
Kiana creates history : ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 'ਚ ਵਧਾਇਆ ਭਾਰਤ ਦਾ ਮਾਣ
Rajasthan's daughter Kiana creates history in Greece, wins bronze medal Latest News in Punjabi : ਉਦੈਪੁਰ ਦੀ 9 ਸਾਲਾ ਸ਼ਤਰੰਜ ਖਿਡਾਰਨ ਕਿਆਨਾ ਪਰਿਹਾਰ ਨੇ ਗ੍ਰੀਸ 'ਚ ਆਯੋਜਿਤ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 2025 'ਚ ਅੰਡਰ-10 ਲੜਕੀਆਂ ਦੇ ਵਰਗ 'ਚ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਉਹ ਵਿਸ਼ਵ ਪੱਧਰ 'ਤੇ ਸ਼ਤਰੰਜ ਵਿਚ ਤਮਗ਼ਾ ਜਿੱਤਣ ਵਾਲੀ ਰਾਜਸਥਾਨ ਦੀ ਪਹਿਲੀ ਖਿਡਾਰੀ ਬਣ ਗਈ ਹੈ।
ਜਾਣਕਾਰੀ ਅਨੁਸਾਰ ਕਿਆਨਾ ਨੇ ਇਸ ਵੱਕਾਰੀ ਟੂਰਨਾਮੈਂਟ ਵਿਚ 11 ਵਿਚੋਂ 9 ਅੰਕ ਹਾਸਲ ਕੀਤੇ। ਉਸ ਨੇ ਪੋਲੈਂਡ, ਬੇਲਾਰੂਸ, ਰੋਮਾਨੀਆ, ਵੀਅਤਨਾਮ, ਟਿਊਨੀਸ਼ੀਆ, ਸਲੋਵਾਕੀਆ, ਯੂਕਰੇਨ ਅਤੇ ਤੁਰਕਮੇਨਿਸਤਾਨ ਦੇ ਖਿਡਾਰੀਆਂ ਨੂੰ ਹਰਾ ਕੇ ਟਾਈ-ਬ੍ਰੇਕ ਵਿਚ ਤੀਜਾ ਸਥਾਨ ਹਾਸਲ ਕਰ ਕੇ ਤਮਗ਼ਾ ਜਿਤਿਆ।
ਕਿਆਨਾ ਪਰਿਹਾਰ ਨੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ 2025 ਵਿਚ ਕਾਂਸੀ ਦਾ ਤਮਗ਼ਾ ਜਿਤਿਆ। ਦਰਅਸਲ, ਕਿਆਨਾ ਪਹਿਲਾਂ ਹੀ ਕਈ ਪ੍ਰਾਪਤੀਆਂ ਹਾਸਲ ਕਰ ਚੁੱਕੀ ਹੈ। ਉਸ ਨੇ 2022 ਵਿਚ ਨੈਸ਼ਨਲ ਸਕੂਲ ਸ਼ਤਰੰਜ (ਅੰਡਰ -7) ਵਿਚ ਚਾਂਦੀ ਦਾ ਤਮਗ਼ਾ ਜਿਤਿਆ। ਇਸੇ ਤਰ੍ਹਾਂ 2023 ਏਸ਼ੀਅਨ ਯੂਥ ਸ਼ਤਰੰਜ ਚੈਂਪੀਅਨਸ਼ਿਪ (ਅਲ ਅਇਨ, ਯੂਏਈ) ਵਿਚ ਸੋਨੇ ਅਤੇ ਚਾਂਦੀ ਦੇ ਤਮਗ਼ੇ, 2024 ਵਿਚ ਕਜ਼ਾਕਿਸਤਾਨ ਵਿਚ ਟੀਮ ਬਲਿਟਜ਼ ਵਿਚ ਸੋਨ ਤਮਗ਼ਾ, 2024 ਵਿਚ ਫਿਡੇ ਵਿਸ਼ਵ ਕੱਪ (ਬਟੂਮੀ, ਜਾਰਜੀਆ) ਵਿਚ 9 ਵਾਂ ਸਥਾਨ ਅਤੇ ਦਸੰਬਰ 2024 ਵਿਚ ਰਾਸ਼ਟਰੀ ਅੰਡਰ -9 ਲੜਕੀਆਂ ਦੀ ਚੈਂਪੀਅਨ ਬਣੀ।
ਜ਼ਿਕਰਯੋਗ ਹੈ ਕਿ ਕਿਆਨਾ 2025 ਵਿਚ ਥਾਈਲੈਂਡ, ਜਾਰਜੀਆ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। MDS ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਿਆਨਾ ਨੇ ਕਿਹਾ ਕਿ ਕਾਂਸੀ ਦਾ ਤਮਗ਼ਾ ਜਿੱਤਣਾ ਮੇਰੇ ਲਈ ਮਾਣ ਵਾਲਾ ਪਲ ਹੈ। ਮੇਰਾ ਅਗਲਾ ਟੀਚਾ ਵਿਸ਼ਵ ਚੈਂਪੀਅਨ ਬਣਨਾ ਹੈ ਤੇ ਮੈਂ ਪੂਰੀ ਲਗਨ ਨਾਲ ਇਸ ਲਈ ਸਖ਼ਤ ਮਿਹਨਤ ਕਰਾਂਗੀ ਅਤੇ ਕੰਮ ਕਰਾਂਗੀ।