
ਮਹਿਲਾਂ ਹਾਕੀ ਵਰਲਡ ਕਪ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ, ਤੁਹਾਨੂੰ ਦਸ ਦੇਈਏ ਕੇ ਇਸ ਸਾਲ ਮਹਿਲਾ ਹਾਕੀ ਟੂਰਨਾਮੈਂਟ ਕਾਫੀ ਰੋਮਾਂਚਕ ਹੋਣ
ਲੰਡਨ : ਮਹਿਲਾਂ ਹਾਕੀ ਵਰਲਡ ਕਪ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ, ਤੁਹਾਨੂੰ ਦਸ ਦੇਈਏ ਕੇ ਇਸ ਸਾਲ ਮਹਿਲਾ ਹਾਕੀ ਟੂਰਨਾਮੈਂਟ ਕਾਫੀ ਰੋਮਾਂਚਕ ਹੋਣ ਵਾਲ ਹੈ। ਕਿਹਾ ਜਾ ਰਿਹਾ ਹੈ ਕੇ ਟੂਰਨਾਮੇਂਟ ਦੇ ਪਹਿਲੇ ਦਿਨ ਹੀ 4 ਮੈਚ ਹੋਣਗੇ । ਇਸ ਵਿਸ਼ਵ ਕੱਪ `ਚ ਭਾਰੀ ਮਹਿਲਾ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਓਲਿੰਪਿਕ ਚੈੰਪਿਅਨ ਮੇਜਬਾਨ ਇੰਗਲੈਂਡ ਨਾਲ ਹੋਵੇਗਾ। ਇਸੇ ਦੌਰਾਨ ਹੀ ਹੋਰ ਮੁਕਾਬਲਿਆਂ ਵਿਚ ਅਮਰੀਕਾ - ਆਇਰਲੈਂਡ , ਜਰਮਨੀ - ਦੱਖਣ ਅਫਰੀਕਾ ਅਤੇ ਆਸਟਰੇਲੀਆ - ਜਾਪਾਨ ਦੀਆਂ ਟੀਮਾਂ ਆਪਸ `ਚ ਭਿੜ ਦੀਆਂ ਹੋਈਆਂ ਨਜ਼ਰ ਆਉਣਗੀਆਂ।
indian women hocket team
ਦਸ ਦੇਈਏ ਕੇ ਭਾਰਤ ਨੂੰ ਇਸ ਟੂਰਨਾਮੇਂਟ ਲਈ ਗਰੁਪ - ਬੀ ਵਿੱਚ ਇੰਗਲੈਂਡ , ਆਇਰਲੈਂਡ ਅਤੇ ਅਮਰੀਕਾ ਦੇ ਨਾਲ ਰੱਖਿਆ ਗਿਆ ਹੈ । ਸੱਭ ਤੋਂ ਜ਼ਿਆਦਾ 7 ਵਾਰ ਇਸ ਟੂਰਨਾਮੇਂਟ ਨੂੰ ਜਿੱਤਣ ਵਾਲੀ ਨੀਦਰਲੈਂਡ ਪੂਲ - ਏ ਵਿੱਚ ਰੱਖਿਆ ਹੈ । ਇਸ ਟੂਰਨਾਮੇਂਟ ਵਿੱਚ ਭਾਰਤ ਸਤਵੀ ਵਾਰ ਹਿੱਸਾ ਲੈ ਰਿਹਾ ਹੈ। ਇਸ ਟੂਰਨਾਮੈਂਟ ਲਈ ਭਾਰਤੀ ਮਹਿਲਾ ਟੀਮ `ਚ ਕਾਫੀ ਬਦਲਾਅ ਕੀਤੇ ਗਏ ਹਨ, ਇਸ ਦੌਰਾਨ ਕਈ ਨਵੀਆਂ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕੇ ਕੁਝ ਖਿਦਰਾਣਾ ਤਾ ਇਸ ਟੂਰਨਾਮੈਂਟ `ਚ ਡੇਬੂਓ ਹੀ ਕਰਨਗੀਆਂ।
indian women hocket team
ਕਿਹਾ ਜਾ ਰਿਹਾ ਹੈ ਕੇ ਰਾਨੀ ਰਾਮਪਾਲ ਦੀ ਕਪਤਾਨੀ ਵਿੱਚ ਉਤਰਨ ਵਾਲੀ ਭਾਰਤੀ ਟੀਮ ਨੂੰ ਵਿਸ਼ਵਾਸ ਹੈ ਕਿ ਉਹ ਇੰਗਲੈਂਡ ਦੇ ਖਿਲਾਫ ਆਪਣੇ ਪਹਿਲਾਂ ਮੈਚ ਵਿਚ ਜਿੱਤ ਹਾਸਲ ਕਰੇਗੀ। ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਏ ਕਾਮਨਵੇਲਥ ਗੇਮਸ ਵਿਚ ਭਾਰਤ ਨੇ ਇੰਗਲੈਂਡ ਨੂੰ ਗਰੁਪ ਪੱਧਰ ਉੱਤੇ ਹਰਾਇਆ ਸੀ । ਹਾਲਾਂਕਿ ਬਾਅਦ ਵਿੱਚ ਬਰਾਂਜ ਮੇਡਲ ਲਈ ਹੋਏ ਮੈਚ ਵਿੱਚ ਇੰਗਲੈਂਡ ਨੇ ਬਾਜੀ ਮਾਰੀ ਸੀ । ਭਾਰਤੀ ਟੀਮ ਵਿਚ ਰਾਨੀ ਰਾਮਪਾਲ ਅਤੇ ਦੀਪਿਕਾ ਨੂੰ ਹੀ ਵਰਲਡ ਕਪ ਵਿਚ ਖੇਡਣ ਦਾ ਅਨੁਭਵ ਹੈ ਜਦੋਂ ਕਿ ਬਾਕੀ ਖਿਡਾਰੀ ਪਹਿਲੀ ਵਾਰ ਵਰਲਡ ਕਪ ਖੇਡਣਗੀਆਂ । ਹਾਲਾਂਕਿ ਕਈ ਖਿਡਾਰੀ 100 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡ ਚੁੱਕੀ ਹੈ ।
rani rampal
ਤੁਹਾਨੂੰ ਦਸ ਦੇਈਏ ਕੇ ਵਰਲਡ ਕਪ ਵਿਚ ਭਾਰਤ ਨੇ ਹੁਣ ਤਕ 9 ਮੈਚ ਜਿਤੇ ਅਤੇ 27 ਹਾਰੇ ਹਨ , ਜਦੋਂ ਕਿ 3 ਮੁਕਾਬਲੇ ਡਰਾ ਕਰਾਉਣ ਵਿਚ ਸਫਲ ਰਿਹਾ । ਇਸ ਦੌਰਾਨ ਭਾਰਤ ਨੇ 48 ਗੋਲ ਕੀਤੇ ਅਤੇ 87 ਗੋਲ ਕਰਵਾਏ ਹਨ। ਵਰਲਡ ਕਪ ਵਿਚ ਭਾਰਤ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 1974 ਵਿੱਚ ਰਿਹਾ ਸੀ । ਉਸ ਸਮੇਂ ਭਾਰਤ ਨੇ ਵਿਸ਼ਵ ਕੱਪ `ਚ ਚੌਥਾ ਸਥਾਨ ਹਾਸਲ ਕੀਤਾ ਸੀ । ਉਸ ਦੇ ਬਾਅਦ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਹੀ ਰਿਹਾ ਹੈ । ਵਰਲਡ ਕਪ ਦਾ ਇਹ 14ਵਾਂ ਸੰਸਕਰਣ ਹੈ । ਪਿਛਲੇ 13 ਵਿਚੋਂ 7 ਵਿੱਚ ਨੀਦਰਲੈਂਡ ਚੈਂਪੀਅਨ ਰਿਹਾ , ਜਦੋਂ ਕਿ ਅਰਜੇਂਟੀਨਾ , ਜਰਮਨੀ ਅਤੇ ਆਸਟਰੇਲਿਆ 2 - 2 ਵਾਰ ਵਿਸ਼ਵ ਕੱਪ ਦੀ ਟਰਾਫੀ ਜਿੱਤਣ ਵਿੱਚ ਸਫਲ ਰਹੇ ।
indian women hocket team
ਇਸ ਮੌਕੇ ਮੈਚ ਤੋਂ ਪਹਿਲਾਂ ਰਾਣੀ ਨੇ ਕਿਹਾ , ਮੇਜਬਾਨ ਹੋਣ ਦੇ ਨਾਤੇ ਨਿਸ਼ਚਿਤ ਰੂਪ ਨਾਲ ਇੰਗਲੈਂਡ ਨੂੰ ਘਰੇਲੂ ਮੈਦਾਨ ਦਾ ਫਾਇਦਾ ਮਿਲੇਗਾ , ਪਰ ਅਸੀ ਵੀ ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਖੇਡਾਂਗੇ। ਅਜਿਹੇ ਵਿਚ ਅਸੀ ਹੋਰ ਟੂਰਨਾਮੈਂਟ ਦੀ ਤਰ੍ਹਾਂ ਹੀ ਇੱਥੇ ਵੀ ਆਤਮਵਿਸ਼ਵਾਸ ਬਣਾਏ ਰੱਖਦੇ ਹੋਏ ਅੱਗੇ ਵਧਾਂਗੇ।ਇੰਗਲੈਂਡ ਦੇ ਬਾਅਦ ਭਾਰਤ ਦਾ ਅਗਲਾ ਮੁਕਾਬਲਾ 26 ਜੁਲਾਈ ਨੂੰ ਵਰਲਡ ਨੰਬਰ - 16 ਆਇਰਲੈਂਡ ਅਤੇ 29 ਜੁਲਾਈ ਨੂੰ ਵਰਲਡ ਨੰਬਰ - 7 ਅਮਰੀਕਾ ਨਾਲਹੋਵੇਗਾ ।
rani rampal
ਟੀਮ: ਗੋਲਕੀਪਰ: ਸਵਿਤਾ ( ਉਪ - ਕਪਤਾਨ ) , ਰਜਨੀ ਐਤੀਮਾਰਪੂ । ਡਿਫੇਂਡਰ : ਦੀਪਾ ਗਰੇਸ ਇੱਕਾ , ਸੁਨੀਤਾ ਲਾਕੜਾ , ਦੀਪਿਕਾ , ਗੁਰਜੀਤ ਕੌਰ , ਰੀਨਾ ਖੋਖਰ । ਮਿਡਫੀਲਡਰ : ਨਮਿਤਾ, ਲਿਲਿਮਾ ਮਿੰਜ , ਮੋਨਿਕਾ , ਉਦਿਤਾ , ਨਿਕੀ ਪ੍ਰਧਾਨ , ਨੇਹਾ ਗੋਇਲ । ਫਾਰਵਰਡ : ਰਾਨੀ ਰਾਮਪਾਲ ( ਕਪਤਾਨ ) ਵੰਦਨਾ ਕਟਾਰਿਆ , ਨਵਨੀਤ ਕੌਰ , ਨਵਜੋਤ ਕੌਰ ।
ਭਾਰਤੀ ਟੀਮ ਦਾ ਕਹਿਣਾ ਹੈ ਕੇ ਇਸ ਟੂਰਨਾਮੈਂਟ `ਚ ਅਸੀ ਆਤਮ-ਵਿਸ਼ਵਾਸ ਨਾਲ ਖੇਡਾਂਗੇ ਅਤੇ ਜਿੱਤ ਹਾਸਿਲ ਕਰ ਦੇਸ਼ ਦਾ ਨਾਮ ਰੋਸ਼ਨ ਕਰਾਂਗੇ।