ਹੁਣ ਤਕ ਰਾਸ਼ਟਰੀ ਪੱਧਰ 'ਤੇ 12 ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਿੰਨ ਮੈਡਲ ਹਾਸਲ ਕਰ ਚੁੱਕੇ ਹਨ
ਚੰਡੀਗੜ੍ਹ (ਭੁੱਲਰ): ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਮਾਸਟਰ ਅਥਲੈਟਿਕ ਚੈਂਪਿਅਨਸ਼ਿਪ ’ਚ ਜਿੱਤੇ ਦੋ ਤਮਗ਼ੇ ਚੇਨੱਈ 'ਚ ਹੋਈ ਮਾਸਟਰ ਏਸ਼ੀਅਨ ਚੈਂਪੀਅਨਸ਼ਿਪ-2025 ਵਿਚ ਚੰਡੀਗੜ੍ਹ ਦੇ 94 ਸਾਲਾਂ ਉਮਰ ਦੇ ਦੌੜਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ 5000 ਮੀਟਰ ਪੈਦਲ ਚਾਲ ਵਿਚ ਸੋਨੇ ਦਾ ਅਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ । 5 ਤੋਂ 9 ਨਵੰਬਰ ਤੱਕ ਹੋਏ ਇਹਨਾਂ ਮੁਕਾਬਲਿਆਂ ਵਿਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ।
ਉਹ ਹੁਣ ਤਕ ਰਾਸ਼ਟਰੀ ਪੱਧਰ ’ਤੇ 12 ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਿੰਨ ਮੈਡਲ ਹਾਸਲ ਕਰ ਚੁੱਕੇ ਹਨ । ਵਰਣਨ ਯੋਗ ਹੈ ਕਿ ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ ਵਿਚ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਸ਼ੁਰੂਆਤ ਕੀਤੀ ਸੀ । ਪਿਛਲੇ ਸਾਲ ਕੁਆਲਾਲਮਪੁਰ ’ਚ ਹੋਈ ਚੈਂਪੀਅਨਸ਼ਿਪ ਦੌਰਾਨ ਸੋਨੇ ਦਾ ਤਮਗ਼ਾ ਵੀ ਉਹ ਜਿੱਤ ਚੁੱਕੇ ਹਨ ।
