ਆਸਟ੍ਰੇਲੀਅਨ ਓਪਨ ਤੋਂ ਕਰਬਰ ਤੇ ਸ਼ਾਰਾਪੋਵਾ ਬਾਹਰ
Published : Jan 21, 2019, 1:43 pm IST
Updated : Jan 21, 2019, 1:43 pm IST
SHARE ARTICLE
Maria Sharapova
Maria Sharapova

ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਐਂਜੇਲਿਕ ਕਰਬਰ ਐਤਵਾਰ ਨੂੰ ਇੱਥੇ ਪਹਿਲੀ ਵਾਰ ਆਸਟਰੇਲੀਆਈ ਓਪਨ 'ਚ ਖੇਡ ਰਹੀ ਖਿਡਾਰਨ ਤੋਂ ਹਾਰ ਕੇ.....

ਮੈਲਬੋਰਨ : ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਐਂਜੇਲਿਕ ਕਰਬਰ ਐਤਵਾਰ ਨੂੰ ਇੱਥੇ ਪਹਿਲੀ ਵਾਰ ਆਸਟਰੇਲੀਆਈ ਓਪਨ 'ਚ ਖੇਡ ਰਹੀ ਖਿਡਾਰਨ ਤੋਂ ਹਾਰ ਕੇ ਬਾਹਰ ਹੋ ਗਈ ਜਦਕਿ ਐਸ਼ਲੀਗ ਬਾਰਟੀ ਨੇ ਮਾਰੀਆ ਸ਼ਾਰਾਪੋਵਾ ਨੁੰ ਹਰਾ ਕੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਮਾਰਗ੍ਰੇਟ ਕੋਰਟ 'ਤੇ ਬੇਹੱਦ ਗਰਮੀ ਵਿਚਾਲੇ ਜਰਮਨੀ ਦੀ ਵਿੰਬਲਡਨ ਚੈਂਪੀਅਨ ਕਰਬਰ ਨੂੰ ਅਮਰੀਕਾ ਦੀ ਡੇਨਿਲੀ ਕੋਲਨਸੀ ਨੇ ਇਕ ਘੰਟੇ ਤੋਂ ਵੀ ਘੱਟ ਸਮੇਂ 'ਚ 6-0, 6-2 ਨਾਲ ਕਰਾਰੀ ਹਾਰ ਦਿੱਤੀ।

Angelique KerberAngelique Kerber

ਵਿਸ਼ਵ 'ਚ 35ਵੇਂ ਨੰਬਰ ਦੀ ਕੋਲਨਸੀ ਨੇ ਆਪਣੇ ਜ਼ਿਆਦਾਤਰ ਮੈਚ ਅਮਰੀਕੀ ਕਾਲਜ ਵਿਵਸਥਾ 'ਚ ਖੇਡੇ ਹਨ ਅਤੇ ਪਹਿਲੀ ਵਾਰ ਮੈਲਬੋਰਨ ਪਾਰਕ 'ਚ ਖੇਡਣ ਲਈ ਉਤਰੀ ਹੈ। ਬਾਰਟੀ ਵੀ ਕੁਆਰਟਰ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਉਨ੍ਹਾਂ ਨੇ ਸ਼ਾਰਾਪੋਵਾ ਨੂੰ 4-6, 6-1, 6-4 ਨਾਲ ਹਰਾ ਕੇ ਇਸ ਰੂਸੀ ਖਿਡਾਰਨ 2014 ਫਰੈਂਚ ਓਪਨ ਦੇ ਬਾਅਦ ਪਹਿਲਾ ਗ੍ਰੈਂਡਸਲੈਮ ਖਿਤਾਬ ਜਿੱਤਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement