ਤਾਲਿਬਾਨ ਤੋਂ ਬਚ ਕੇ ਭੱਜ ਰਹੇ ਫੁੱਟਬਾਲ ਖਿਡਾਰੀ ਦੀ ਮੌਤ, ਜਹਾਜ਼ 'ਚੋਂ ਡਿੱਗਣ ਕਾਰਨ ਵਾਪਰਿਆ ਹਾਦਸਾ
Published : Aug 20, 2021, 2:10 pm IST
Updated : Aug 20, 2021, 2:10 pm IST
SHARE ARTICLE
Afghan Footballer Zaki Anwari Fell to Death From US Military Plane At Kabul Airport
Afghan Footballer Zaki Anwari Fell to Death From US Military Plane At Kabul Airport

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਛੱਡਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਅਫ਼ਗਾਨਿਸਤਾਨੀ ਨਾਗਰਿਕਾਂ ਦੀਆਂ ਕਈ ਦਰਦਨਾਕ ਤਸਵੀਰਾਂ ਦੇਖਣ ਨੂੰ ਮਿਲੀਆਂ।

ਕਾਬੁਲ: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਛੱਡਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਅਫ਼ਗਾਨਿਸਤਾਨੀ ਨਾਗਰਿਕਾਂ ਦੀਆਂ ਕਈ ਦਰਦਨਾਕ ਤਸਵੀਰਾਂ ਦੇਖਣ ਨੂੰ ਮਿਲੀਆਂ। ਇਸ ਦਹਿਸ਼ਤ ਅਤੇ ਹਫੜਾ-ਦਫੜੀ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਦੌਰਾਨ ਮਸ਼ਹੂਰ ਅਫ਼ਗਾਨੀ ਫੁੱਟਬਾਲ ਖਿਡਾਰੀ (Afghan Footballer Zaki Anwari) ਦੀ ਵੀ ਮੌਤ ਹੋ ਗਈ।

Afghan Footballer Zaki Anwari Fell to Death From US Military Plane At Kabul AirportAfghan Footballer Zaki Anwari Fell to Death From US Military Plane At Kabul Airport

ਹੋਰ ਪੜ੍ਹੋ: ਸੋਨੀਆ ਗਾਂਧੀ ਨੇ ਸੱਦੀ 15 ਵਿਰੋਧੀ ਪਾਰਟੀਆਂ ਦੀ ਬੈਠਕ, ਮਮਤਾ ਬੈਨਰਜੀ ਸਮੇਤ ਵੱਡੇ ਨੇਤਾ ਹੋਣਗੇ ਸ਼ਾਮਲ

ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਤੋਂ ਬਚ ਕੇ ਭੱਜ ਰਹੇ ਅਫ਼ਗਾਨੀ ਖਿਡਾਰੀ ਜ਼ਕੀ ਅਨਵਰੀ ਦੀ ਮੌਤ (Afghan Footballer Zaki Anwari Fell to Death) ਕਾਬੁਲ ਏਅਰਪੋਰਟ ’ਤੇ ਇਕ ਯੂਐਸ ਦੇ ਪਲੇਨ ਵਿਚੋਂ ਡਿੱਗਣ ਕਾਰਨ ਹੋਈ  ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਬੁਲ ਏਅਰਪੋਰਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿਚ ਲੋਕਾਂ ਦੀ ਭੀੜ ਪਲੇਨ ਅੱਗੇ ਦੌੜਦੀ ਨਜ਼ਰ ਆ ਰਹੀ ਸੀ।

Afghan Footballer Zaki Anwari Fell to Death From US Military Plane At Kabul AirportAfghan Footballer Zaki Anwari Fell to Death From US Military Plane At Kabul Airport

ਹੋਰ ਪੜ੍ਹੋ: ਬਿਹਾਰ ’ਚ ਹੁਣ ਸੜਕ ਦੁਰਘਟਨਾ ਵਿਚ ਹੋਈ ਮੌਤ ’ਤੇ ਨਿਤੀਸ਼ ਸਰਕਾਰ ਦੇਵੇਗੀ 5 ਲੱਖ ਦਾ ਮੁਆਵਜ਼ਾ

ਤਾਲਿਬਾਨ ਤੋਂ ਬਚਣ ਲਈ ਲੋਕ ਕਿਸੇ ਵੀ ਤਰ੍ਹਾਂ ਜਹਾਜ਼ ਵਿਚ ਸਵਾਰ ਹੋਣ ਲਈ ਬੇਚੈਨ ਸਨ। ਦੇਸ਼ ਛੱਡਣ ਲਈ ਜੱਦੋਜਹਿਦ ਕਰ ਰਹੇ ਕੁਝ ਲੋਕ ਜਹਾਜ਼ ਦੇ ਨਾਲ ਲਟਕੇ ਦਿਖਾਈ ਦਿੱਤੇ। ਇਹਨਾਂ ਲੋਕਾਂ ਵਿਚ ਅਨਵਰੀ ਵੀ ਸ਼ਾਮਲ ਸੀ, ਜੋ ਹਾਮਿਦ ਕਰਜ਼ਈ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਲੇਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਲ਼ੱਗਿਆ ਹੋਇਆ ਸੀ।

Afghan Footballer Zaki Anwari Fell to Death From US Military Plane At Kabul AirportAfghan Footballer Zaki Anwari Fell to Death From US Military Plane At Kabul Airport

ਹੋਰ ਪੜ੍ਹੋ: ਕਿਸਾਨਾਂ ਨੇ ਵਿਜੈਇੰਦਰ ਸਿੰਗਲਾ ਤੇ ਧਰਮਸੋਤ ਦਾ ਕੀਤਾ ਵਿਰੋਧ, ਪੁਲਿਸ ਨਾਲ ਹੋਈ ਧੱਕਾ-ਮੁੱਕੀ 

ਰਿਪੋਰਟ ਅਨੁਸਾਰ ਜ਼ਕੀ ਅਨਵਰੀ ਕਿਸੇ ਤਰ੍ਹਾਂ ਪਲੇਨ ਵਿਚ ਚੜ੍ਹ ਗਏ ਪਰ ਜ਼ਿਆਦਾ ਭੀੜ ਹੋਣ ਕਾਰਨ ਉਹ ਹੇਠਾਂ ਡਿੱਗ ਗਏ। ਜਨਰਲ ਡਾਇਰੈਕਟਰੇਟ ਨੇ ਫੁੱਟਬਾਲ ਖਿਡਾਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨਿਊਜ਼ ਏਜੰਸੀ ਅਨੁਸਾਰ ਜ਼ਕੀ ਅਨਵਰੀ ਦੀ ਮੌਤ ਯੂਐਸਐਫ ਦੇ ਬੋਇੰਗ ਸੀ -17 ਤੋਂ ਡਿੱਗਣ ਕਾਰਨ ਹੋਈ ਸੀ। 19 ਸਾਲਾ ਖਿਡਾਰੀ ਦੀ ਮੌਤ ਤੋਂ ਬਾਅਦ ਉਸ ਦੇ ਫੈਨਜ਼ ਵਿਚ ਸੋਗ ਦੀ ਲਹਿਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement