IPL 2025 'ਚ ਨਾ ਵਿਕੇ ਜਾਣ 'ਤੇ ਉਮੇਸ਼ ਯਾਦਵ ਨੇ ਆਖ਼ਰਕਾਰ ਤੋੜੀ ਚੁੱਪੀ, ਪ੍ਰਗਟਾਈ ਹੈਰਾਨੀ
Published : Jan 20, 2025, 2:43 pm IST
Updated : Jan 20, 2025, 2:43 pm IST
SHARE ARTICLE
Umesh Yadav finally breaks his silence on not being sold in IPL 2025 Latest News in Punjabi
Umesh Yadav finally breaks his silence on not being sold in IPL 2025 Latest News in Punjabi

IPL 2025 : ਕਿਹਾ, 15 ਸਾਲਾਂ ਤੋਂ ਖੇਡਣ ਤੇ 150 ਵਿਕਟਾਂ ਦੇ ਨੇੜੇ ਹੋਣ ਦੇ ਬਾਵਜੂਦ ਜੇ ਤੁਹਾਨੂੰ ਚੁਣਿਆ ਨਹੀਂ ਜਾਂਦਾ ਤਾਂ ਇਹ ਹੈਰਾਨੀ ਵਾਲੀ ਗੱਲ

Umesh Yadav finally breaks his silence on not being sold in IPL 2025 Latest News in Punjabi : ਨਵੀਂ ਦਿੱਲੀ : ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਈਪੀਐਲ 2025 ਵਿਚ ਨਾ ਵਿਕੇ ਜਾਣ 'ਤੇ ਹੈਰਾਨੀ ਪ੍ਰਗਟ ਕੀਤੀ ਹੈ। 37 ਸਾਲਾ ਤੇਜ਼ ਗੇਂਦਬਾਜ਼ ਆਈਪੀਐਲ 2010 ਤੋਂ ਲੀਗ ਦਾ ਨਿਯਮਤ ਹਿੱਸਾ ਰਿਹਾ ਹੈ ਪਰ ਬੀਤੇ ਸਾਲ ਨਵੰਬਰ ਵਿਚ ਹੋਈ ਆਈਪੀਐਲ 2025 ਦੀ ਮੈਗਾ ਨਿਲਾਮੀ ਵਿਚ ਕੋਈ ਖ਼ਰੀਦਦਾਰ ਨਹੀਂ ਮਿਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ ਆਈਪੀਐਲ 2024 ਵਿਚ, ਉਮੇਸ਼ ਯਾਦਵ ਨੇ ਗੁਜਰਾਤ ਟਾਈਟਨਸ ਦੀ ਨੁਮਾਇੰਦਗੀ ਕੀਤੀ ਸੀ। ਉਦੋਂ ਉਸ ਨੇ ਸੱਤ ਮੈਚਾਂ ਵਿੱਚ 26.25 ਦੀ ਔਸਤ ਨਾਲ 8 ਵਿਕਟਾਂ ਲਈਆਂ ਸਨ। ਹਾਲਾਂਕਿ, ਉਮੇਸ਼ ਯਾਦਵ ਮਹਿੰਗਾ ਸਾਬਤ ਹੋਇਆ ਅਤੇ ਉਸ ਨੇ ਲਗਭਗ 10 ਦੀ ਇਕਾਨਮੀ ਰੇਟ ਨਾਲ ਦੌੜਾਂ ਦਿਤੀਆਂ ਸਨ। 

ਤੇਜ਼ ਗੇਂਦਬਾਜ ਉਮੇਸ਼ ਯਾਦਵ ਨੇ ਆਈਪੀਐਲ 2025 ਵਿਚ ਨਾ ਵਿਕੇ ਜਾਣ ’ਤੇ ਪ੍ਰਤੀਕਿਰਿਆ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸੱਭ ਨੂੰ ਪਤਾ ਹੈ ਕਿ ਮੈਨੂੰ ਇਸ ਸਾਲ ਆਈਪੀਐਲ ਲਈ ਨਹੀਂ ਚੁਣਿਆ ਗਿਆ। ‘ਮੈਂ 15 ਸਾਲਾਂ ਤੋਂ ਖੇਡ ਰਿਹਾ ਹਾਂ। ਆਈਪੀਐਲ 2025 ਵਿਚ ਨਾ ਵਿਕਣਾ ਮੇਰੇ ਲਈ ਹੈਰਾਨੀ ਵਾਲੀ ਗੱਲ ਹੈ।’

‘ਮੈਂ ਝੂਠ ਕਿਉਂ ਬੋਲਾਂਗਾ? ਮੈਨੂੰ ਜ਼ਰੂਰ ਬੁਰਾ ਲੱਗਿਆ। ਇੰਨਾ ਖੇਡਣ ਅਤੇ 150 ਵਿਕਟਾਂ ਦੇ ਨੇੜੇ ਹੋਣ ਤੋਂ ਬਾਵਜੂਦ, ਜੇ ਤੁਹਾਨੂੰ ਚੁਣਿਆ ਨਹੀਂ ਜਾਂਦਾ ਤਾਂ ਇਹ ਹੈਰਾਨੀ ਵਾਲੀ ਗੱਲ ਹੈ।’

ਉਨ੍ਹਾਂ ਕਿਹਾ ਕਿ, ਖ਼ੈਰ, ਇਹ ਫ਼ਰੈਂਚਾਇਜ਼ੀ ਅਤੇ ਉਨ੍ਹਾਂ ਦੀ ਰਣਨੀਤੀ ਦਾ ਫ਼ੈਸਲਾ ਹੈ। ਮੇਰਾ ਨਾਮ ਨਿਲਾਮੀ ਵਿਚ ਦੇਰ ਨਾਲ ਆਇਆ ਅਤੇ ਉਸ ਸਮੇਂ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਬਚਿਆ ਸੀ। ਮੈਂ ਬਹੁਤ ਨਿਰਾਸ਼ ਤੇ ਦੁਖੀ ਹਾਂ ਪਰ ਇਹ ਅਜੇ ਵੀ ਠੀਕ ਹੈ। ਮੈਂ ਕਿਸੇ ਦਾ ਫ਼ੈਸਲਾ ਨਹੀਂ ਬਦਲ ਸਕਦਾ।

ਦਸ ਦਈਏ ਕਿ ਉਮੇਸ਼ ਯਾਦਵ ਨੇ ਹੁਣ ਤਕ ਆਈਪੀਐਲ ਵਿਚ ਕੁੱਲ ਚਾਰ ਫ਼ਰੈਂਚਾਇਜ਼ੀ (ਦਿੱਲੀ ਕੈਪੀਟਲਜ਼, ਰਾਇਲ ਚੈਲੇਂਜਰਜ਼ ਬੰਗਲੌਰ, ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਜ਼) ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ ਹੁਣ ਤਕ ਕੁੱਲ 148 ਮੈਚ ਖੇਡੇ ਹਨ, ਜਿਸ ਵਿਚ ਉਸ ਨੇ 29.97 ਦੀ ਔਸਤ ਨਾਲ 144 ਵਿਕਟਾਂ ਲਈਆਂ ਹਨ। ਉਸ ਦੀ ਇਕਾਨਮੀ 8.49 ਸੀ।

(For more Punjabi news apart from Umesh Yadav finally breaks his silence on not being sold in IPL 2025 Latest News in Punjabi stay tuned to Rozana Spokesman)

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement