
ਕਿਹੜੇ ਖਿਡਾਰੀ ਨੂੰ ਮਿਲੇਗਾ ਮੌਕਾ ਤੇ ਕੌਣ ਜਾਵੇਗਾ ਬਾਹਰ
India squad Asia Cup 2025: ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ ਮੰਗਲਵਾਰ (19 ਅਗਸਤ) ਨੂੰ ਕੀਤਾ ਜਾਣਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਦੁਪਹਿਰ 12 ਵਜੇ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਟੀਮ ਦਾ ਐਲਾਨ ਦੁਪਹਿਰ ਲਗਭਗ 1.30 ਵਜੇ ਕੀਤਾ ਜਾਵੇਗਾ। ਇਸ ਦੌਰਾਨ ਟੀ-20 ਫਾਰਮੈਟ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੇ।
ਭਾਰਤੀ ਟੀਮ ਦੇ ਐਲਾਨ ਤੋਂ ਪਹਿਲਾਂ, ਸਭ ਤੋਂ ਵੱਡਾ ਸਿਰ ਦਰਦ ਸਲਾਮੀ ਬੱਲੇਬਾਜ਼ਾਂ ਨੂੰ ਲੈ ਕੇ ਹੋਵੇਗਾ। ਕਿਉਂਕਿ ਇਸ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਇਸ ਫਾਰਮੈਟ ਵਿੱਚ ਮੌਕਾ ਮਿਲੇਗਾ ਜਾਂ ਨਹੀਂ।