
ਚੀਨੀ ਤਾਈਪੇ ਦੀ ਚੇਨ ਹਸੂ ਯੂ ਨੂੰ 4-3 ਨਾਲ ਹਰਾਇਆ
ਬੈਂਕਾਕ: ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਇਥੇ ਏਸ਼ੀਆ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਉਨ੍ਹਾਂ ਕੁਆਰਟਰ ਫ਼ਾਈਨਲ ਵਿਚ ਚੀਨੀ ਤਾਈਪੇ ਦੀ ਅਪਣੇ ਤੋਂ ਬਿਹਤਰ ਰੈਂਕਿੰਗ ਦੀ ਚੇਨ ਹਸੂ ਯੂ ਨੂੰ 4-3 ਨਾਲ ਹਰਾਇਆ।
ਵਿਸ਼ਵ ਰੈਂਕਿੰਗ ਵਿਚ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਮਹਿਲਾ ਸਿੰਗਲਜ਼ ਦੇ Çੱਕ ਸਖ਼ਤ ਮੁਕਾਬਲੇ ਵਿਚ ਵਿਸ਼ਵ ਦੀ 23ਵੇਂ ਨੰਬਰ ਦੀ ਖਿਡਾਰਨ ਚੇਨ ਨੂੰ 6-11, 11-6, 11-5, 11-7, 8-11, 9-11, 11-9 ਨਾਲ ਹਰਾਇਆ।
ਇਸ ਭਾਰਤੀ ਖਿਡਾਰਨ ਨੇ ਇਸ ਤੋਂ ਪਹਿਲਾਂ ਚੀਨ ਦੀ ਵਿਸ਼ਵ ਦੀ ਸਤਵੇਂ ਨੰਬਰ ਦੀ ਖਿਡਾਰਨ ਚੇਨ ਜਿੰਗਟੋਂਗ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੀ। ਮਨਿਕਾ ਸੈਮੀਫ਼ਾਈਨਲ ’ਚ ਕੋਰੀਆ ਦੀ ਜਿਓਨ ਜੇਹੀ ਅਤੇ ਜਾਪਾਨ ਦੀ ਮੀਮਾ ਇਟੋ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ।