bureau investigation

ਦੋ ਸਬ-ਇੰਸਪੈਕਟਰਾਂ ਨੂੰ ਵਿਜੀਲੈਂਸ 'ਚੋਂ ਵਾਪਸ ਪੰਜਾਬ ਪੁਲਿਸ 'ਚ ਭੇਜਿਆ


ਇੱਕ SI ਮੁਹਾਲੀ ਅਦਾਲਤ ਅਤੇ ਦੂਜਾ ਵਿਜੀਲੈਂਸ ਦੇ ਮੁੱਖ ਦਫ਼ਤਰ 'ਚ ਸੀ ਤੈਨਾਤ 
ਮੁਹਾਲੀ : ਵਿਜੀਲੈਂਸ ਬਿਊਰੋ ਪੰਜਾਬ ਵਲੋਂ ਭ੍ਰਿਸ਼ਟਾਚਾਰੀ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਿਰਫ ਭ੍ਰਿਸ਼ਟ ਅਧਿਕਾਰੀਆਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਕਰਦੇ ਹੱਥੀਂ ਲਿਆ ਜਾ ਰਿਹਾ ਹੈ। ਇਸ ਤਹਿਤ ਹੀ ਵਿਜੀਲੈਂਸ ਬਿਊਰੋ ਦੇ ਦੋ ਸਬ-ਇੰਸਪੈਕਟਰਾਂ ਨੂੰ ਪੁਰਾਣੇ ਬੌਸ ਆਸ਼ੀਸ਼ ਕਪੂਰ ਨੂੰ ਸਲੂਟ ਕਰਨਾ ਮਹਿੰਗਾ ਪੈ ਗਿਆ। ਵਿਜੀਲੈਂਸ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਿਆਂ ਵਾਪਸ ਪੰਜਾਬ ਪੁਲਿਸ ਵਿਚ ਭੇਜ ਦਿਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਚੋਂ ਇੱਕ ਸਬ ਇੰਸਪੈਕਟਰ ਮੁਹਾਲੀ ਅਦਾਲਤ ਜਦਕਿ ਦੂਜਾ ਵਿਜੀਲੈਂਸ ਦੇ ਮੁੱਖ ਦਫ਼ਤਰ ਵਿਚ ਤੈਨਾਤ ਸੀ।

ਬੀਤੇ ਦਿਨੀਂ ਭ੍ਰਿਸ਼ਟਾਚਾਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ AIG ਆਸ਼ੀਸ਼ ਕਪੂਰ ਦੀ ਪੇਸ਼ੀ ਦੌਰਾਨ ਉਸ ਨੂੰ ਸਲੂਟ ਮਾਰਨ ਅਤੇ ਪ੍ਰਾਹੁਣਾਚਾਰੀ ਦੇ ਦੋਸ਼ਾਂ ਤਹਿਤ ਦੋਵਾਂ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਆਸ਼ੀਸ਼ ਕਪੂਰ ਵਿਜੀਲੈਂਸ ਬਿਊਰੋ ਵਿਚ ਤੈਨਾਤ ਸਨ ਅਤੇ ਇਨ੍ਹਾਂ ਦੋਹਾਂ ਸਬ-ਇੰਸਪੈਕਟਰਾਂ ਨੇ ਉਸ ਵੇਲੇ AIG ਆਸ਼ੀਸ਼ ਕਪੂਰ ਨਾਲ ਕੰਮ ਕੀਤਾ ਸੀ। ਹੁਣ ਜਦੋਂ ਏ.ਆਈ.ਜੀ. ਆਸ਼ੀਸ਼ ਕਪੂਰ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਥੇ ਤੈਨਾਤ ਸਬ-ਇੰਸਪੈਕਟਰ ਨੇ ਆਪਣੇ ਪੁਰਾਣੇ ਬੌਸ ਨੂੰ ਪ੍ਰਾਹੁਣਾਚਾਰੀ ਦੀ ਪੇਸ਼ਕਸ਼ ਕੀਤੀ ਅਤੇ ਚਾਹ-ਪਾਣੀ ਵੀ ਪੁੱਛਿਆ ਜਿਸ ਦਾ ਮੁਕੇ 'ਤੇ ਹੀ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਨੋਟਿਸ ਲੈਂਦਿਆਂ ਉਸ ਨੂੰ ਵਾਪਸ ਪੰਜਾਬ ਪੁਲਿਸ ਵਿਚ ਭੇਜ ਦਿਤਾ ਗਿਆ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ AIG ਅਸ਼ੀਸ਼ ਕਪੂਰ ਨਾਲ ਸ਼ਿਸ਼ਟਾਚਾਰ ਦਿਖਾਉਣ ਵਾਲੇ ਇੱਕ ਪੁਲਿਸ ਅਫਸਰ ਤੋਂ ਵੀ 10 ਅਕਤੂਬਰ ਨੂੰ ਉਸ ਦਾ ਮੁੱਖ ਅਹੁਦਾ ਵਾਪਸ ਲੈ ਕੇ ਹੁਣ ਏ.ਆਈ.ਜੀ. (ਈ.ਓ.ਡਬਲਿਊ-2) ਮੁਹਾਲੀ ਲਗਾ ਦਿਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੱਕ ਇਸ ਦੀ ਜਾਣਕਾਰੀ ਪਹੁੰਚਣ ਮਗਰੋਂ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।

SHARE ARTICLE

ਏਜੰਸੀ

Advertisement

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM
Advertisement