World Wrestling Championship: ਰੌਨਕ ਦਹੀਆ ਨੇ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਤਮਗਾ
Published : Aug 21, 2024, 5:02 pm IST
Updated : Aug 21, 2024, 5:02 pm IST
SHARE ARTICLE
Ronak Dahiya wins bronze medal in Under-17 World Wrestling Championship
Ronak Dahiya wins bronze medal in Under-17 World Wrestling Championship

Ronak Dahiya wins bronze medal in Under-17 World Wrestling Championship

ਅੱਮਾਨ (ਜਾਰਡਨ)- ਭਾਰਤ ਨੇ ਅੱਮਾਨ, ਜੌਰਡਨ ਵਿੱਚ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2024 ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ। ਨੌਜਵਾਨ ਪਹਿਲਵਾਨ ਰੌਨਕ ਦਹੀਆ ਨੇ ਗ੍ਰੀਕੋ ਰੋਮਨ 110 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਆਪਣੇ ਉਮਰ ਵਰਗ 'ਚ ਦੂਜੇ ਸਥਾਨ 'ਤੇ ਰਹੇ ਰੌਨਕ ਨੇ ਕਾਂਸੀ ਦੇ ਤਮਗੇ ਦੇ ਪਲੇਆਫ 'ਚ ਤੁਰਕੀ ਦੇ ਇਮਰੁੱਲਾ ਕੈਪਕਨ ਨੂੰ ਆਸਾਨੀ ਨਾਲ 6-1 ਨਾਲ ਹਰਾਇਆ। ਮੌਜੂਦਾ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਰੌਨਕ ਸੈਮੀਫਾਈਨਲ 'ਚ ਚਾਂਦੀ ਦਾ ਤਮਗਾ ਜੇਤੂ ਹੰਗਰੀ ਦੇ ਜ਼ੋਲਟਨ ਕਜ਼ਾਕੋ ਤੋਂ ਹਾਰ ਗਏ ਸਨ। ਇਸ ਵਰਗ ਵਿੱਚ ਸੋਨ ਤਮਗਾ ਯੂਕ੍ਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ, ਜਿਸ ਨੇ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਕਜ਼ਾਕੋ ਨੂੰ 13-4 ਨਾਲ ਹਰਾਇਆ।
ਭਾਰਤ ਦੇ ਕੋਲ 51 ਕਿਲੋਗ੍ਰਾਮ ਰੇਪੇਚੇਜ ਵਿੱਚ ਦੂਜਾ ਤਮਗਾ ਜਿੱਤਣ ਦਾ ਮੌਕਾ ਹੈ ਪਰ ਇਸ ਦੇ ਲਈ ਸਾਈਨਾਥ ਪਾਰਧੀ ਨੂੰ ਦੋ ਮੈਚ ਜਿੱਤਣੇ ਹੋਣਗੇ।
ਉਨ੍ਹਾਂ ਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਡੋਮਿਨਿਕ ਮਾਈਕਲ ਮੁਨਾਰੇਟੋ ਨਾਲ ਹੋਵੇਗਾ। ਜੇਕਰ ਉਹ ਇਹ ਮੈਚ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਲਈ ਅਰਮੇਨੀਆ ਦੇ ਸਰਗਿਸ ਹਾਰਟਿਊਨਯਾਨ ਅਤੇ ਜਾਰਜੀਆ ਦੇ ਇਊਰੀ ਚੈਪਿਡੇਜ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਸਾਹਮਣਾ ਕਰਨਾ ਪਵੇਗਾ।

ਯੂਕਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ ਸੋਨ ਤਗਮਾ

ਇਸ ਵਰਗ ਵਿੱਚ ਸੋਨ ਤਗ਼ਮਾ ਯੂਕਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ ਹੈ। ਉਸ ਨੇ ਫਾਈਨਲ ਮੈਚ ਵਿੱਚ ਜ਼ੋਲਟਨ ਜੈਕੋ ਨੂੰ 13-4 ਨਾਲ ਹਰਾਇਆ।

ਚੈਂਪੀਅਨਸ਼ਿਪ ਵਿੱਚ ਰੌਨਕ ਦਹੀਆ ਦਾ ਸਫ਼ਰ

ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ 'ਚ ਟ੍ਰੇਨਿੰਗ ਕਰਨ ਵਾਲੇ ਰੌਨਕ ਦਹੀਆ ਨੇ ਆਰਟਰ ਮਾਨਵੇਲੀਅਨ 'ਤੇ 8-1 ਦੀ ਜਿੱਤ ਨਾਲ ਆਪਣੀ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਰੌਣਕ ਨੇ ਡੈਨੀਅਲ ਮਾਸਲਾਕੋ 'ਤੇ ਤਕਨੀਕੀ ਉੱਤਮਤਾ ਨਾਲ ਜਿੱਤ ਦਰਜ ਕੀਤੀ। ਪਰ ਸੈਮੀਫਾਈਨਲ ਮੈਚ ਹਾਰਨ ਕਾਰਨ ਉਹ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਿਆ।

Location: India, Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement