
ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਰੌਸ਼ਨ ਮਹਾਨਾਮਾ
ਸ੍ਰੀਲੰਕਾ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। 1948 ਵਿੱਚ ਆਜ਼ਾਦ ਹੋਏ ਸ੍ਰੀਲੰਕਾ ਵਿੱਚ ਅੱਜ ਸਥਿਤੀ ਇਹ ਹੈ ਕਿ ਲੋਕ ਭੋਜਨ, ਦਵਾਈਆਂ ਅਤੇ ਬਾਲਣ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਪੈਟਰੋਲ ਪੰਪਾਂ ਅਤੇ ਰਸੋਈ ਗੈਸ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
Former Sri Lankan cricketer distributes tea to needy
ਜਿੱਥੇ ਮਹੇਲਾ ਜੈਵਰਧਨੇ ਅਤੇ ਕੁਮਾਰ ਸੰਗਾਕਾਰਾ ਵਰਗੇ ਦਿੱਗਜ ਖਿਡਾਰੀ ਇਸ ਲਈ ਸਰਕਾਰ ਦੀ ਆਲੋਚਨਾ ਕਰ ਰਹੇ ਹਨ, ਉੱਥੇ ਹੀ ਸਾਬਕਾ ਕ੍ਰਿਕਟਰ ਰੌਸ਼ਨ ਮਹਾਨਾਮਾ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ 1996 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਰੌਸ਼ਨ ਮਹਾਨਾਮਾ ਪੈਟਰੋਲ ਪੰਪ ਦੇ ਬਾਹਰ ਲਾਈਨ 'ਚ ਖੜ੍ਹੇ ਲੋਕਾਂ ਨੂੰ ਚਾਹ-ਬਰੈਡ ਵੰਡਦੇ ਨਜ਼ਰ ਆ ਰਿਹਾ ਹੈ।
Former Sri Lankan cricketer distributes tea to needy
ਰੌਸ਼ਨ ਮਹਾਨਾਮਾ ਨੇ ਇਹ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਲਿਖਿਆ ਕਿ ਲੋਕ ਘੰਟਿਆਂਬੱਧੀ ਲੰਬੀਆਂ ਕਤਾਰਾਂ ਵਿੱਚ ਲੱਗੇ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ, ਅੱਜ ਉਨ੍ਹਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਚਾਹ ਅਤੇ ਸਨੈਕਸ ਵੰਡਿਆ। ਰੌਸ਼ਨ ਨੇ ਕਿਹਾ ਕਿ ਔਖੇ ਸਮੇਂ ਵਿੱਚ ਇੱਕ ਦੂਜੇ ਦਾ ਖਿਆਲ ਰੱਖੋ। ਜੇ ਤੁਸੀਂ ਰਾਸ਼ਨ ਜਾਂ ਬਾਲਣ ਲੈਣ ਜਾਂਦੇ ਹੋ ਤਾਂ ਆਪਣੇ ਨਾਲ ਪੀਣ ਵਾਲੇ ਪਦਾਰਥ ਅਤੇ ਭੋਜਨ ਜ਼ਰੂਰ ਲੈ ਕੇ ਜਾਓ, ਪਤਾ ਨਹੀਂ ਕਿੰਨਾ ਸਮਾਂ ਲੱਗੇਗਾ। ਕ੍ਰਿਕਟਰ ਦੇ ਇਸ ਕੰਮ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ।
Former Sri Lankan cricketer distributes tea to needy
ਦੱਸਣਯੋਗ ਹੈ ਕਿ1999 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮਹਾਨਾਮਾ ਨੇ ਸ੍ਰੀਲੰਕਾ ਲਈ 52 ਟੈਸਟ ਅਤੇ 213 ਵਨਡੇ ਖੇਡੇ। ਉਨ੍ਹਾਂ ਨੇ 4 ਸੈਂਕੜੇ ਅਤੇ 11 ਅਰਧ ਸੈਂਕੜਿਆਂ ਦੀ ਮਦਦ ਨਾਲ ਟੈਸਟ ਵਿੱਚ 2,576 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਸ ਨੇ ਵਨਡੇ 'ਚ 4 ਸੈਂਕੜੇ, 35 ਅਰਧ ਸੈਂਕੜਿਆਂ ਦੀ ਮਦਦ ਨਾਲ 5,162 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਮਹਾਨਾਮਾ ਸਾਲ 1996 'ਚ ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀਲੰਕਾ ਕ੍ਰਿਕਟ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਰੌਸ਼ਨ ਨੇ ਵਿਸ਼ਵ ਕੱਪ ਤੋਂ ਬਾਅਦ ਸਾਲ 1999 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।