
ਪੰਜਾਬ ਦੇ ਸਪੈਸ਼ਲ ਡੀ.ਦੀ.ਪੀ ਅਰਪਿਤ ਸ਼ੁਕਲਾ ਦੀ ਪ੍ਰਾਪਤੀ ਲਈ ਕੀਤਾ ਸਨਮਾਨਿਤ
ਪਟਿਆਲਾ- ਤਾਇਕਵਾਂਡੋ ਖੇਡ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਰਗਰਮ ਪਟਿਆਲਵੀ ਕੋਚ ਸਤਵਿੰਦਰ ਸਿੰਘ ਨੇ ਵਰਲਡ ਰਿਕਾਰਡ ਹੋਲਡਰ ਬਣਨ ਦਾ ਮਾਣ ਹਾਸਲ ਕੀਤਾ ਹੈ। ਸਤਵਿੰਦਰ ਸਿੰਘ ਨੇ 69 ਖਿਡਾਰੀਆਂ ਨਾਲ ਮਿਲਕੇ, ਇੱਕ ਘੰਟੇ ‘ਚ 1,34,823 ਕਿੱਕਾਂ ਲਗਾਉਣ ਦਾ ਨਵਾਂ ਕੀਰਤੀਮਾਨ ਸਿਰਜਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਜਨਮ ਦਿਨ ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ
ਦੱਸਣਯੋਗ ਹੈ ਕਿ ਇਸ ਖੁਸ਼ੀ ਮੌਕੇ ਪੰਜਾਬ ਦੇ ਸਪੈਸ਼ਲ ਏਡੀਜੀਪੀ ਅਰਪਿਤ ਸ਼ੁਕਲਾ ਅਤੇ ਪ੍ਰਧਾਨ ਪੰਜਾਬ ਤਾਇਕਵੋਂਡੋਂ ਅਸੋਸੀਏਸ਼ਨ (ਜਲੰਧਰ) ਨੇ ਤਾਈਕਵੋਂਡੋ ਕੋਚ ਸਤਵਿੰਦਰ ਸਿੰਘ ਨੂੰ ਪ੍ਰਾਪਤ ਹੋਏ ਵਰਲਡ ਰਿਕਾਰਡ ਹੋਲਡਰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ । ਉਹਨਾਂ ਕਿਹਾ ਕਿ ਕੋਚ ਸਤਵਿੰਦਰ ਸਿੰਘ ਨੇ ਤਾਇਕਵਾਂਡੋ ਦੇ ਖੇਤਰ ‘ਚ ਪੰਜਾਬ ਨੂੰ ਕੌਮਾਂਤਰੀ ਨਕਸ਼ੇ ‘ਤੇ ਲਿਆਉਣ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਨੇ ਲੜਕੀਆਂ ਨੂੰ ਤਾਇਕਵਾਂਡੋ ਰਾਹੀਂ ਸਵੈ-ਰੱਖਿਆ ਕਰਨ ਦੀ ਸਿਖਲਾਈ ਦੇਣ ਦੀ ਮੁਹਿੰਮ ਵੀ ਚਲਾਈ।ਇਸ ਮੌਕੇ ਖੇਡਾਂ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਕੋਚ ਸਤਵਿੰਦਰ ਸਿੰਘ ਤੇ ਸਾਥੀਆਂ ਨੂੰ ਉਕਤ ਵਿਸ਼ਵ ਪੱਧਰੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਦਾ ਹੋਇਆ ਦਿਹਾਂਤ