ਮੈਨਚੈਸਟਰ ਯੂਨਾਈਟਡ ਦੇ ਨਾਲ ਚਾਰ ਵਾਰ ਪ੍ਰੀਮਿਅਰ ਲੀਗ ਅਤੇ 2008 ਵਿਚ ਯੂਐਫ਼ਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਣ ਵਾਲੇ ਪੁਰਤਗਾਲ ਦੇ ਵਿੰਗਰ ਨੈਨੀ........
ਮਿਆਂਮੀ : ਮੈਨਚੈਸਟਰ ਯੂਨਾਈਟਡ ਦੇ ਨਾਲ ਚਾਰ ਵਾਰ ਪ੍ਰੀਮਿਅਰ ਲੀਗ ਅਤੇ 2008 ਵਿਚ ਯੂਐਫ਼ਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਣ ਵਾਲੇ ਪੁਰਤਗਾਲ ਦੇ ਵਿੰਗਰ ਨੈਨੀ ਨੇ ਮੇਜਰ ਲੀਗ ਸਾਕਰ ਟੀਮ ਓਰਲੈਂਡੋ ਸਿਟੀ ਦੇ ਨਾਲ ਤਿੰਨ ਸਾਲ ਦਾ ਇਕਰਾਰ ਕੀਤਾ ਹੈ। ਇਸ 32 ਸਾਲਾ ਖਿਡਾਰੀ ਨੇ 2016 ਵਿਚ ਪੁਰਤਗਾਲ ਨੂੰ ਯੂਰਪੀ ਖ਼ਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ ਸਪੋਰਟਿੰਗ ਲਿਸਬਨ ਤੋਂ ਫ੍ਰੀ ਟ੍ਰਾਂਸਟਰ 'ਤੇ ਫ਼ਲੋਰਿਡਾ ਦੀ ਟੀਮ ਨਾਲ ਜੁੜੇ ਹਨ। (ਭਾਸ਼ਾ)
                    
                