Raiza Dhillon: ਨਿਸ਼ਾਨੇਬਾਜ਼ ਰੇਜ਼ਾ ਢਿੱਲੋਂ ਨੇ ਭਾਰਤ ਨੂੰ ਦਿਤਾ 18ਵਾਂ ਓਲੰਪਿਕ ਕੋਟਾ
Published : Jan 20, 2024, 7:00 pm IST
Updated : Jan 20, 2024, 7:00 pm IST
SHARE ARTICLE
Raiza Dhillon secures India’s 18th Paris 2024 Olympic quota in shooting
Raiza Dhillon secures India’s 18th Paris 2024 Olympic quota in shooting

ਏਸ਼ੀਆਈ ਓਲੰਪਿਕ ਕੁਆਲੀਫਿਕੇਸ਼ਨ ਔਰਤਾਂ ਦੇ ਸਕੀਟ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ

Raiza Dhillon: ਨੌਜੁਆਨ ਨਿਸ਼ਾਨੇਬਾਜ਼ ਰੇਜ਼ਾ ਢਿੱਲੋਂ ਨੇ ਸ਼ਾਟਗਨ ਲਈ ਏਸ਼ੀਆਈ ਓਲੰਪਿਕ ਕੁਆਲੀਫਿਕੇਸ਼ਨ ਔਰਤਾਂ ਦੇ ਸਕੀਟ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਭਾਰਤ ਲਈ 18ਵਾਂ ਕੋਟਾ ਹਾਸਲ ਕੀਤਾ ਹੈ। 19 ਸਾਲ ਦੀ ਢਿੱਲੋਂ ਛੇ ਔਰਤਾਂ ਦੇ ਫਾਈਨਲ ’ਚ ਅੱਗੇ ਚਲ ਰਹੀ ਸੀ ਪਰ ਫਿਰ ਉਹ ਦੋ-ਤਿੰਨ ਨਿਸ਼ਾਨੇ ਗੁਆ ਬੈਠੀ ਅਤੇ ਚੀਨ ਦੀ ਜਿਨਮੇਈ ਗਾਓ ਤੋਂ ਪਿੱਛੇ ਰਹਿ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਗਾਓ ਨੇ 60 ਸ਼ਾਟਾਂ ਦੇ ਫਾਈਨਲ ’ਚ 56 ਸ਼ਾਟਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ ਜਦਕਿ ਢਿੱਲੋਂ 52 ਹਿੱਟ ਨਾਲ ਚਾਂਦੀ ਦਾ ਤਗਮਾ ਜਿੱਤਣ ’ਚ ਕਾਮਯਾਬ ਰਹੀ। ਗਾਓ ਅਤੇ ਢਿੱਲੋਂ ਦੋਹਾਂ ਨੇ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕੀਤਾ।ਢਿੱਲੋਂ ਨੇ ਹਮਵਤਨ ਮਹੇਸ਼ਵਰੀ ਚੌਹਾਨ ਨਾਲ ਮਿਲ ਕੇ 43 ਸ਼ਾਟਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਗਨੀਮਤ ਸੇਖੋਂ 30 ਅੰਕਾਂ ਨਾਲ ਚੌਥੇ ਸਥਾਨ ’ਤੇ ਰਹੀ।

 (For more Punjabi news apart from Raiza Dhillon secures India’s 18th Paris 2024 Olympic quota in shooting, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement