T20I Records : ਸਮੋਆ ਦੀ ਟੀਮ ਨੇ ਇਕ ਓਵਰ ’ਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕੇਟ ’ਚ ਨਵਾਂ ਰੀਕਾਰਡ ਬਣਾਇਆ
Published : Aug 20, 2024, 4:29 pm IST
Updated : Aug 20, 2024, 4:29 pm IST
SHARE ARTICLE
Samoan batter Darius Visser
Samoan batter Darius Visser

ਸਮੋਆ ਦਾ ਡੇਰਿਅਸ ਵਿਸੇਰ ਇਕ ਓਵਰ ’ਚ ਛੇ ਛੱਕੇ ਲਗਾਉਣ ਵਾਲੇ ਛੇਵਾਂ ਬੱਲੇਬਾਜ਼ ਬਣਿਆ

T20I Records : ਸਮੋਆ ਦੇ ਬੱਲੇਬਾਜ਼ ਡੇਰਿਅਸ ਵਿਸੇਰ ਨੇ ਮੰਗਲਵਾਰ ਨੂੰ ਰਾਜਧਾਨੀ ਏਪੀਆ ’ਚ ਟੀ-20 ਵਿਸ਼ਵ ਕੱਪ ਪੂਰਬੀ ਏਸ਼ੀਆ ਪੈਸੀਫਿਕ ਜ਼ੋਨ ਕੁਆਲੀਫਾਇਰ ’ਚ ਵਨਾਤੂ ਵਿਰੁਧ ਇਕ ਓਵਰ ’ਚ 39 ਦੌੜਾਂ ਬਣਾ ਕੇ ਨਵਾਂ ਟੀ-20 ਕੌਮਾਂਤਰੀ ਰੀਕਾਰਡ ਬਣਾਇਆ।

 ਵਿਸੇਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇਕ ਓਵਰ ’ਚ ਛੇ ਛੱਕੇ ਲਗਾਏ। ਇਸ ਓਵਰ ’ਚ ਤਿੰਨ ਨੋ-ਬਾਲ ਵੀ ਸ਼ਾਮਲ ਸਨ, ਜਿਸ ਨਾਲ ਟੀ-20 ਕੌਮਾਂਤਰੀ ਕ੍ਰਿਕਟ ’ਚ ਇਕ ਓਵਰ ’ਚ ਸੱਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰੀਕਾਰਡ ਬਣ ਗਿਆ।

 ਇਸ 28 ਸਾਲ ਦੇ ਖਿਡਾਰੀ ਦਾ ਇਹ ਤੀਜਾ ਟੀ-20 ਮੈਚ ਸੀ। ਉਸ ਨੇ 62 ਗੇਂਦਾਂ ’ਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ।

 ਇਸ ਤੋਂ ਪਹਿਲਾਂ ਪੰਜ ਮੌਕਿਆਂ ’ਤੇ ਕਿਸੇ ਗੇਂਦਬਾਜ਼ ਨੇ ਇਕ ਓਵਰ ’ਚ 36 ਦੌੜਾਂ ਦਿਤੀਆਂ ਹਨ। ਇਨ੍ਹਾਂ ਗੇਂਦਬਾਜ਼ਾਂ ’ਚ ਸਟੂਅਰਟ ਬ੍ਰਾਡ (2007), ਅਕਿਲਾ ਦਨੰਜਯਾ (2021), ਕਰੀਮ ਜੰਨਤ (2024), ਕਾਮਰਾਨ ਖਾਨ (2024) ਅਤੇ ਅਜ਼ਮਤੁੱਲਾ ਉਮਰਜ਼ਈ (2024) ਸ਼ਾਮਲ ਹਨ। ਸਭ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਸਟੂਅਰਟ ਬ੍ਰਾਡ ਨੂੰ ਛੇ ਗੇਂਦਾਂ ’ਚ ਛੇ ਛੱਕੇ ਮਾਰੇ ਸਨ।

ਵਿਸਰ ਇਸ ਫਾਰਮੈਟ ’ਚ ਸੈਂਕੜਾ ਲਗਾਉਣ ਵਾਲਾ ਸਮੋਆ ਦਾ ਪਹਿਲਾ ਬੱਲੇਬਾਜ਼ ਹੈ। ਉਨ੍ਹਾਂ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਸਮੋਆ ਦੀ ਟੀਮ 174 ਦੌੜਾਂ ’ਤੇ ਆਊਟ ਹੋ ਗਈ। ਵਿਸਰ ਤੋਂ ਬਾਅਦ ਉਸ ਦੀ ਟੀਮ ਦਾ ਦੂਜਾ ਸੱਭ ਤੋਂ ਵੱਡਾ ਸਕੋਰ ਕਪਤਾਨ ਕਾਲੇਬ ਜਸਮਤ ਨੇ 16 ਦੌੜਾਂ ਬਣਾਇਆ।

 ਜਵਾਬ ’ਚ ਵਨੂਆਤੂ ਦੀ ਟੀਮ ਨੇ ਚੰਗੀ ਚੁਨੌਤੀ ਦਿਤੀ ਪਰ ਆਖਿਰ ’ਚ ਉਹ 9 ਵਿਕਟਾਂ ’ਤੇ 164 ਦੌੜਾਂ ਹੀ ਬਣਾ ਸਕੀ ਅਤੇ 10 ਦੌੜਾਂ ਨਾਲ ਮੈਚ ਹਾਰ ਗਈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement