ਕੋਹਲੀ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਬਣਿਆ 5ਵਾਂ ਬੱਲੇਬਾਜ਼
Published : Jul 21, 2023, 11:46 am IST
Updated : Jul 21, 2023, 11:46 am IST
SHARE ARTICLE
photo
photo

ਕੋਹਲੀ ਤੋਂ ਇਲਾਵਾ ਨੌਜਵਾਨ ਯਸ਼ਸਵੀ ਜੈਸਵਾਲ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਦਿਨ ਇਕ-ਇਕ ਰਿਕਾਰਡ ਬਣਾਇਆ।

 

ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ 100ਵਾਂ ਟੈਸਟ ਵੀ ਹੈ। ਆਪਣਾ 500ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਕੋਹਲੀ 87 ਦੌੜਾਂ ਬਣਾ ਕੇ ਨਾਬਾਦ ਪਰਤੇ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ 5ਵਾਂ ਬੱਲੇਬਾਜ਼ ਬਣ ਗਿਆ। ਉਸ ਨੇ ਜੈਕ ਕੈਲਿਸ ਨੂੰ ਪਿੱਛੇ ਛੱਡ ਦਿੱਤਾ।

ਕੋਹਲੀ ਤੋਂ ਇਲਾਵਾ ਨੌਜਵਾਨ ਯਸ਼ਸਵੀ ਜੈਸਵਾਲ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਦਿਨ ਇਕ-ਇਕ ਰਿਕਾਰਡ ਬਣਾਇਆ।

ਵਿਰਾਟ ਕੋਹਲੀ ਦੂਜੇ ਟੈਸਟ ਦੇ ਪਹਿਲੇ ਦਿਨ 87 ਦੌੜਾਂ ਬਣਾ ਕੇ ਨਾਟ ਆਊਟ ਰਹੇ। ਇਸ ਪਾਰੀ ਨਾਲ ਉਸ ਦੇ ਅੰਤਰਰਾਸ਼ਟਰੀ ਕ੍ਰਿਕਟ 'ਚ 25,548 ਦੌੜਾਂ ਪੂਰੀਆਂ ਹੋ ਗਈਆਂ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ 5ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਉਸ ਨੇ ਦੱਖਣੀ ਅਫਰੀਕਾ ਦੇ ਦਿੱਗਜ ਆਲਰਾਊਂਡਰ ਜੈਕ ਕੈਲਿਸ ਨੂੰ ਪਿੱਛੇ ਛੱਡ ਦਿੱਤਾ। ਕੈਲਿਸ ਨੇ 519 ਮੈਚਾਂ 'ਚ 25,534 ਦੌੜਾਂ ਬਣਾਈਆਂ ਹਨ।

ਸ੍ਰੀਲੰਕਾ ਦਾ ਮਹੇਲਾ ਜੈਵਰਧਨੇ 652 ਮੈਚਾਂ ਵਿੱਚ 25,957 ਦੌੜਾਂ ਬਣਾ ਕੇ ਚੌਥੇ ਨੰਬਰ ’ਤੇ ਕੋਹਲੀ ਤੋਂ ਅੱਗੇ ਹੈ। ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ, ਉਨ੍ਹਾਂ ਨੇ 34,357 ਦੌੜਾਂ ਬਣਾਈਆਂ ਹਨ।

ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕਟ 'ਚ ਓਪਨਰ ਦੇ ਤੌਰ 'ਤੇ 2000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਸ ਨੇ ਇਹ ਉਪਲਬਧੀ ਸਿਰਫ਼ 40 ਪਾਰੀਆਂ ਵਿਚ ਹਾਸਲ ਕੀਤੀ। ਰੋਹਿਤ ਨੇ ਸਭ ਤੋਂ ਘੱਟ ਪਾਰੀਆਂ ਵਿਚ ਅਜਿਹਾ ਕਰਨ ਵਾਲੇ ਭਾਰਤੀ ਸਲਾਮੀ ਬੱਲੇਬਾਜ਼ਾਂ ਵਿੱਚ ਰਾਹੁਲ ਦ੍ਰਾਵਿੜ ਅਤੇ ਵਰਿੰਦਰ ਸਹਿਵਾਗ ਦੀ ਬਰਾਬਰੀ ਕੀਤੀ। ਦੋਵਾਂ ਬੱਲੇਬਾਜ਼ਾਂ ਨੇ 40-40 ਪਾਰੀਆਂ 'ਚ ਓਪਨਿੰਗ ਕਰਦੇ ਹੋਏ 2000 ਦੌੜਾਂ ਪੂਰੀਆਂ ਕੀਤੀਆਂ ਸਨ।

ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਟੈਸਟ ਦੀਆਂ ਪਹਿਲੀਆਂ ਦੋ ਪਾਰੀਆਂ ਵਿੱਚ ਭਾਰਤੀ ਖਿਡਾਰੀਆਂ ਵਿੱਚੋਂ ਤੀਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਉਸ ਨੇ ਪਹਿਲੇ ਟੈਸਟ ਵਿੱਚ 171 ਦੌੜਾਂ ਬਣਾਈਆਂ ਸਨ ਅਤੇ ਹੁਣ ਦੂਜੀ ਪਾਰੀ ਵਿੱਚ 57 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ ਉਸ ਨੇ ਪਹਿਲੀਆਂ 2 ਪਾਰੀਆਂ 'ਚ 228 ਦੌੜਾਂ ਬਣਾਈਆਂ।

ਭਾਰਤ ਵਲੋਂ ਸਿਰਫ਼ ਸੌਰਵ ਗਾਂਗੁਲੀ (267 ਦੌੜਾਂ) ਅਤੇ ਰੋਹਿਤ ਸ਼ਰਮਾ (288 ਦੌੜਾਂ) ਹੀ ਪਹਿਲੀਆਂ ਦੋ ਪਾਰੀਆਂ ਵਿੱਚ ਯਸ਼ਸਵੀ ਤੋਂ ਵੱਧ ਦੌੜਾਂ ਬਣਾ ਸਕੇ। ਇਸ ਮਾਮਲੇ 'ਚ ਯਸ਼ਸਵੀ ਨੇ ਸ਼ਿਖਰ ਧਵਨ (210 ਦੌੜਾਂ), ਪ੍ਰਿਥਵੀ ਸ਼ਾਅ (204 ਦੌੜਾਂ), ਸੁਰੇਸ਼ ਰੈਨਾ (182 ਦੌੜਾਂ) ਅਤੇ ਰਾਹੁਲ ਦ੍ਰਾਵਿੜ (179 ਦੌੜਾਂ) ਨੂੰ ਪਿੱਛੇ ਛੱਡ ਦਿਤਾ ਹੈ।


 

ਭਾਰਤ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਟੈਸਟ ਮੈਚ ਸ਼ੁਰੂ ਹੁੰਦੇ ਹੀ ਇਕ ਅਨੋਖੀ ਉਪਲਬਧੀ ਹਾਸਲ ਕਰ ਲਈ। ਉਹ ਤਿੰਨੋਂ ਫਾਰਮੈਟਾਂ ਵਿਚ 500 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਦੁਨੀਆਂ ਦਾ 10ਵਾਂ ਖਿਡਾਰੀ ਬਣ ਗਿਆ। 111 ਟੈਸਟ ਤੋਂ ਇਲਾਵਾ ਕੋਹਲੀ ਨੇ 274 ਵਨਡੇ ਅਤੇ 115 ਟੀ-20 ਵੀ ਖੇਡੇ ਹਨ। ਵਿਰਾਟ ਤੋਂ ਪਹਿਲਾਂ ਸਿਰਫ 6 ਬੱਲੇਬਾਜ਼ ਅਤੇ 3 ਆਲਰਾਊਂਡਰ ਹੀ 500 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਸਕੇ ਸਨ।

SHARE ARTICLE

ਏਜੰਸੀ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement