
ਭਾਰਤ ਕੋਲ ਕੇਵਲ 107 ਦੌੜਾਂ ਦੀ ਲੀਡ ਤੇ ਪੰਜਵਾਂ ਦਿਨ ਬਾਕੀ
ਬੈਂਗਲੁਰੂ : ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਨਿਊਜ਼ੀਲੈਂਡ ਵਿਰੁਧ ਪਹਿਲੇ ਟੈਸਟ ਦੇ ਚੌਥੇ ਦਿਨ ਭਾਰਤ ਨੇ 371/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਸਰਫ਼ਰਾਜ਼ ਦੀ ਬਦੌਲਤ 438/6 ਦੇ ਸਕੋਰ ਨਾਲ 77 ਦੌੜਾਂ ਦੀ ਲੀਡ ਲੈ ਲਈ। ਖ਼ਾਨ ਨੇ 150 ਦੌੜਾਂ ਦੀ ਪਾਰੀ ਖੇਡੀ ਹੈ। ਸਰਫ਼ਰਾਜ਼ ਖ਼ਾਨ 150 ਦੌੜਾਂ ਬਣਾ ਕੇ ਆਊਟ ਹੋ ਗਏ, ਜਦਕਿ ਪੰਤ ਸਿਰਫ਼ ਇਕ ਦੌੜ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ।
ਕੇਐਲ ਰਾਹੁਲ ਇਕ ਵਾਰ ਫਿਰ ਨਾਕਾਮ ਸਾਬਤ ਹੋਏ ਅਤੇ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਜਡੇਜਾ 5, ਅਸ਼ਵਿਨ 15, ਕੁਲਦੀਪ 6, ਬੁਮਰਾਹ ਤੇ ਸਿਰਾਜ 0-0 ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੇ ਸੈਸ਼ਨ ਵਿਚ ਜਦੋਂ ਪੰਤ ਤੇ ਸਰਫ਼ਰਾਜ ਮੈਦਾਨ ’ਤੇ ਸਨ ਤਾਂ ਇੰਜ ਲੱਗ ਰਿਹਾ ਸੀ ਕਿ ਮੈਚ ਦਾ ਮੂੰਹ ਭਾਰਤ ਵਲ ਹੋ ਗਿਆ ਪਰ ਖਾਣਾ ਖਾਣ ਗਈਆਂ ਟੀਮਾਂ ਤੋਂ ਬਾਅਦ ’ਚ ਮੀਂਹ ਪੈ ਗਿਆ ਤੇ ਦੂਜਾ ਸੈਸ਼ਨ ਦੇਰੀ ਨਾਲ ਸ਼ੁਰੂ ਹੋਇਆ ਤੇ ਸਰਫ਼ਰਾਜ ਦੀ ਇਕਾਗਰਤਾ ਭੰਗ ਹੋ ਗਈ। ਜਿਵੇਂ ਹੀ ਸਰਫ਼ਰਾਜ ਦੀ ਵਿਕਟ ਡਿੱਗੀ ਤਾਂ ਭਾਰਤੀ ਟੀਮ ਦਾ ਪਤਨ ਸ਼ੁਰੂ ਹੋ ਗਿਆ। ਇਸ ਵੇਲੇ ਭਾਰਤ ਕੋਲ ਕੇਵਲ 107 ਦੌੜਾਂ ਦੀ ਲੀਡ ਹੈ ਤੇ ਪੰਜਵਾਂ ਦਿਨ ਬਾਕੀ ਹੈ।
ਇਸ ਤੋਂ ਪਹਿਲਾਂ ਤੀਜੇ ਦਿਨ ਭਾਰਤ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸਰਫਰਾਜ਼ ਖ਼ਾਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ 3 ਵਿਕਟਾਂ ਦੇ ਨੁਕਸਾਨ ’ਤੇ 231 ਦੌੜਾਂ ਬਣਾਈਆਂ ਹਨ। ਇਸ ਦੌਰਾਨ ਯਸ਼ਸਵੀ ਜਾਇਸਵਾਲ (35), ਰੋਹਿਤ ਸ਼ਰਮਾ (52) ਅਤੇ ਵਿਰਾਟ ਕੋਹਲੀ (70) ਦੀਆਂ ਵਿਕਟਾਂ ਡਿੱਗ ਗਈਆਂ ਜਦਕਿ ਸਰਫ਼ਰਾਜ਼ ਖ਼ਾਨ ਕਰੀਜ਼ ’ਤੇ ਬਣੇ ਰਹੇ। ਟੀਮ ਇੰਡੀਆ ਅਜੇ ਵੀ 125 ਦੌੜਾਂ ਪਿੱਛੇ ਸੀ। ਇਸ ਤੋਂ ਪਹਿਲਾਂ ਤੀਜੇ ਦਿਨ ਨਿਊਜ਼ੀਲੈਂਡ ਨੇ ਰਚਿਨ ਰਵਿੰਦਰਾ (157 ਗੇਂਦਾਂ ’ਤੇ 13 ਚੌਕਿਆਂ ਅਤੇ 4 ਛਿੱਕਿਆਂ ਦੀ ਮਦਦ ਨਾਲ 134 ਦੌੜਾਂ) ਦੇ ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ’ਚ 402 ਦੌੜਾਂ ਬਣਾ ਕੇ ਭਾਰਤ ’ਤੇ ਅਪਣੀ ਪਕੜ ਮਜ਼ਬੂਤ ਕਰ ਲਈ ਸੀ।
ਨਿਊਜ਼ੀਲੈਂਡ ਕੋਲ ਹੁਣ 356 ਦੌੜਾਂ ਦੀ ਮਜ਼ਬੂਤ ਬੜ੍ਹਤ ਹੈ। ਰਚਿਨ ਤੋਂ ਇਲਾਵਾ ਡੇਵੋਨ ਕੋਨਵੇ ਅਤੇ ਟਿਮ ਸਾਊਥੀ ਨੇ ਕ੍ਰਮਵਾਰ 91 ਅਤੇ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ 400 ਤੋਂ ਪਾਰ ਪਹੁੰਚਾਇਆ। ਭਾਰਤ ਲਈ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ 3-3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ 2, ਜਦਕਿ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕਟ ਹਾਸਲ ਕੀਤੀ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਨਿਊਜ਼ੀਲੈਂਡ ਨੇ ਕੇਵਲ 4 ਗੇਂਦਾਂ ਹੀ ਖੇਡੀਆਂ ਸਨ ਤੇ ਮੱਧਮ ਰੋਸ਼ਨੀ ਕਾਰਨ ਮੈਚ ਬੰਦ ਕਰਨਾ ਪਿਆ। ਹੁਣ ਭਾਰਤੀ ਗੇਂਦਬਾਜ਼ਾਂ ’ਤੇ ਦਾਰੋਮਦਾਰ ਹੈ ਕਿ ਉਹ ਹਾਰ ਤੋਂ ਕਿਵੇਂ ਬਚਾਉਂਦੇ ਹਨ।