
ਰਾਹੁਲ ਅਤੇ ਡੀ ਕਾਕ ਦੇ ਅਰਧ ਸੈਂਕੜੇ, ਕਰੁਣਾਲ ਨੇ ਦੋ ਵਿਕਟਾਂ ਲਈਆਂ
IPL 2024, LSG vs CSK: ਮੁੰਬਈ - ਲਖਨਊ ਸੂਪਰ ਜਾਇੰਟਸ (LSG) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿਚ ਆਪਣੀ ਚੌਥੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਚੇਨਈ ਸੁਪਰ ਕਿੰਗਜ਼ ਨੂੰ ਉਸ ਦੇ ਘਰੇਲੂ ਮੈਦਾਨ 'ਤੇ 8 ਵਿਕਟਾਂ ਨਾਲ ਹਰਾਇਆ। ਮੌਜੂਦਾ ਸੀਜ਼ਨ 'ਚ ਲਖਨਊ ਦੀਆਂ ਲਗਾਤਾਰ ਦੋ ਹਾਰਾਂ ਤੋਂ ਬਾਅਦ ਇਹ ਪਹਿਲੀ ਜਿੱਤ ਹੈ, ਜਦਕਿ ਚੇਨਈ ਲਗਾਤਾਰ ਦੋ ਮੈਚ ਜਿੱਤਣ ਤੋਂ ਬਾਅਦ ਹਾਰ ਗਈ ਹੈ।
ਲਖਨਊ ਵਿਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 6 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਲਖਨਊ ਨੇ 177 ਦੌੜਾਂ ਦਾ ਟੀਚਾ 19 ਓਵਰਾਂ 'ਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 53 ਗੇਂਦਾਂ 'ਤੇ 82 ਦੌੜਾਂ ਦੀ ਪਾਰੀ ਖੇਡੀ। ਦੋ ਕੈਚ ਵੀ ਲਏ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਏ ਸੀਐਸਕੇ ਲਈ ਰਵਿੰਦਰ ਜਡੇਜਾ ਨੇ 40 ਗੇਂਦਾਂ 'ਤੇ 57 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਜਦਕਿ ਅਜਿੰਕਿਆ ਰਹਾਣੇ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 9 ਗੇਂਦਾਂ 'ਤੇ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 28 ਦੌੜਾਂ ਬਣਾਈਆਂ। ਐਲਐਸਜੀ ਵੱਲੋਂ ਕਰੁਣਾਲ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਮੋਹਸਿਨ ਖਾਨ, ਯਸ਼ ਠਾਕੁਰ ਅਤੇ ਮਾਰਕਸ ਸਟੋਇਨਿਸ ਨੂੰ ਇਕ-ਇਕ ਵਿਕਟ ਮਿਲੀ।
ਜਵਾਬੀ ਪਾਰੀ 'ਚ ਕਪਤਾਨ ਕੇਐੱਲ ਰਾਹੁਲ ਨੇ 53 ਗੇਂਦਾਂ 'ਤੇ 82 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਕਵਿੰਟਨ ਡੀ ਕਾਕ ਨੇ 54 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਵਿਚਾਲੇ 134 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਨਿਕੋਲਸ ਪੂਰਨ 23 ਅਤੇ ਮਾਰਕਸ ਸਟੋਇਨਿਸ 8 ਦੌੜਾਂ ਬਣਾ ਕੇ ਨਾਬਾਦ ਰਹੇ। CSK ਵੱਲੋਂ ਮੁਸਤਫਿਜ਼ੁਰ ਰਹਿਮਾਨ ਅਤੇ ਮੈਥਿਸ਼ ਪਥੀਰਾਨਾ ਨੂੰ ਇੱਕ-ਇੱਕ ਵਿਕਟ ਮਿਲੀ।