
ਦੁਨੀਆਂ ਦੇ ਸਾਬਕਾ ਇਕ ਨੰਬਰ ਖਿਡਾਰੀ ਨੋਵਾਕ ਜੋਕੋਵਿਚ, ਨੂੰ ਮੋਂਟੇ ਕਾਰਲੋ ਟੇਨਿਸ ਟੂਰਨਾਮੈਂਟ ਵਿਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਅੰਕਾਂ ਦੀ ਲੋੜ ਪਈ
ਆਸਟ੍ਰੇਲੀਆ, 19 ਅਪ੍ਰੈਲ, ਦੁਨੀਆਂ ਦੇ ਸਾਬਕਾ ਇਕ ਨੰਬਰ ਖਿਡਾਰੀ ਨੋਵਾਕ ਜੋਕੋਵਿਚ, ਨੂੰ ਮੋਂਟੇ ਕਾਰਲੋ ਟੇਨਿਸ ਟੂਰਨਾਮੈਂਟ ਵਿਚ ਬੋਰਨਾ ਕੋਰਿਚ ਨੂੰ ਹਰਾਉਣ ਲਈ 10 ਮੈਚ ਅੰਕਾਂ ਦੀ ਲੋੜ ਪਈ ਜਦਕਿ ਰਫ਼ਾਇਲ ਨਡਾਲ ਨੇ ਆਸਾਨ ਜਿੱਤ ਨਾਲ ਏਟੀਪੀ ਟੂਰ ਉਤੇ ਸਕਾਰਾਤਮਕ ਵਾਪਸੀ ਕੀਤੀ। ਸੱਜੀ ਕੂਹਣੀ ਉੱਤੇ ਚੋਟ ਕਾਰਨ ਪਿਛਲੇ ਸਾਲ ਜੁਲਾਈ ਵਿਚ ਵਿੰਬਲਡਨ ਤੋਂ ਬਾਅਦ ਅਪਣਾ ਸਿਰਫ਼ ਚੌਥਾ ਟੂਰਨਾਮੈਂਟ ਖੇਡ ਰਹੇ ਜੋਕੋਵਿਚ ਨੇ ਦੂਜੇ ਦੌਰ ਦੇ ਸਖ਼ਤ ਮੁਕਾਬਲੇ ਵਿਚ ਕੋਰਿਚ ਨੂੰ 7-6 , 7-5 ਨਾਲ ਹਰਾਇਆ।
Novak Djokovic
ਸਰਬੀਆ ਦਾ ਇਹ ਖਿਡਾਰੀ ਅਗਲੇ ਦੌਰ ਵਿਚ ਆਸਟ੍ਰੇਲੀਆ ਦੇ ਪੰਜਵੇਂ ਨੰਬਰ ਦੇ ਡੋਮੀਨਿਕ ਥਿਏਮ ਨਾਲ ਭਿੜੇਗਾ ਜਦੋਂ ਕਿ ਕੁਆਟਰ ਫ਼ਾਈਨਲ ਵਿਚ ਉਨ੍ਹਾਂ ਦਾ ਮੁਕਾਬਲਾ ਪਿਛਲੇ ਚੈਂਪੀਅਨ ਨਡਾਲ ਨਾਲ ਹੋ ਸਕਦਾ ਹੈ ਜੋ ਅੰਤਮ 16 ਵਿਚ ਕੇਰੇਨ ਖਾਚਾਨੋਵ ਨਾਲ ਭਿੜੇਗਾ। ਨਡਾਲ ਨੇ ਦੂਜੇ ਦੌਰ ਵਿਚ ਸਲੋਵੇਨੀਆ ਦੇ ਏਲਜਾਜ ਬੇਦੇਨੇ ਨੂੰ ਸਿੱਧੇ ਸੈੱਟਾਂ ਵਿਚ 6-1, 6-3 ਨਾਲ ਹਰਾਇਆ।