
ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ।
ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਓਪਨਿੰਗ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜਦੋਂ ਕੋਵਿਡ -19 ਤੋਂ ਬਾਅਦ ਖਿਡਾਰੀ ਮੈਦਾਨ 'ਚ ਪਰਤਣਗੇ ਤਾਂ ਉਹਨਾਂ ਦੇ ਦਿਲ ਵਿਚ ਡਰ ਹੋਵੇਗਾ। ਕੋਵਿਡ -19 ਕਾਰਨ ਮਾਰਚ ਦੇ ਅੱਧ ਤੋਂ ਕ੍ਰਿਕਟ ਦੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬੰਦ ਹੋ ਗਈਆਂ ਹਨ।
Photoਗੌਤਮ ਗੰਭੀਰ ਨੇ ਕਿਹਾ, 'ਇਹ ਹਰੇਕ ਵਿਅਕਤੀ 'ਤੇ ਨਿਰਭਰ ਕਰਦਾ ਹੈ, ਪਰ ਹਾਂ ਜਦੋਂ ਉਹ ਲੋਕ ਖੇਡਣ ਜਾਣਗੇ, ਤਾਂ ਥੌੜਾ ਡਰ ਹੋਵੇਗਾ। ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਖਿਡਾਰੀ ਮੈਦਾਨ ਵਿਚ ਚਲੇ ਜਾਣ ਤੋਂ ਬਾਅਦ ਮੈਚ ਦੇ ਮਾਹੌਲ ਵਿਚ ਇਸ ਨੂੰ ਭੁੱਲ ਜਾਣਗੇ'। ਕੋਰੋਨਾ ਵਾਇਰਸ ਨੇ ਪੂਰੇ ਖੇਡ ਜਗਤ ਨੂੰ ਰੋਕ ਦਿੱਤਾ ਹੈ।
Photo
ਫੁੱਟਬਾਲ ਨੇ ਦੁਨੀਆ ਦੇ ਕੁਝ ਹਿੱਸਿਆਂ ਵਿਚ ਵਾਪਸੀ ਕੀਤੀ ਹੈ। ਬੀਸੀਸੀਆਈ ਨੇ ਭਾਰਤ ਦਾ ਸਭ ਤੋਂ ਵੱਡਾ ਘਰੇਲੂ ਟੂਰਨਾਮੈਂਟ ਆਈਪੀਐਲ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਸ ਮਹਾਂਮਾਰੀ ਦੇ ਕਾਰਨ ਅਕਤੂਬਰ-ਨਵੰਬਰ ਵਿਚ ਹੋਣ ਵਾਲਾ ਟੀ -20 ਵਿਸ਼ਵ ਕੱਪ ਵੀ ਲਟਕਿਆ ਹੋਇਆ ਹੈ।
Photo
ਗੌਤਮ ਗੰਭੀਰ ਨੂੰ ਹਾਲਾਂਕਿ ਲੱਗਦਾ ਹੈ ਕਿ ਜੇ ਆਈਸੀਸੀ ਹਿੱਸਾ ਲੈਣ ਵਾਲੇ ਸਾਰੇ ਬੋਰਡਾਂ ਨੂੰ ਇਕ ਪਲੇਟਫਾਰਮ 'ਤੇ ਲਿਆ ਸਕਦੀ ਹੈ, ਤਾਂ ਇਹ ਟੂਰਨਾਮੈਂਟ ਸੰਭਵ ਹੋ ਸਕਦਾ ਹੈ।
Photo
ਗੌਤਮ ਗੰਭੀਰ ਨੇ ਕਿਹਾ, ‘ਇਹ ਬੀਸੀਸੀਆਈ ਅਤੇ ਆਈਸੀਸੀ ਅਤੇ ਬਾਕੀ ਬੋਰਡ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਸੋਚਦੇ ਹਨ। ਉਹਨਾਂ ਨੂੰ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਕਰਨਾ ਪਵੇਗਾ, ਸਾਰੇ ਦੇਸ਼ਾਂ ਦੇ ਬੋਰਡਾਂ ਸਮੇਤ ਅਤੇ ਉਹਨਾਂ ਨੂੰ ਇਕੱਠੇ ਹੋ ਕੇ ਫੈਸਲਾ ਲੈਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕ੍ਰਿਕਟ ਖੇਡਣ ਵਾਲੇ ਸਾਰੇ ਦੇਸ਼ ਇਕੱਠੇ ਹੋ ਜਾਣ ਤਾਂ ਟੀ-20 ਵਿਸ਼ਵ ਕੱਪ ਸੰਭਵ ਹੋ ਸਕਦਾ ਹੈ।