Paris Olympics 2024 : BCCI ਨੇ ਪੈਰਿਸ ਓਲੰਪਿਕ ਐਥਲੀਟਾਂ ਦੀ ਮਦਦ ਲਈ ਵਧਾਇਆ ਹੱਥ, 8.5 ਕਰੋੜ ਦੇਣ ਦਾ ਕੀਤਾ ਐਲਾਨ
Published : Jul 21, 2024, 7:43 pm IST
Updated : Jul 21, 2024, 7:43 pm IST
SHARE ARTICLE
BCCI Secretary Jay Shah
BCCI Secretary Jay Shah

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦਿੱਤੀ ਇਹ ਜਾਣਕਾਰੀ

BCCI gives 8.5 Crore to IOA :  ਪੈਰਿਸ ਓਲੰਪਿਕ ਲਈ ਭਾਰਤ ਤੋਂ 100 ਤੋਂ ਵੱਧ ਅਥਲੀਟ ਖੇਡਾਂ ਦੇ ਇਸ ਮਹਾਕੁੰਭ ਵਿੱਚ ਹਿੱਸਾ ਲੈਣ ਜਾ ਰਹੇ ਹਨ। ਲੋਕ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਦੇ ਖਿਡਾਰੀਆਂ ਅਤੇ ਦੇਸ਼ ਦੇ ਅਥਲੀਟਾਂ ਦੀ ਮਦਦ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੈ। ਬੀਸੀਸੀਆਈ ਓਲੰਪਿਕ ਮੁਹਿੰਮ ਲਈ 8.5 ਕਰੋੜ ਰੁਪਏ ਦੇਣ ਜਾ ਰਿਹਾ ਹੈ। ਇਹ ਜਾਣਕਾਰੀ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਦਿੱਤੀ ਹੈ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਬੀਸੀਸੀਆਈ 2024 ਪੈਰਿਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਾਡੇ ਬਿਹਤਰੀਨ ਐਥਲੀਟਾਂ ਦਾ ਸਮਰਥਨ ਕਰੇਗਾ। ਅਸੀਂ ਇਸ ਮੁਹਿੰਮ ਲਈ IOA (ਭਾਰਤੀ ਓਲੰਪਿਕ ਸੰਘ) ਨੂੰ 8.5 ਕਰੋੜ ਰੁਪਏ ਮੁਹੱਈਆ ਕਰਵਾ ਰਹੇ ਹਾਂ। ਸਾਡੀ ਪੂਰੀ ਟੀਮ ਨੂੰ ਸਾਡੀਆਂ ਸ਼ੁਭਕਾਮਨਾਵਾਂ। ਭਾਰਤ ਨੂੰ ਮਾਣ ਹੈ! ਜੈ ਹਿੰਦ!"

ਬੀਸੀਸੀਆਈ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ। ਬੀਸੀਸੀਆਈ ਨੇ 2020 ਓਲੰਪਿਕ ਖੇਡਾਂ ਲਈ 10 ਕਰੋੜ ਰੁਪਏ ਸੈਕਸ਼ਨ ਕੀਤੇ ਸਨ। ਟੋਕੀਓ ਖੇਡਾਂ ਲਈ ਬੀਸੀਸੀਆਈ ਨੇ 2.5 ਕਰੋੜ ਰੁਪਏ ਲਿਕਿਡ ਫੰਡ ਵਜੋਂ ਅਤੇ 7.5 ਕਰੋੜ ਰੁਪਏ ਮੁਹਿੰਮ ਲਈ ਜਾਰੀ ਕੀਤੇ ਸਨ। ਇਸ ਵਾਰ ਸ਼ਾਇਦ ਬੀਸੀਸੀਆਈ ਨੇ ਇਸ ਮੁਹਿੰਮ ਲਈ ਆਈਓਏ ਨੂੰ 8.5 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ।

BCCI ਦਾ ਬ੍ਰਾਂਡ ਮੁੱਲ ਕੀ ਹੈ?

ਜੇਕਰ ਦਸੰਬਰ 2023 ਦੀ ਰਿਪੋਰਟ ਦੀ ਮੰਨੀਏ ਤਾਂ BCCI ਦੀ ਬ੍ਰਾਂਡ ਵੈਲਿਊ 2.25 ਬਿਲੀਅਨ ਡਾਲਰ ਯਾਨੀ ਲਗਭਗ 18700 ਕਰੋੜ ਰੁਪਏ ਸੀ। ਬੀਸੀਸੀਆਈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਭਾਵੇਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਬੋਰਡ ਕ੍ਰਿਕਟ ਆਸਟ੍ਰੇਲੀਆ ਹੈ ਪਰ ਬੀਸੀਸੀਆਈ ਦੀ ਬ੍ਰਾਂਡ ਵੈਲਿਊ ਕ੍ਰਿਕਟ ਆਸਟ੍ਰੇਲੀਆ ਦੀ ਬ੍ਰਾਂਡ ਵੈਲਿਊ ਤੋਂ 28 ਗੁਣਾ ਜ਼ਿਆਦਾ ਹੈ। ਕ੍ਰਿਕਟ ਆਸਟ੍ਰੇਲੀਆ ਦੀ ਬ੍ਰਾਂਡ ਵੈਲਿਊ 79 ਮਿਲੀਅਨ ਅਮਰੀਕੀ ਡਾਲਰ ਹੈ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement