Tennis Hall of fame : ਪੇਸ ਤੇ ਅੰਮ੍ਰਿਤਰਾਜ ‘ਟੈਨਿਸ ਹਾਲ ਆਫ ਫੇਮ’ ’ਚ ਸ਼ਾਮਲ 
Published : Jul 21, 2024, 5:01 pm IST
Updated : Jul 21, 2024, 5:01 pm IST
SHARE ARTICLE
Tennis Hall of fame
Tennis Hall of fame

ਪੇਸ ਨੂੰ ‘ਹਾਲ ਆਫ ਫੇਮ’ ਦੀ ‘ਪਲੇਅਰ ਸ਼੍ਰੇਣੀ’ ਵਿਚ ਜਗ੍ਹਾ ਦਿਤੀ ਗਈ

Tennis Hall of fame : ਨਿਊਪੋਰਟ: ਭਾਰਤ ਦੇ ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਵਿਜੇ ਅੰਮ੍ਰਿਤਰਾਜ ਨੂੰ ਐਤਵਾਰ ਨੂੰ ‘ਟੈਨਿਸ ਹਾਲ ਆਫ ਫੇਮ’ ’ਚ ਸ਼ਾਮਲ ਕੀਤਾ ਗਿਆ। ਇਹ ਦੋਵੇਂ ਇਸ ਸੂਚੀ ’ਚ ਜਗ੍ਹਾ ਪ੍ਰਾਪਤ ਕਰਨ ਵਾਲੇ ਏਸ਼ੀਆ ਦੇ ਪਹਿਲੇ ਦੋ ਖਿਡਾਰੀ ਬਣ ਗਏ ਹਨ। 

ਪੇਸ ਦੇ ਕਰੀਅਰ ਦੀ ਸੱਭ ਤੋਂ ਵੱਡੀ ਪ੍ਰਾਪਤੀ 1996 ਦੀਆਂ ਅਟਲਾਂਟਾ ਓਲੰਪਿਕ ਖੇਡਾਂ ’ਚ ਪੁਰਸ਼ ਸਿੰਗਲਜ਼ ’ਚ ਕਾਂਸੀ ਦਾ ਤਗਮਾ ਜਿੱਤਣਾ ਹੈ। ਇਹ 51 ਸਾਲ ਦਾ ਸਾਬਕਾ ਖਿਡਾਰੀ ਭਾਰਤ ਲਈ ਕਈ ਯਾਦਗਾਰੀ ਡੇਵਿਸ ਕੱਪ ਜਿੱਤਾਂ ਦਾ ਹਿੱਸਾ ਰਿਹਾ ਹੈ, ਜਿਸ ਵਿਚ ਅੱਠ ਪੁਰਸ਼ ਡਬਲਜ਼ ਅਤੇ 10 ਮਿਕਸਡ ਡਬਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤਣਾ ਸ਼ਾਮਲ ਹੈ। ਉਸ ਨੂੰ ‘ਹਾਲ ਆਫ ਫੇਮ’ ਦੀ ‘ਪਲੇਅਰ ਸ਼੍ਰੇਣੀ’ ਵਿਚ ਜਗ੍ਹਾ ਦਿਤੀ ਗਈ ਹੈ। 

ਅੰਮ੍ਰਿਤਰਾਜ ਦੋ ਵਾਰ ਵਿੰਬਲਡਨ ਅਤੇ ਯੂ.ਐਸ. ਓਪਨ ’ਚ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚੇ। ਇਸ 70 ਸਾਲ ਦੇ ਸਾਬਕਾ ਖਿਡਾਰੀ ਦੀ ਅਗਵਾਈ ’ਚ ਭਾਰਤ 1974 ਅਤੇ 1987 ’ਚ ਦੋ ਡੇਵਿਸ ਕੱਪ ਫਾਈਨਲ ’ਚ ਪੁਜਿਆ। ਉਹ ਅਪਣੀ ਖੇਡ ਦੇ ਸਿਖਰ ’ਤੇ ਸਿੰਗਲਜ਼ ਰੈਂਕਿੰਗ ’ਚ 18ਵੇਂ ਅਤੇ ਡਬਲਜ਼ ਰੈਂਕਿੰਗ ’ਚ 23ਵੇਂ ਸਥਾਨ ’ਤੇ ਰਹੇ। ਉਨ੍ਹਾਂ ਨੂੰ ਰਿਚਰਡ ਇਵਾਂਸ ਦੇ ਨਾਲ ‘ਕੰਟਰੀਬਿਊਸ਼ਨ ਸ਼੍ਰੇਣੀ’ ਵਿਚ ‘ਹਾਲ ਆਫ ਫੇਮ’ ਵਿਚ ਸ਼ਾਮਲ ਕੀਤਾ ਗਿਆ।

ਇੰਟਰਨੈਸ਼ਨਲ ਟੈਨਿਸ ‘ਹਾਲ ਆਫ ਫੇਮ’ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੇਸ ਨੂੰ ਖਿਡਾਰੀ ਵਰਗ ’ਚ ਸ਼ਾਮਲ ਕੀਤਾ ਗਿਆ ਹੈ ਜਦਕਿ ਅੰਮ੍ਰਿਤਰਾਜ ਅਤੇ ਇਵਾਂਸ ਨੂੰ ‘ਕੰਟਰੀਬਿਊਸ਼ਨ ਸ਼੍ਰੇਣੀ’ ’ਚ ਸ਼ਾਮਲ ਕੀਤਾ ਗਿਆ ਹੈ। ‘ਹਾਲ ਆਫ ਫੇਮ’ ’ਚ ਇਸ ਖੇਡ ਦੇ ਦੂਰਦਰਸ਼ੀ, ਅਗਵਾਈ ਕਰਨ ਵਾਲਿਆਂ, ਮੋਢੀਆਂ ਜਾਂ ਅਜਿਹੇ ਵਿਅਕਤੀਆਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਖੇਡ ’ਤੇ ਵੱਡਾ ਪ੍ਰਭਾਵ ਪਾਇਆ ਹੈ। ਇਨ੍ਹਾਂ ਤਿੰਨਾਂ ਨੂੰ ‘ਹਾਲ ਆਫ ਫੇਮ’ ’ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਇਸ ਸੂਚੀ ’ਚ 28 ਦੇਸ਼ਾਂ ਦੇ ਕੁਲ 267 ਸਾਬਕਾ ਦਿੱਗਜਾਂ ਨੂੰ ਸ਼ਾਮਲ ਕੀਤਾ ਜਾ ਚੁੱਕਾ ਹੈ।

ਪੇਸ ਨੇ ਡਬਲਜ਼ ਵਿਚ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ’ਤੇ 37 ਹਫਤੇ ਬਿਤਾਏ ਅਤੇ 54 ਡਬਲਜ਼ ਖਿਤਾਬ ਜਿੱਤੇ। ਉਹ ਟੈਨਿਸ ਦੇ ਇਤਿਹਾਸ ਵਿਚ ਸਿਰਫ ਤਿੰਨ ਪੁਰਸ਼ਾਂ ਵਿਚੋਂ ਇਕ ਹਨ ਜਿਸ ਨੇ ਦੋਵੇਂ ਡਬਲਜ਼ ਸ਼੍ਰੇਣੀ ਵਿਚ ਕਰੀਅਰ ਗ੍ਰੈਂਡ ਸਲੈਮ ਜਿੱਤੇ ਹਨ। ਕੋਲਕਾਤਾ ਦੇ ਰਹਿਣ ਵਾਲੇ ਪੇਸ ਨੇ ਬਾਰਸੀਲੋਨਾ 1992 ਤੋਂ ਰੀਓ 2016 ਦਰਮਿਆਨ ਲਗਾਤਾਰ ਸੱਤ ਓਲੰਪਿਕ ਖੇਡਾਂ ’ਚ ਸ਼ਮੂਲੀਅਤ ਕੀਤੀ। ਇਹ ਟੈਨਿਸ ਇਤਿਹਾਸ ਦਾ ਰੀਕਾਰਡ ਹੈ। 

ਪੇਸ ਨੇ ਕਿਹਾ, ‘‘ਸਾਡੇ ’ਚੋਂ ਕੁੱਝ ਖੁਸ਼ਕਿਸਮਤ ਸਨ ਕਿ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ। ਬਚਪਨ ’ਚ, ਕੋਲਕਾਤਾ ’ਚ ਨੰਗੇ ਪੈਰੀਂ ਕ੍ਰਿਕਟ ਅਤੇ ਫੁੱਟਬਾਲ ਖੇਡਦੇ ਹੋਏ, ਮੈਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਕੌਮਾਂਤਰੀ ਟੈਨਿਸ ‘ਹਾਲ ਆਫ ਫੇਮ’ ’ਚ ਸ਼ਾਮਲ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਡੇ ਸਾਰਿਆਂ ਨਾਲ ਇਸ ਖ਼ਬਰ ਨੂੰ ਸਾਂਝਾ ਕਰ ਕੇ ਬਹੁਤ ਉਤਸ਼ਾਹਿਤ ਹਾਂ, ਮੈਂ ਦੁਨੀਆਂ ਭਰ ਦੇ ਹਰ ਨੌਜੁਆਨ ਮੁੰਡੇ ਅਤੇ ਕੁੜੀ ਦੀ ਨੁਮਾਇੰਦਗੀ ਕਰਦਾ ਹਾਂ ਜਿਸ ਦਾ ਸੁਪਨਾ ਅਤੇ ਜਨੂੰਨ ਕੁੱਝ ਪ੍ਰਾਪਤ ਕਰਨਾ ਹੈ।’’

ਅੰਮ੍ਰਿਤਰਾਜ 1970 ’ਚ ਏ.ਟੀ.ਪੀ. ਟੂਰ ’ਤੇ ਆਏ ਸਨ। ਉਹ ਅਗਲੇ ਕਈ ਸਾਲਾਂ ਤਕ ਭਾਰਤ ਦੀ ਡੇਵਿਸ ਕੱਪ ਟੀਮ ਦਾ ਇਕ ਮਹੱਤਵਪੂਰਨ ਖਿਡਾਰੀ ਰਹੇ। ਅੰਮ੍ਰਿਤਰਾਜ ਡੇਵਿਸ ਕੱਪ ਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ ਦੋ ਭਾਰਤੀ ਟੀਮਾਂ ਦੇ ਅਹਿਮ ਮੈਂਬਰ ਸਨ। ਉਹ ਉਸ ਟੀਮ ਦਾ ਹਿੱਸਾ ਸਨ ਜਿਸ ਨੇ ਦੇਸ਼ ਦੀ ਰੰਗਭੇਦ ਨੀਤੀ ਕਾਰਨ 1974 ਵਿਚ ਦਖਣੀ ਅਫਰੀਕਾ ਵਿਰੁਧ ਨਾ ਖੇਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੀ ਮੌਜੂਦਗੀ ’ਚ ਟੀਮ 1987 ’ਚ ਫਾਈਨਲ ’ਚ ਵੀ ਪਹੁੰਚੀ ਸੀ ਪਰ ਉਸ ਨੂੰ ਸਵੀਡਨ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕਿਹਾ, ‘‘ਮੈਂ ਭਾਰਤ ਅਤੇ ਦੁਨੀਆਂ ਭਰ ’ਚ ਰਹਿੰਦੇ ਅਪਣੇ ਸਾਥੀ ਭਾਰਤੀਆਂ ਦਾ ਧੰਨਵਾਦ ਨਹੀਂ ਕਰ ਸਕਦਾ। ਤੁਸੀਂ ਅਪਣੇ ਘਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤਕ ਮੇਰਾ ਸਵਾਗਤ ਕੀਤਾ ਅਤੇ ਤੁਹਾਡਾ ਵਿਕਾਸ ਭਾਰਤ ਦੇ ਵਿਕਾਸ ਦੇ ਨਾਲ-ਨਾਲ ਮੇਰਾ ਵਿਕਾਸ ਵੀ ਸੀ। ਤੁਸੀਂ ਮੇਰੀਆਂ ਖੁਸ਼ੀਆਂ ਅਤੇ ਦੁੱਖ ਮੇਰੇ ਨਾਲ ਸਾਂਝੇ ਕੀਤੇ।’’

(For more Punjabi news apart from Tennis Hall of fame stay tuned to Rozana Spokesman)

Tags: tennis

SHARE ARTICLE

ਏਜੰਸੀ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement