
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ-5 ਖਿਡਾਰੀਆਂ ਵਿਚ ਚਾਰ ਭਾਰਤੀ ਖਿਡਾਰੀ ਸ਼ਾਮਲ ਹਨ।
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 14 ਵੇਂ ਸੀਜ਼ਨ ਦਾ ਦੂਜਾ ਪੜਾਅ 19 ਸਤੰਬਰ ਐਤਵਾਰ ਤੋਂ UAE ਵਿਚ ਸ਼ੁਰੂ ਹੋਣ ਜਾ ਰਿਹਾ ਹੈ । ਇਸ ਵਿਚ ਕੁੱਲ 31 ਮੈਚ ਖੇਡੇ ਜਾਣਗੇ, ਜਿਸ ਤੋਂ ਬਾਅਦ ਫਾਈਨਲ ਮੈਚ 15 ਅਕਤੂਬਰ ਨੂੰ ਹੋਵੇਗਾ। ਇਸ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੌੜਾਂ (Highest Runs) ਬਣਾਉਣ ਵਾਲੇ ਖਿਡਾਰੀ, ਵਿਰਾਟ ਕੋਹਲੀ (Virat Kohli) ਨੂੰ ਤਾਂ ਸਭ ਜਾਣਦੇ ਹੀ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਖਿਡਾਰੀ ਨੇ ਕਿਸ ਟੀਮ ਲਈ ਇਕ ਸੀਜ਼ਨ (One Season) ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ?
IPL
ਨਹੀਂ? ਤਾਂ ਆਓ ਤੁਹਾਨੂੰ ਦੱਸਦੇ ਹਾਂ IPL ਦੇ ਇਤਿਹਾਸ ਵਿਚ ਕਿਹੜੀ ਟੀਮ ਦੇ ਕਿਸ ਖਿਡਾਰੀ ਨੇ ਇਕ ਸੀਜ਼ਨ ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਟੂਰਨਾਮੈਂਟ ਦੇ ਹੁਣ ਤੱਕ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ -5 ਖਿਡਾਰੀਆਂ ਵਿਚ ਚਾਰ ਭਾਰਤੀ ਖਿਡਾਰੀ ਸ਼ਾਮਲ ਹਨ।
ਕਿਸ ਨੇ ਇਕ ਸੀਜ਼ਨ ਵਿਚ ਕਿਸ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ:
ਵਿਰਾਟ ਕੋਹਲੀ (2016, RCB) - 973 ਦੌੜਾਂ
ਡੇਵਿਡ ਵਾਰਨਰ (2016, SRH) - 848 ਦੌੜਾਂ
ਮਾਈਕਲ ਹਸੀ (2013, CSK) - ਦੌੜਾਂ 733
ਰਿਸ਼ਭ ਪੰਤ (2018, DC) - 684 ਦੌੜਾਂ
ਕੇਐਲ ਰਾਹੁਲ (2020, KXIP ਹੁਣ PBKS) - 670 ਦੌੜਾਂ
ਰੌਬਿਨ ਉਥੱਪਾ (2014, KKR) - 660 ਦੌੜਾਂ
ਸਚਿਨ ਤੇਂਦੁਲਕਰ (2010, MI) - 618 ਦੌੜਾਂ
ਅਜਿੰਕਯ ਰਹਾਨੇ (2012, RR) - 560 ਦੌੜਾਂ
PHOTO
IPL ਦੇ ਟਾਪ- 5 ਬੱਲੇਬਾਜ਼:
ਵਿਰਾਟ ਕੋਹਲੀ - 6076 ਦੌੜਾਂ
ਸ਼ਿਖਰ ਧਵਨ - 5577 ਦੌੜਾਂ
ਸੁਰੇਸ਼ ਰੈਨਾ - 5491 ਦੌੜਾਂ
ਰੋਹਿਤ ਸ਼ਰਮਾ - 5480 ਦੌੜਾਂ
ਡੇਵਿਡ ਵਾਰਨਰ - 5447 ਦੌੜਾਂ